ਗੁਰਦਾਸ ਮਾਨ ਦੇ ਨਾਲ ਬੇਬੇ ਦੇ ਠੁਮਕੇ ,ਖੁਸ਼ ਹੋ ਕੇ ਗੁਰਦਾਸ ਮਾਨ ਨੇ ਬੇਬੇ ਲਈ ਗਾਇਆ ਇਹ ਗੀਤ ,ਵੇਖੋ ਵੀਡਿਓ 

written by Shaminder | January 03, 2019

ਗੁਰਦਾਸ ਮਾਨ ਜ਼ਮੀਨ ਨਾਲ ਜੁੜੇ ਅਜਿਹੇ ਸਟਾਰ ਨੇ ਜੋ ਰੀਲ ਲਾਈਫ 'ਚ ਦਿਖਾਈ ਦਿੰਦੇ ਨੇ ਅਸਲ ਜ਼ਿੰਦਗੀ 'ਚ ਵੀ ਉਹ ਓਨੇ ਹੀ ਰੀਅਲ ਨੇ । ਛੋਟਿਆਂ ਨਾਲ ਪਿਆਰ ਵੱਡਿਆਂ ਦਾ ਆਦਰ ਸਤਿਕਾਰ ,ਆਪਣੇ ਹਮ ਉਮਰਾਂ ਨਾਲ ਦੋਸਤੀ ਨਿਭਾਉਣਾ ਆਉਣਾ ਉਨ੍ਹਾਂ ਨੂੰ ਬਹੁਤ ਚੰਗੀ ਤਰ੍ਹਾਂ ਆਉਂਦਾ ਹੈ । ਇਸੇ ਲਈ ਤਾਂ ਉਹ ਸਟੇਜ 'ਤੇ ਵੀ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਨਹੀਂ ਭੁੱਲਦੇ ।

ਹੋਰ ਵੇਖੋ :ਗੁਰੂ ਰੰਧਾਵਾ ਨੇ ਕਿਵੇਂ ਕੀਤੀ 2019 ਦੀ ਸ਼ੁਰੂਆਤ ,ਵੇਖੋ ਤਸਵੀਰਾਂ

https://www.facebook.com/GurdasMaanJi.786/videos/1613407795397909/

ਅੱਜ ਅਸੀਂ ਤੁਹਾਨੂੰ ਇਸ ਸਟਾਰ ਕਲਾਕਾਰ ਦੀ ਉਹ ਵੀਡਿਓ ਵਿਖਾਉਣ ਜਾ ਰਹੇ ਹਾਂ ਜਿਸ 'ਚ ਉਹ ਆਪਣੇ ਬਜ਼ੁਰਗਾਂ ਦੀ ਪਸੰਦ ਦੇ ਗੀਤ ਸੁਣਾ ਰਹੇ ਨੇ। ਹਾਲਾਂਕਿ ਇਹ ਵੀਡਿਓ ਕਾਫੀ ਪੁਰਾਣਾ ਹੈ ,ਪਰ ਇਸ ਵੀਡਿਓ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਏਨਾ ਵੱਡਾ ਕਲਾਕਾਰ ਆਪਣੀ ਤਹਿਜ਼ੀਬ ਨੂੰ ਕਦੇ ਵੀ ਨਹੀਂ ਭੁੱਲਦਾ । ਜਦੋਂ ਬਜ਼ੁਰਗ ਉਨ੍ਹਾਂ ਨਾਲ ਸਟੇਜ 'ਤੇ ਆ ਕੇ ਮਿਲਦੇ ਨੇ ਤਾਂ ਉਹ ਬੜੇ ਆਦਰ ਸਤਿਕਾਰ ਨਾਲ ਉਨ੍ਹਾਂ ਨੂੰ ਮਿਲਦੇ ਨੇ ,ਬਲਕਿ ਬਜ਼ੁਰਗਾਂ ਦੀ ਪਸੰਦ ਦੇ ਗੀਤ ਵੀ ਸੁਣਾਉਂਦੇ ਨੇ ।

ਹੋਰ ਵੇਖੋ :ਸਿੱਧੂ ਮੂਸੇਵਾਲਾ ਨੇ ਸਾਂਝਾ ਕੀਤਾ ਨਵੇਂ ਗੀਤ ਦਾ ਵੀਡਿਓ ,ਵੇਖੋ ਵੀਡਿਓ

gurdas maan gurdas maan

ਇਸ ਮੌਕੇ  ਇੱਕ ਬਜ਼ੁਰਗ ਮਾਤਾ ਨੇ ਗੁਰਦਾਸ ਮਾਨ ਨਾਲ ਪਿਆਰ ਵੀ ਜਤਾਇਆ । ਇਹੀ ਨਹੀਂ ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਗੁਰਦਾਸ ਮਾਨ ਨੇ ਮਾਤਾ ਦੀ ਪਸੰਦ 'ਤੇ ਛੱਲਾ ਗੀਤ ਵੀ ਗਾਇਆ । ਜਿਸ 'ਤੇ ਮਾਤਾ ਨੇ ਗੁਰਦਾਸ ਮਾਨ ਦੇ ਨਾਲ ਸਟੇਜ 'ਤੇ ਠੁਮਕੇ ਵੀ ਲਗਾਏ । ਜਦੋਂ ਮਾਤਾ ਠੁਮਕੇ ਲਗਾਉਣ ਲੱਗੀ ਤਾਂ ਉਨ੍ਹਾਂ ਗਾਇਆ ਕਿ ਹੌਲੀ ਹੌਲੀ ਨੱਚੀ ਨੀ ਸਟੇਜ ਟੁੱਟ ਜਾਉਗਾ ਸਟੇਜ ਟੁੱਟ ਜਾਏਗੀ ਤਾਂ ਗੱਲ ਮੁੱਕ ਜਾਏਗੀ ।ਮਾਤਾ ਅਤੇ ਗੁਰਦਾਸ ਮਾਨ ਦੇ ਠੁਮਕੇ ਵੇਖ ਕੇ ਮੈਦਾਨ 'ਚ ਮੌਜੂਦ ਲੋਕਾਂ ਨੇ ਖੂਬ ਅਨੰਦ ਮਾਣਿਆ ।

You may also like