ਗੁਰਦਾਸ ਮਾਨ ਨੇ ਬੇਟੇ ਦਾ ਜਨਮ ਦਿਨ ਬਹੁਤ ਸਾਦੇ ਅੰਦਾਜ਼ ‘ਚ ਮਨਾਇਆ, ਵੇਖੋ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ

written by Shaminder | December 23, 2021

ਸੋਨਮ ਬਾਜਵਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਸੋਨਮ(Sonam Bajwa)  ਬਾਜਵਾ ਗੁਰਦਾਸ ਮਾਨ (Gurdas Maan)  ਦੇ ਪਰਿਵਾਰ ਦੇ ਨਾਲ ਨਜ਼ਰ ਆ ਰਹੀ ਹੈ । ਇਸ ਤਸਵੀਰ ‘ਚ ਤੁਸੀਂ ਵੇਖ ਸੋਨਮ ਬਾਜਵਾ ਗੁਰਦਾਸ ਮਾਨ ਦੀ ਪਤਨੀ ਮਨਜੀਤ ਮਾਨ ਦੇ ਨਾਲ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਇਸ ਤਸਵੀਰ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਵੱਲੋਂ ਵੀ ਇਸ ਨੂੰ ਪਸੰਦ ਕੀਤਾ ਜਾ ਰਿਹਾ ਹੈ ।ਦੱਸ ਦਈਏ ਕਿ ਬੀਤੇ ਦਿਨ ਗੁਰਿਕ ਮਾਨ ( gurickk maan) ਦਾ ਜਨਮ ਦਿਨ ਸੀ ਅਤੇ ਇਸ ਮੌਕੇ ਹੋ ਸਕਦਾ ਹੈ ਕਿ ਸੋਨਮ ਬਾਜਵਾ ਗੁਰਿਕ ਦੇ ਜਨਮ ਦਿਨ ‘ਤੇ ਮਾਨ ਸਾਹਿਬ ਦੇ ਘਰ ਪਹੁੰਚੀ ਹੋਵੇ ।

Sonam Bajwa with Gurdas Maan image From instagram

ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਇਸ ਬਜ਼ੁਰਗ ਬੇਬੇ ਦਾ ਵੀਡੀਓ, ਆਪਣੇ ਡਾਂਸ ਦੇ ਨਾਲ ਮਚਾਈ ਤੜਥੱਲੀ

ਸੋਨਮ ਬਾਜਵਾ ਦੇ ਨਾਲ –ਨਾਲ ਸਿਮਰਨ ਕੌਰ ਮੁੰਡੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਜੋ ਕਿ ਗੁਰਿਕ ਮਾਨ ਦੇ ਨਾਲ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗੁਰਿਕ ਦੀ ਪਤਨੀ ਸਿਮਰਨ ਕੌਰ ਮੁੰਡੀ ਨੇ ਲਿਖਿਆ ਕਿ ‘ਗੁਰਿਕ ਮਾਨ ਦਾ ਬਰਥਡੇ ਇੱਕ ਹੋਣਹਾਰ ਪਤਨੀ ਦਾ ਕਰਤੱਵ ਨਿਭਾਉਂਦੇ ਰੋਟੀਆਂ ਪਰੋਸਦੇ ਹੋਏ ।

Simran Kaur Mundi image From instagram

ਮੈਂ ਅਰਦਾਸ ਕਰਦੀ ਹਾਂ ਕਿ ਤੁਹਾਡੀ ਜ਼ਿੰਦਗੀ ਖੁਸ਼ੀਆਂ ਅਤੇ ਸਿਹਤਮੰਦੀ ਦੇ ਨਾਲ ਭਰੀ ਹੋਵੇ। ਹੈਪੀ ਬਰਥਡੇ ਲਵ..। ਸਿਮਰਨ ਕੌਰ ਮੁੰਡੀ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਦੋਵਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਸਭ ਗੁਰਿੱਕ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ। ਸੋਨਮ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉੇਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਏਅਰ ਹੋਸਟੈੱਸ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ਦਾ ਰੁਖ ਕੀਤਾ ਸੀ ।

 

View this post on Instagram

 

A post shared by Simran Kaur Mundi (@simrankaurmundi)

You may also like