ਗਿੱਪੀ ਗਰੇਵਾਲ ਨੇ ਨਰੇਸ਼ ਕਥੂਰੀਆ ਤੇ ਕਰਮਜੀਤ ਅਨਮੋਲ ਨਾਲ ਕੀਤੀ ਮਸਤੀ, ਵੇਖੋ ਵੀਡੀਓ

written by Pushp Raj | July 27, 2022

Gippy Grewal shares funny video: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਹਰ ਵਾਰ ਆਪਣੇ ਫੈਨਜ਼ ਨੂੰ ਖੁਸ਼ ਕਰਨ ਲਈ ਕੁਝ ਨਾਂ ਕੁਝ ਨਵਾਂ ਕਰਦੇ ਰਹਿੰਦੇ ਹਨ। ਆਪਣੀ ਗਾਇਕੀ ਤੇ ਚੰਗੀ ਅਦਾਕਾਰੀ ਦੇ ਨਾਲ-ਨਾਲ ਗਿੱਪੀ ਗਰੇਵਾਲ ਕਾਮੇਡੀ ਕਰਨ ਲਈ ਵੀ ਬੇਹੱਦ ਮਸ਼ਹੂਰ ਹਨ। ਹਾਲ ਹੀ ਵਿੱਚ ਗਿੱਪੀ ਨੇ ਇੱਕ ਫਨੀ ਵੀਡੀਓ ਸ਼ੇਅਰ ਕੀਤੀ ਹੈ ਤੇ ਇਸ ਵੀਡੀਓ ਵਿੱਚ ਉਹ ਆਪਣੇ ਦੋਸਤ ਤੇ ਸਾਥੀ ਕਲਾਕਾਰ ਕਰਮਜੀਤ ਅਨਮੋਲ ਤੇ ਨਰੇਸ਼ ਕਥੂਰੀਆ ਨਾਲ ਮਸਤੀ ਕਰਦੇ ਹੋਏ ਵਿਖਾਈ ਦੇ ਰਹੇ ਹਨ।

image From instagram

ਹਾਲ ਹੀ ਵਿੱਚ ਗਿੱਪੀ ਗਰੇਵਾਲ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਦੋ ਫਨੀ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਇਨ੍ਹਾਂ ਵੀਡੀਓ ਵਿੱਚ ਗਿੱਪੀ ਗਰੇਵਾਲ ਆਪਣੇ ਸਾਥੀ ਕਲਾਕਾਰ ਕਰਮਜੀਤ ਅਨਮੋਲ ਤੇ ਨਰੇਸ਼ ਕਥੂਰੀਆ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ: ਭਿਆਨਕ ਬਿਮਾਰੀ ਦਾ ਸ਼ਿਕਾਰ ਹੋਈ ਅਦਾਕਾਰਾ ਸੰਭਾਵਨਾ ਸੇਠ ਦੱਸਿਆ ਕਿਉਂ ਨਹੀਂ ਬਣ ਪਾ ਰਹੀ ਮਾਂ, ਵੇਖੋ ਵੀਡੀਓ

ਗਿੱਪੀ ਗਰੇਵਾਲ ਵੱਲੋਂ ਸ਼ੇਅਰ ਕੀਤੀ ਗਈ ਪਹਿਲੀ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨਰੇਸ਼ ਕਥੂਰੀਆ ਆਪਣੇ ਮੂੰਹ ਉੱਤੇ ਹੱਥ ਰੱਖ ਕੇ ਬੈਠੇ ਹਨ। ਉਨ੍ਹਾਂ ਦੇ ਨਾਲ ਬੈਠੇ ਕਰਮਜੀਤ ਬੇਹੱਦ ਹੈਰਾਨੀ ਵਾਲਾ ਐਕਸਪ੍ਰੈਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ। ਉਥੇ ਹੀ ਦੂਜੇ ਪਾਸੇ ਗਿੱਪੀ ਗਰੇਵਾਲ ਨਰੇਸ਼ ਦੇ ਮੂੰਹ ਉੱਤੇ ਇੱਕ ਕੱਪੜੇ ਨਾਲ ਫੂਕਾਂ ਮਾਰ-ਮਾਰ ਕੇ ਸੇਕਾ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਫਨੀ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗਿੱਪੀ ਨੇ ਕੈਪਸ਼ਨ ਵਿੱਚ ਬੇਹੱਦ ਹਾਸੇ ਵਾਲਾ ਟਾਈਟਲ ਲਿਖਿਆ ਹੈ। ਗਿੱਪੀ ਨੇ ਕੈਪਸ਼ਨ ਵਿੱਚ ਲਿਖਿਆ, " Engine Chum Leya 😜😜😜"

ਗਿੱਪੀ ਵੱਲੋਂ ਸ਼ੇਅਰ ਕੀਤੀ ਗਈ ਦੂਜੀ ਵੀਡੀਓ ਵੀ ਬੇਹੱਦ ਹਾਸਿਆਂ ਭਰੀ ਹੈ। ਇਸ ਵੀਡੀਓ ਦੇ ਵਿੱਚ ਗਿੱਪੀ ਗਰੇਵਾਲ, ਅਨਮੋਲ ਤੇ ਨਰੇਸ਼ ਨਾਲ ਬੈਠੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਦੇ ਵਿੱਚ ਗਿੱਪੀ ਗਰੇਵਾਲ ਕਿਸੇ ਨਾਲ ਫੋਨ 'ਤੇ ਗੱਲ ਕਰਦੇ ਹੋਏ ਕਹਿੰਦੇ ਹਨ, ਓਹ ਛੱਡ ਭੋਲਿਆ ਤੂੰ ਹੁਣ ਆਪਣੇ ਆਟੋ ਵੱਲ ਧਿਆਨ ਦੇ, ਇਨ੍ਹੇ ਨੂੰ ਨਰੇਸ਼ ਪੁੱਛਦੇ ਨੇ ਕਿ ਆਖਿਰ ਭਾਈ ਕੀ ਹੋਇਆ।

image From instagram

ਗਿੱਪੀ ਜਵਾਬ ਦਿੰਦੇ ਨੇ ਕਿ ਆਪਣੇ ਆਟੋ ਵਾਲੇ ਭੋਲੇ ਦਾ ਕੱਲ ਵਿਆਹ ਸੀ, ਨਰੇਸ਼ ਪੁੱਛਦੇ ਨੇ ਫਿਰ ਵਿਆਹ ਹੋ ਗਿਆ ! ਗਿੱਪੀ ਨੇ ਮੁੜ ਜਵਾਬ ਦਿੰਦੇ ਹੋਏ ਕਿਹਾ ਨਾਂ ਵਿਆਹ ਕਿਥੇ ਹੋਣਾ ਸੀ, ਵਿਆਹ ਹੋਣ ਤੋਂ ਪਹਿਲਾਂ ਹੀ ਟੁੱਟ ਗਿਆ। ਨਰੇਸ਼ ਤੇ ਕਰਮਜੀਤ ਇੱਕਠੇ ਪੁੱਛਦੇ ਨੇ ਉਹ ਕਿਉਂ, " ਜਵਾਬ ਵਿੱਚ ਗਿੱਪੀ ਨੇ ਦੱਸਿਆ ਕਿ ਉਹ ਮੰਡਪ 'ਚ ਵਹੁਟੀ ਦੇ ਬੈਠਣ 'ਤੇ ਭੋਲੇ ਨੇ ਉਸ ਨੂੰ ਕਹਿ ਦਿੱਤਾ ਕਿ ਥੋੜਾ ਜਿਹਾ ਇਧਰ ਹੋ ਕੇ ਬੈਠ ਜਾ ਇੱਕ ਹੋਰ ਬੈਠ ਜਾਓ।

ਇਸ ਵੀਡੀਓ ਦੇ ਬੈਕਗ੍ਰਾਊਂਡ ਵਿੱਚ ਹਾਸਿਆਂ ਦੀ ਆਵਾਜ਼ ਆਉਂਦੀ ਹੈ ਅਤੇ ਵੀਡੀਓ ਦੇ ਅੰਤ ਵਿੱਚ ਫਿਲਮ 'ਯਾਰ ਮੇਰਾ ਤਿਤਲੀਆਂ ਵਰਗਾ ਦੀ ਰਿਲੀਜ਼ ਡੇਟ 2 ਸਤੰਬਰ ਸ਼ੋਅ ਹੋ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗਿੱਪੀ ਨੇ ਕੈਪਸ਼ਨ ਦੇ ਵਿੱਚ ਲਿਖਿਆ, "Yaar Mera Titliaan Warga 😜😜" ਗਿੱਪੀ ਨੇ ਆਪਣੀ ਇਹ ਦੋ ਵੀਡੀਓਜ਼ ਆਪਣੇ ਸਾਥੀਆਂ ਨਰੇਸ਼ ਕਥੂਰੀਆ ਅਤੇ ਕਰਮਜੀਤ ਅਨਮੋਲ ਨੂੰ ਵੀ ਟੈਗ ਕੀਤੀ ਹੈ।

image From instagram

ਹੋਰ ਪੜ੍ਹੋ: ਭਿਆਨਕ ਬਿਮਾਰੀ ਦਾ ਸ਼ਿਕਾਰ ਹੋਈ ਅਦਾਕਾਰਾ ਸੰਭਾਵਨਾ ਸੇਠ ਦੱਸਿਆ ਕਿਉਂ ਨਹੀਂ ਬਣ ਪਾ ਰਹੀ ਮਾਂ, ਵੇਖੋ ਵੀਡੀਓ

ਗਿੱਪੀ ਗਰੇਵਾਲ ਦੀ ਫਨੀ ਵੀਡੀਓਜ਼ ਨੂੰ ਉਨ੍ਹਾਂ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਇਸ ਵੀਡੀਓ 'ਤੇ ਫੈਨਜ਼ ਕਮੈਂਟ ਕਰਕੇ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਜ਼ਿਆਦਾਤਰ ਫੈਨਜ਼ ਨੇ ਗਿੱਪੀ ਗਰੇਵਾਲ ਦੀਆਂ ਇਨ੍ਹਾਂ ਵੀਡੀਓਜ਼ 'ਤੇ ਫਨੀ ਤੇ ਹਾਸੇ ਵਾਲੇ ਈਮੋਜੀਸ ਬਣਾਏ ਹਨ ਤੇ ਵੀਡੀਓ ਨੂੰ ਬੇਹੱਦ ਮਨੋਰੰਜਨ ਵਾਲਾ ਦੱਸਿਆ ਹੈ।

You may also like