ਗੁਰਦਾਸ ਮਾਨ ਨੇ ਨੂੰਹ-ਪੁੱਤ ਨੂੰ ਯਾਦ ਕਰਦੇ ਹੋਏ ਸ਼ੇਅਰ ਕੀਤੀ ਤਸਵੀਰ ਤੇ ਨਾਲ ਆਖੀ ਇਹ ਗੱਲ

Written by  Lajwinder kaur   |  February 09th 2020 03:51 PM  |  Updated: February 09th 2020 03:56 PM

ਗੁਰਦਾਸ ਮਾਨ ਨੇ ਨੂੰਹ-ਪੁੱਤ ਨੂੰ ਯਾਦ ਕਰਦੇ ਹੋਏ ਸ਼ੇਅਰ ਕੀਤੀ ਤਸਵੀਰ ਤੇ ਨਾਲ ਆਖੀ ਇਹ ਗੱਲ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਬਾ ਬੋਹੜ ਗੁਰਦਾਸ ਮਾਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਨਵੇਂ ਵਿਆਹ ਪੁੱਤ ਤੇ ਨੂੰਹ ਦੀ ਤਸਵੀਰ ਸ਼ੇਅਰ ਕਰਦੇ ਹੋਏ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹੋਏ ਲਿਖਿਆ ਹੈ, ‘ਗੁਰੂ ਮਹਾਰਾਜ ਹਮੇਸ਼ਾ ਕਿਰਪਾ ਕਰਨ ਗੁਰਿਕ ਮਾਨ ਤੇ ਸਿਮਰਨ ਕੌਰ ਮੁੰਡੀ ‘ਤੇ।

View this post on Instagram

 

Guru Maharaj hamesha kirpa karn ?? @gurickkmaan @simrankaurmundi

A post shared by Gurdas Maan (@gurdasmaanjeeyo) on

ਹੋਰ ਵੇਖੋ:ਜੈ ਰੰਧਾਵਾ ਨੂੰ ਲੱਗਿਆ ਵੱਡਾ ਝਟਕਾ, ਫ਼ਿਲਮ ‘ਸ਼ੂਟਰ’ ਨੂੰ ਲੈ ਕੇ ਪੰਜਾਬ ਸਰਕਾਰ ਨੇ ਲਿਆ ਇਹ ਅਹਿਮ ਫ਼ੈਸਲਾ

ਇਹ ਤਸਵੀਰ ਗੁਰਿਕ ਮਾਨ ਤੇ ਸਿਮਰਨ ਕੌਰ ਮੁੰਡੀ ਦੇ ਵਿਆਹ ਦੀ ਹੈ। ਫੈਨਜ਼ ਵੱਲੋਂ ਫੋਟੋ ਨੂੰ ਖੂਬ ਪਸੰਦ ਕੀਤਾ ਜਾ  ਰਿਹਾ ਹੈ। ਦੱਸ ਦਈਏ ਗੁਰਿਕ ਮਾਨ ਤੇ ਸਿਮਰਨ ਕੌਰ ਮੁੰਡੀ 31 ਜਨਵਰੀ ਨੂੰ ਵਿਆਹ ਦੇ ਬੰਧਨ ‘ਚ ਬੱਝ ਗਏ ਸਨ। ਉਨ੍ਹਾਂ ਦੇ ਵਿਆਹ ‘ਚ ਪੰਜਾਬੀ ਸੰਗੀਤ ਤੇ ਫ਼ਿਲਮੀ ਜਗਤ ਤੋਂ ਇਲਾਵਾ ਬਾਲੀਵੁੱਡ ਜਗਤ ਦੀਆਂ ਕਈ ਨਾਮੀ ਹਸਤੀਆਂ ਜਿਵੇਂ ਬਾਦਸ਼ਾਹ, ਜੈਜ਼ੀ ਬੀ, ਗੁਰੂ ਰੰਧਾਵਾ, ਜਸਬੀਰ ਜੱਸੀ, ਐਮੀ ਵਿਰਕ, ਬੱਬੂ ਮਾਨ, ਵਿੱਕੀ ਕੌਸ਼ਲ, ਸਰਗੁਣ ਮਹਿਤਾ ਆਦਿ ਸ਼ਾਮਿਲ ਹੋਏ ਸਨ।

View this post on Instagram

 

In between work, candid shots are always welcome ?

A post shared by Simmran K Mundi (@simrankaurmundi) on

View this post on Instagram

 

Happily Married ? @gurickkmaan ?

A post shared by Simmran K Mundi (@simrankaurmundi) on

ਵਿਆਹ ਤੋਂ ਬਾਅਦ ਇਹ ਨਵਾਂ ਜੋੜਾ ਕੁਝ ਦਿਨ ਪੰਜਾਬ ‘ਚ ਬਿਤਾਉਣ ਤੋਂ ਬਾਅਦ ਵਾਪਸ ਆਪਣੇ ਕੰਮਾਕਾਰ ਦੇ ਸ਼ਹਿਰ ਪਹੁੰਚ ਗਏ ਹਨ। ਪਿਛਲੇ ਹਫ਼ਤੇ ਗੁਰਿਕ ਮਾਨ ਤੇ ਸਿਮਰਨ ਕੌਰ ਮੁੰਡੀ ਨੂੰ ਮੁੰਬਈ ਏਅਰਪੋਰਟ ‘ਤੇ ਸਪਾਟ ਕੀਤਾ ਗਿਆ ਸੀ। ਸਿਮਰਨ ਕੌਰ ਮੁੰਡੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਵਰਕ ਫਰੰਟ ਤੋਂ ਤਸਵੀਰ ਵੀ ਸ਼ੇਅਰ ਕੀਤੀ ਹੈ। ਦੱਸ ਦਈਏ ਸਾਬਕਾ ਮਿਸ ਇੰਡੀਆ ਯੂਨੀਵਰਸ ਰਹਿ ਚੁੱਕੀ ਸਿਮਰਨ ਕੌਰ ਮੁੰਡੀ ਅਦਾਕਾਰੀ ਦੇ ਖੇਤਰ ‘ਚ ਕਾਫੀ ਸਰਗਰਮ ਨੇ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network