ਮੁਸਲਿਮ ਭਾਈਚਾਰੇ ਨੂੰ ਗੁਰਦੁਆਰਾ ਸਾਹਿਬ ’ਚ ਨਮਾਜ ਪੜ੍ਹਨ ਦੀ ਪੇਸ਼ਕਸ਼, ਗੁਰੂਗ੍ਰਾਮ ਵਿੱਚ ਨਮਾਜ ਨੂੰ ਲੈ ਕੇ ਕੁਝ ਸੰਗਠਨ ਕਰ ਰਹੇ ਸਨ ਵਿਰੋਧ

Written by  Rupinder Kaler   |  November 18th 2021 12:31 PM  |  Updated: November 18th 2021 12:48 PM

ਮੁਸਲਿਮ ਭਾਈਚਾਰੇ ਨੂੰ ਗੁਰਦੁਆਰਾ ਸਾਹਿਬ ’ਚ ਨਮਾਜ ਪੜ੍ਹਨ ਦੀ ਪੇਸ਼ਕਸ਼, ਗੁਰੂਗ੍ਰਾਮ ਵਿੱਚ ਨਮਾਜ ਨੂੰ ਲੈ ਕੇ ਕੁਝ ਸੰਗਠਨ ਕਰ ਰਹੇ ਸਨ ਵਿਰੋਧ

ਗੁਰੂਗ੍ਰਾਮ ਵਿੱਚ ਹਰ ਸ਼ੁੱਕਰਵਾਰ ਖੁੱਲੇ ਮੈਦਾਨ ਵਿੱਚ ਹੋਣ ਵਾਲੀ ਜੁੰਮੇ ਦੀ ਨਮਾਜ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ । ਅਜਿਹੇ ਹਲਾਤਾਂ ਵਿੱਚ ਸਿੱਖ ਭਾਈਚਾਰੇ ਨੇ ਅਨੋਖੀ ਪੇਸ਼ਕਸ਼ ਕੀਤੀ ਹੈ । ਗੁਰਦੁਆਰਾ ਸਾਹਿਬ (Gurugram gurdwara offers space for namaz ) ਦੇ ਪ੍ਰਬੰਧਕਾਂ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਗੁਰਦੁਆਰਾ ਸਾਹਿਬ ਵਿੱਚ ਨਮਾਜ਼ ਪੜਨ ਲਈ ਕਿਹਾ ਹੈ । ਗੁਰੂਗ੍ਰਾਮ ਦੇ ਸੈਕਟਰ-12 ਏ ਵਿੱਚ ਸ਼ੁਕਰਵਾਰ ਨੂੰ ਖੁੱਲੇ ਮੈਦਾਨ ਵਿੱਚ ਨਮਾਜ ਪੜ੍ਹਨ ਨੂੰ ਲੈ ਕੇ ਵਿਰੋਧ ਹੋ ਰਿਹਾ ਸੀ । ਇਸ ਨੂੰ ਲੈ ਕੇ ਕਈ ਹਿੰਦੂ ਸੰਗਠਨਾ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਸੀ ।

Gurugram gurdwara Pic Courtesy: twitter

ਹੋਰ ਪੜ੍ਹੋ :

ਅਦਾਕਾਰਾ ਪ੍ਰੀਤੀ ਜ਼ਿੰਟਾ ਬਣੀ ਮਾਂ, ਅਦਾਕਾਰਾ ਨੇ ਇੰਸਟਾਗ੍ਰਾਮ ‘ਤੇ ਪੋਸਟ ਪਾ ਕੇ ਦਿੱਤੀ ਜਾਣਕਾਰੀ

Pic Courtesy: twitter

ਇਸ ਸਭ ਦੇ ਚੱਲਦੇ ਗੁਰਦੁਆਰਾ ਸਿੰਘ ਸਭਾ (Gurugram gurdwara)  ਨੇ ਮੁਸਲਿਮ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਗੁਰਦੁਆਰਾ ਸਾਹਿਬ ਵਿੱਚ ਆ ਕੇ ਨਮਾਜ ਪੜ੍ਹ ਲੈਣ । ਗੁਰੂਗ੍ਰਾਮ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ੇਰਦਿਲ ਸਿੱਧੂ ਨੇ ਇਸ ਨੂੰ ਲੇ ਕੇ ਮੁਫਤੀ ਸਲੀਮ ਨੂੰ ਸਦਰ ਬਜ਼ਾਰ ਦਾ ਗੁਰਦੁਆਰਾ ਦਿਖਾਇਆ ਹੈ । ਸ਼ੁੱਕਰਵਾਰ ਨੂੰ ਇਸ ਗੁਰਦੁਆਰਾ ਸਾਹਿਬ ਵਿੱਚ ਗੁਰਬਾਣੀ ਦੇ ਨਾਲ-ਨਾਲ ਨਮਾਜ਼ ਅਤਾ ਕੀਤੀ ਜਾਵੇਗੀ ।

ਉਹਨਾਂ ਨੇ ਕਿਹਾ ਕਿ ਜੇਕਰ ਮੁਸਲਿਮ ਭਾਈਚਾਰੇ ਦਾ ਨਮਾਜ ਨੂੰ ਲੈ ਕੇ ਕੋਈ ਵਿਰੋਧ ਕਰਦਾ ਹੈ ਤਾਂ ਉਹ ਗੁਰਦੁਆਰਾ ਸਾਹਿਬ ਵਿੱਚ ਨਮਾਜ ਆ ਕੇ ਪੜ੍ਹ ਸਕਦੇ ਹਨ । ਸ਼ੇਰਦਿਲ ਨੇ ਕਿਹਾ ਕਿ ਕਿਸੇ ਦੀ ਇਬਾਦਤ ਨੂੰ ਰੋਕਣਾ ਗੁਨਾਹ ਹੈ । ਮੈਂ ਇੱਥੋਂ ਦੇ ਭਾਈਚਾਰੇ ਨੂੰ ਟੁੱਟਣ ਨਹੀਂ ਦੇਵਾਂਗਾ । ਬਹੁਤ ਸਾਰੇ ਲੋਕ ਹਨ ਜਿਹੜੇ ਆਪਣੀ ਜਗ੍ਹਾ ਨਮਾਜ ਲਈ ਉਪਲੱਬਧ ਕਰਵਾਉਣ ਲਈ ਰਾਜੀ ਹਨ ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network