ਗਿੱਪੀ ਗਰੇਵਾਲ ਦੇ ਜਵਾਕਾਂ ਨੇ ਕੁਝ ਇਸ ਤਰ੍ਹਾਂ ਸੈਲੀਬ੍ਰੇਟ ਕੀਤਾ ‘Halloween’, ਦੇਖੋ ਵੀਡੀਓ ਕਿਉਂ ਇਸ ਵਾਰ ਸ਼ਿੰਦੇ ਨੂੰ ਪਿਆ ਭੱਜਣਾ

Written by  Lajwinder kaur   |  November 01st 2021 11:18 AM  |  Updated: November 01st 2021 11:27 AM

ਗਿੱਪੀ ਗਰੇਵਾਲ ਦੇ ਜਵਾਕਾਂ ਨੇ ਕੁਝ ਇਸ ਤਰ੍ਹਾਂ ਸੈਲੀਬ੍ਰੇਟ ਕੀਤਾ ‘Halloween’, ਦੇਖੋ ਵੀਡੀਓ ਕਿਉਂ ਇਸ ਵਾਰ ਸ਼ਿੰਦੇ ਨੂੰ ਪਿਆ ਭੱਜਣਾ

ਗਾਇਕ ਅਤੇ ਐਕਟਰ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਗਿੱਪੀ ਦੇ ਨਾਲ ਨਾਲ ਉਨ੍ਹਾਂ ਦੇ ਬੱਚਿਆਂ ਨੂੰ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾਂਦਾ ਹੈ। ਏਨੀਂ ਦਿਨੀਂ ਦੁਨੀਆ ਭਰ ‘ਚ ਲੋਕ ਹੈਲੋਵੀਨ ਨੂੰ ਬਹੁਤ ਹੀ ਉਤਸ਼ਾਹ ਦੇ ਨਾਲ ਸੈਲੀਬ੍ਰੇਟ ਕਰ ਰਹੇ ਹਨ। ਸ਼ਿੰਦਾ ਗਰੇਵਾਲ (Shinda Grewal), ਏਕਮ ਗਰੇਵਾਲ ਅਤੇ ਗੁਰਬਾਜ਼ ਗਰੇਵਾਲ ਵੀ ਹੈਲੋਵੀਨ ਨੂੰ ਸੈਲੀਬ੍ਰੇਟ ਕਰਦੇ ਹੋਏ ਨਜ਼ਰ ਆਏ।

ਹੋਰ ਪੜ੍ਹੋ : ਗਾਇਕਾ ਮਿਸ ਪੂਜਾ ਬਣੀ ਮਾਂ, ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

Gippy-Shinda-ekom

ਸ਼ਿੰਦਾ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਬਹੁਤ ਹੀ ਮਜ਼ੇਦਾਰ ਵੀਡੀਓ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਸ਼ਿੰਦਾ ਗਰੇਵਾਲ ਡਰਾਵਨਾ ਜੋਕਰ ਵਾਲੀ ਲੁੱਕ ‘ਚ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਉਹ ਆਪਣੇ ਛੋਟੇ ਭਰਾ ਗੁਰਬਾਜ਼ ਨੂੰ ਡਰਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਫਿਰ ਏਕਮ ਗਰੇਵਾਲ ਵੀਡੀਓ ‘ਚ ਐਂਟਰੀ ਮਾਰਦਾ ਹੈ ਤੇ ਸ਼ਿੰਦੇ ਨੂੰ ਡਰਾ ਕੇ ਭੱਜਣ ਲਈ ਮਜ਼ਬੂਰ ਕਰ ਦਿੰਦਾ ਹੈ। ਵੀਡੀਓ ‘ਚ ਤੁਸੀਂ ਦੇਖੋਗੇ ਕਿ ਸ਼ਿੰਦਾ ਆਪਣੇ ਵੱਡੇ ਭਰਾ ਤੋਂ ਡਰ ਕੇ ਭੱਜਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਮਸਤੀ ਵਾਲਾ ਵੀਡੀਓ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : Tu Yaheen Hai (TRIBUTE) : ਹਰ ਇੱਕ ਦੀਆਂ ਅੱਖਾਂ ਨੂੰ ਨਮ ਕਰ ਰਿਹਾ ਹੈ ਸ਼ਹਿਨਾਜ਼ ਗਿੱਲ ਦਾ ਸਿਧਾਰਥ ਸ਼ੁਕਲਾ ਦੇ ਲਈ ਗਾਇਆ ਗੀਤ, ਦੇਖੋ ਵੀਡੀਓ

ਜੇ ਗੱਲ ਕਰੀਏ ਸ਼ਿੰਦਾ ਗਰੇਵਾਲ ਦੀ ਤਾਂ ਉਹ ਏਨੀਂ ਦਿਨੀਂ ਆਪਣੀ ਫ਼ਿਲਮ ਹੌਸਲਾ ਰੱਖ ਕਰਕੇ ਖੂਬ ਸੁਰਖੀਆਂ ਵਟੋਰ ਰਿਹਾ ਹੈ। ਜੀ ਹਾਂ ਇਸ ਫ਼ਿਲਮ ‘ਚ ਉਹ ਬਤੌਰ ਬਾਲ ਕਲਾਕਾਰ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਵੀ ਸ਼ਿੰਦਾ ਆਪਣੀ ਅਦਾਕਾਰੀ ਦਾ ਲੋਹਾ ਅਰਦਾਸ ਕਰਾਂ ਫ਼ਿਲਮ ‘ਚ ਮੰਨਵਾ ਚੁੱਕਿਆ ਹੈ। ਹਾਲ ਹੀ ‘ਚ ਸ਼ਿੰਦਾ ਗਰੇਵਾਲ ਆਪਣੀ ਫਰਸਟ ਗੀਤ ਵੀ ਲੈ ਕੇ ਆਇਆ ਸੀ। ਉਹ ਆਪਣੀ ਮਸਤੀ ਵਾਲੀ ਵੀਡੀਓਜ਼ ਕਰਕੇ ਸੋਸ਼ਲ ਮੀਡੀਆ ਉੱਤੇ ਛਾਇਆ ਰਹਿੰਦਾ ਹੈ। ਜੇ ਗੱਲ ਕਰੀਏ ਗਿੱਪੀ ਗਰੇਵਾਲ ਦੀ ਤਾਂ ਉਹ ਇਸ ਹਫਤੇ ਆਪਣੀ ਫ਼ਿਲਮ ਪਾਣੀ ‘ਚ ਮਧਾਣੀ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network