ਦਿਲਜੀਤ ਦੋਸਾਂਝ ਦੇ ਇਸ ਕੰਮ ਦੀ ਗੁਰਦਾਸ ਮਾਨ ਨੇ ਕੀਤੀ ਤਾਰੀਫ, ਕਿਹਾ ‘ਰੱਬ ਤੇਰੀ ਸੋਚ ਤੇ ਤੇਰੇ ਸੱਚੇ ਸੁਫ਼ਨਿਆਂ ਨੂੰ ਭਾਗ ਲਾਵੇ’

written by Shaminder | June 28, 2022

ਦਿਲਜੀਤ ਦੋਸਾਂਝ (Diljit Dosanjh) ਏਨੀਂ ਦਿਨੀਂ ਆਪਣੇ ਵਰਲਡ ਟੂਰ ‘ਬੌਰਨ ਟੂ ਸ਼ਾਈਨ’ (Born To Shine) ਦੇ ਤਹਿਤ ਵਰਲਡ ਟੂਰ ‘ਤੇ ਹਨ । ਉਹ ਆਪਣੇ ਸ਼ੋਅਸ ਦੇ ਦੌਰਾਨ ਆਪਣੀ ਪਰਫਾਰਮੈਂਸ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਰਹੇ ਹਨ । ਉਨ੍ਹਾਂ ਨੇ ਆਪਣੇ ਸ਼ੋਅ ਦੇ ਦੌਰਾਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਦਿਲਜੀਤ ਦੋਸਾਂਝ ਦੋ ਬੱਚਿਆਂ ਦੇ ਨਾਲ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : ਦੀਪ ਸਿੱਧੂ ਨੂੰ ਸ਼ਰਧਾਂਜਲੀ ਦੇਣ ‘ਤੇ ਦੋਸਤ ਰੀਨਾ ਰਾਏ ਨੇ ਦਿਲਜੀਤ ਦੋਸਾਂਝ ਦਾ ਕੀਤਾ ਧੰਨਵਾਦ, ਗਾਇਕ ਨੇ ਸ਼ੋਅ ਦੌਰਾਨ ਸੰਦੀਪ ਨੰਗਲ ਅੰਬੀਆ, ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਸੀ ਸ਼ਰਧਾਂਜਲੀ

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਬੌਰਨ ਟੂ ਸ਼ਾਈਨ ਵਰਲਡ ਟੂਰ, ਇਹ ਸੰਸਾਰ ਇੱਕ ਸੁਫ਼ਨਾ ਹੈ…ਕੁਝ ਵੀ ਸਥਾਈ ਨਹੀਂ…ਪਿਆਰ ਹੀ ਸਭ ਤੋਂ ਜ਼ਿਆਦਾ ਸਟਰੋਂਗ ਆ’। ਦਿਲਜੀਤ ਦੋਸਾਂਝ ਦੇ ਇਸ ਪੋਸਟ ਨੂੰ ਸ਼ੇਅਰ ਕਰਦਿਆਂ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਲਿਖਿਆ ਕਿ ‘ਵਾਹ ਵਾਹ ਵਾਹ, ਦਿਲਜੀਤ ਦੋਸਾਂਝ ਤੇਰੀ ਸੋਚ ਨੂੰ ਹੋਰ ਭਾਗ ਲਾਵੇ।ਕੈਨੇਡਾ ਟੂਰ ਦੀਆਂ ਵੀਡੀਓ ਵੇਖ ਕੇ ਬਹੁਤ ਖੁਸ਼ੀ ਹੋਈ।

singer diljit dosanjh

ਹੋਰ ਪੜ੍ਹੋ :ਦਿਲਜੀਤ ਦੋਸਾਂਝ ਦੀ ਆਵਾਜ਼ ਨੂੰ ਕੋਮਾ ‘ਚ ਵੀ ਪਛਾਣਦੀ ਸੀ ਉਸ ਦੀ ਇਹ ਫੈਨ,ਦਿਲਜੀਤ ਦੋਸਾਂਝ ਨੇ ਸ਼ੇਅਰ ਕੀਤੀਆਂ ਤਸਵੀਰਾਂ

ਐਂਵੇ ਹੀ ਆਪਣੀ ਕਲਾ ਦੀ ਖੁਸ਼ਬੂ ਫੈਲਾਉਂਦਾ ਤੇ ਸ਼ਾਈਨ ਕਰਦਾ ਜਿਉਂਦਾ ਰਹਿ’। ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਗਾਇਕ ਦਿਲਜੀਤ ਦੋਸਾਂਝ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਵੀ ਸਰਗਰਮ ਹਨ ।

diljit dosanjh ,,

ਉਹ ਹੁਣ ਤੱਕ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਜਲਦ ਹੀ ਉਹ ਬਾਲੀਵੁੱਡ ਦੀ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ । ਦਿਲਜੀਤ ਦੋਸਾਂਝ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੰਦੇ ਆ ਰਹੇ ਹਨ । ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਫ਼ਿਲਮ ‘ਹੌਸਲਾ ਰੱਖ’ ਆਈ ਸੀ। ਇਸ ਫ਼ਿਲਮ ਨੂੰ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ ।

 

View this post on Instagram

 

A post shared by DILJIT DOSANJH (@diljitdosanjh)

You may also like