
ਪਿਛਲੇ ਕੁਝ ਦਿਨਾਂ ਤੋਂ ਗਾਇਕ/ਐਕਟਰ ਗਿੱਪੀ ਗਰੇਵਾਲ (Gippy Grewal) ਦੇ ਘਰ ਖੂਬ ਰੌਣਕਾਂ ਲੱਗੀਆਂ ਹੋਈਆਂ ਸਨ । ਪਹਿਲਾਂ ਗਿੱਪੀ ਗਰੇਵਾਲ ਦਾ ਜਨਮ ਦਿਨ ਅਤੇ ਗੁਰਬਾਜ਼ ਗਰੇਵਾਲ ਦੀ ਲੋਹੜੀ ਮਨਾਈ ਗਈ । ਜਿਸ ਤੋਂ ਗਿੱਪੀ ਗਰੇਵਾਲ ਦੀ ਭਤੀਜੀ ਮੁਸਕਾਨ ਗਰੇਵਾਲ ਦੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ। ਜਿਸ ‘ਚ ਵੱਡੀ ਗਿਣਤੀ ‘ਚ ਪੰਜਾਬੀ ਕਲਾਕਾਰਾਂ ਨੇ ਆਪਣੀ ਹਾਜ਼ਰੀ ਲਗਵਾਈ। ਦੱਸ ਦਈਏ ਗਿੱਪੀ ਗਰੇਵਾਲ ਦੀ ਭਤੀਜੀ ਮੁਸਕਾਨ ਗਰੇਵਾਲ ਦਾ ਵਿਆਹ ਹੋ ਗਿਆ ਹੈ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

ਵੀਡੀਓ ‘ਚ ਦੇਖ ਸਕਦੇ ਗਿੱਪੀ ਗਰੇਵਾਲ ਨਵੀਂ ਵਿਆਹੀ ਜੋੜੀ ਦੇ ਨਾਲ ਨਜ਼ਰ ਆ ਰਹੇ ਨੇ। ਇਸ ਵੀਡੀਓ ‘ਚ ਉਨ੍ਹਾਂ ਦੀ ਮੰਮੀ, ਵੱਡੇ ਭਰਾ-ਭਰਜਾਈ ਅਤੇ ਪਤਨੀ ਵੀ ਨਜ਼ਰ ਆ ਰਹੇ ਨੇ। ਗਿੱਪੀ ਗਰੇਵਾਲ ਦੀ ਭਤੀਜੀ ਨੇ ਆਪਣੇ ਚਾਚੂ ਦਾ ਹੱਥ ਫੜਿਆ ਹੋਇਆ ਹੈ। ਇਸ ਤੋਂ ਇਲਾਵਾ ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਵੱਡੀ ਗਿਣਤੀ ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਲਾਕਾਰ ਪਹੁੰਚੇ ਸਨ। ਦਿੱਗਜ ਐਕਟਰ ਬੱਬੂ ਮਾਨ ਵੀ ਮੁਸਕਾਨ ਗਰੇਵਾਲ ਨੂੰ ਆਪਣੀ ਸ਼ੁਭਕਾਮਨਾਵਾਂ ਦਿੰਦੇ ਹੋਏ ਨਜ਼ਰ ਆਏ।

ਵਿਆਹ ‘ਚ ਸਤਿੰਦਰ ਸਰਤਾਜ, ਰਾਜਵੀਰ ਜਵੰਦਾ, ਗੁਰਪ੍ਰੀਤ ਘੁੱਗੀ, ਜਪਜੀ ਖਹਿਰਾ ਤੋਂ ਇਲਾਵਾ ਕਈ ਹੋਰ ਕਲਾਕਾਰ ਨਜ਼ਰ ਆਏ। ਦੱਸ ਦਈਏ ਇਸ ਤੋਂ ਪਹਿਲਾਂ ਜਸਬੀਰ ਜੱਸੀ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਜਿਸ ਚ ਉਹ ਮੁਸਕਾਨ ਦੇ ਸੰਗੀਤ ਸੈਰੇਮਨੀ ‘ਚ ਸੁਹਾਗ ਗਾਉਂਦੇ ਹੋਏ ਨਜ਼ਰ ਆਏ ਸੀ। ਗਿੱਪੀ ਗਰੇਵਾਲ ਦੇ ਵੱਡੇ ਭਰਾ ਸਿੱਪੀ ਗਰੇਵਾਲ ਦੀ ਧੀ ਦਾ ਵਿਆਹ ਕਾਫੀ ਗ੍ਰੈਂਡ ਰਿਹਾ। ਜਿਸ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ। ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਕਲਾਕਾਰ ਨੇ। ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਐਕਟਿਵ ਨੇ। ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਸ਼ਾਵਾ ਨੀ ਗਿਰਧਾਰੀ’ ਲਾਲ ਸਿਨੇਮਾ ਘਰਾਂ ਦੀ ਰੌਣਕ ਬਣੀ ਹੈ। ਦਰਸ਼ਕਾਂ ਵੱਲੋਂ ਫ਼ਿਲਮ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।
View this post on Instagram