ਕਾਰਤਿਕ ਆਰੀਅਨ ਦੇ ਨਾਲ ਪੰਜਾਬ ਦੇ ਗੱਭਰੂ ਅਤੇ ਮੁਟਿਆਰਾਂ ਨੇ ਇਸ ਅੰਦਾਜ਼ ‘ਚ ਮਨਾਈ ਲੋਹੜੀ, ਵੇਖੋ ਵੀਡੀਓ

Written by  Shaminder   |  January 14th 2023 12:15 PM  |  Updated: January 14th 2023 12:15 PM

ਕਾਰਤਿਕ ਆਰੀਅਨ ਦੇ ਨਾਲ ਪੰਜਾਬ ਦੇ ਗੱਭਰੂ ਅਤੇ ਮੁਟਿਆਰਾਂ ਨੇ ਇਸ ਅੰਦਾਜ਼ ‘ਚ ਮਨਾਈ ਲੋਹੜੀ, ਵੇਖੋ ਵੀਡੀਓ

ਕਾਰਤਿਕ ਆਰੀਅਨ (Kartik Aaryan) ਆਪਣੀ ਫ਼ਿਲਮ ‘ਸ਼ਹਿਜ਼ਾਦਾ’ ਨੂੰ ਲੈ ਕੇ ਚਰਚਾ ‘ਚ ਹਨ । ਉਹ ਪੰਜਾਬ ‘ਚ ਵੀ ਬੀਤੇ ਦਿਨ ਆਪਣੀ ਫ਼ਿਲਮ ਦੀ ਪ੍ਰਮੋਸ਼ਨ ਕਰਨ ਦੇ ਲਈ ਪਹੁੰਚੇ । ਪੰਜਾਬ ‘ਚ ਉਨ੍ਹਾਂ ਦਾ ਲੋਹੜੀ (Lohri 2023) ਦੇ ਮੌਕੇ ‘ਤੇ ਬਹੁਤ ਹੀ ਨਿੱਘਾ ਸਵਾਗਤ ਕੀਤਾ ਗਿਆ ਅਤੇ ਕੁੜੀਆਂ ਨੇ ਲੋਹੜੀ ਦਾ ਤਿਉਹਾਰ ਵੀ ਉਨ੍ਹਾਂ ਦੇ ਨਾਲ ਮਨਾਇਆ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।

Kartik image Source : Instagram

ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਿਹਾ ਬੱਚਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਦਾ ਪੰਜਾਬੀ ਗੱਭਰੂ ਅਤੇ ਮੁਟਿਆਰਾਂ ਨੇ ਭੰਗੜੇ ਅਤੇ ਗਿੱਧੇ ਦੇ ਨਾਲ ਸਵਾਗਤ ਕੀਤਾ । ਇਸ ਦੇ ਨਾਲ ਵੀ ਦੋਵੇਂ ਕਲਾਕਾਰ ਵੀ ਖੂਬ ਭੰਗੜਾ ਅਤੇ ਗਿੱਧਾ ਪਾਉਂਦੇ ਹੋਏ ਨਜ਼ਰ ਆਏ । ਦੱਸ ਦਈਏ ਕਿ ਕ੍ਰਿਤੀ ਸੈਨਨ ਅਤੇ ਕਾਰਤਿਕ ਆਰੀਅਨ ਦੀ ਫ਼ਿਲਮ 10 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ।

Kartik Aaryan

ਹੋਰ ਪੜ੍ਹੋ : ਦੋਸਤ ਡਿਪਟੀ ਵੋਹਰਾ ਨੂੰ ਯਾਦ ਕਰ ਭਾਵੁਕ ਹੋਏ ਰਣਜੀਤ ਬਾਵਾ, ਕਿਹਾ ‘ਤੂੰ ਮੇਰੀ ਬੈਕਬੋਨ ਸੀ ਭਾਜੀ’

ਇਸ ਤੋਂ ਪਹਿਲਾਂ ਦੋਵੇਂ ਅਦਾਕਾਰ ਆਪਣੀ ਫ਼ਿਲਮ ਦੇ ਪ੍ਰਮੋਸ਼ਨ ‘ਚ ਜੁਟੇ ਹੋਏ ਹਨ ।ਦੱਸ ਦਈਏ ਕਿ ਪੰਜਾਬ ‘ਚ ਹਰ ਸਾਲ 13  ਜਨਵਰੀ ਨੂੰ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ । ਇਸ ਮੌਕੇ ‘ਤੇ ਖੂਬ ਜਸ਼ਨ ਹੁੰਦੇ ਹਨ ਅਤੇ ਭੰਗੜੇ ਪੈਂਦੇ ਹਨ ।

Kriti sanon

ਇਸ ਤਿਉਹਾਰ ਦਾ ਪੂਰਾ ਸਾਲ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਹੁੰਦਾ ਹੈ ।ਲੋਹੜੀ ਦੇ ਮੌਕੇ ‘ਤੇ ਹੀ ਕਾਰਤਿਕ ਆਰੀਅਨ ਪੰਜਾਬ ‘ਚ ਪਹੁੰਚੇ ਸਨ ਅਤੇ ਫਿਰ ਭਲਾ ਕਾਰਤਿਕ ਕਿਵੇਂ ਪਿੱਛੇ ਰਹਿ ਸਕਦੇ ਸਨ ਇਸ ਤਿਉਹਾਰ ਦੇ ਜਸ਼ਨ ਨੂੰ ਮਨਾਉਣ ਲਈ ।ਇਹ ਤਿਉਹਾਰ ਸਾਰਿਆਂ ਦੀ ਜ਼ਿੰਦਗੀ ‘ਚ ਖੁਸ਼ੀਆਂ ਖੇੜੇ ਲੈ ਕੇ ਆਉਣ ਇਹੀ ਸਾਡੀ ਕਾਮਨਾ ਹੈ ।

You May Like This
DOWNLOAD APP


© 2023 PTC Punjabi. All Rights Reserved.
Powered by PTC Network