ਗੁਰੀ ਨੇ ਫਿਲਮ ਦੇ ਸੈੱਟ ‘ਤੇ ਮਨਾਈ ਲੋਹੜੀ, ਦੇਖੋ ਤਸਵੀਰਾਂ

written by Lajwinder kaur | January 15, 2019

ਪੰਜਾਬੀ ਗਾਇਕ ਗੁਰੀ ਜੋ ਕਿ ਪੰਜਾਬੀ ਫਿਲਮੀ ਜਗਤ ‘ਚ ਐਂਟਰੀ ਮਾਰਨ ਜਾ ਰਹੇ ਹਨ।  ਗੁਰੀ ਜੋ ਕਿ 'ਸਿਕੰਦਰ 2' ‘ਚ ਨਜ਼ਰ ਆਉਂਣਗੇ ਤੇ ਇਸ ਫਿਲਮ ਦੀ ਸ਼ੂਟਿੰਗ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ ਤੇ ਇਸ ਵਾਰ ਉਹਨਾਂ ਨੇ ਲੋਹੜੀ ਦਾ ਤਿਉਹਾਰ ਵੀ ਸੈੱਟ ‘ਤੇ ਸੈਲੀਬ੍ਰੇਟ ਕੀਤਾ ਹੈ।

Punjabi Singer Guri celebrates Lohri on the sets of ‘Sikander 2’

ਹੋਰ ਵੇਖੋ: ਦੇਸੀ ਕਵੀਨ ਸਪਨਾ ਚੌਧਰੀ ਨੇ ਗਲੈਮਰਸ ਲੁੱਕ ਨਾਲ ਕਰਵਾਈ ਅੱਤ, ਦੇਖੋ ਤਸਵੀਰਾਂ

ਗੁਰੀ ਨੇ ਆਪਣੇ ਇੰਸਟਾਗ੍ਰਾਮ ਤੋਂ ਜਸ਼ਨ ਮਨਾਉਂਦੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਤਸਵੀਰਾਂ ‘ਚ ਗੁਰੀ ‘ਸਿਕੰਦਰ 2’ ਦੀ ਪੂਰੀ ਟੀਮ ਦੇ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਫਿਲਮ ਦੀ ਪੂਰੀ ਟੀਮ ‘ਸਿਕੰਦਰ 2’ ਦੇ ਸ਼ੂਟ ਵਿਚ ਰੁੱਝੀ ਹੋਈ ਹੈ ਜਿਸ ਦੇ ਚਲਦੇ ਉਨ੍ਹਾਂ ਨੇ ਫਿਲਮ ਦੇ ਸੈੱਟ ‘ਤੇ ਲੋਹੜੀ ਦਾ ਤਿਉਹਾਰ ਮਨਾਇਆ। ਗੁਰੀ ਜੋ ਕਿ ਕਰਤਾਰ ਚੀਮਾ ਨਾਲ ਸੈਲਫੀ ਲੈਂਦੇ ਵੀ ਨਜ਼ਰ ਆ ਰਹੇ ਹਨ।

https://www.instagram.com/p/BsmqJERBLo_/

ਹੋਰ ਵੇਖੋ: ਗਿੱਪੀ ਗਰੇਵਾਲ ਨੇ ਆਪਣੇ ਜਨਮਦਿਨ ਤੇ ਦਿੱਤਾ ਫੈਨਜ਼ ਨੂੰ ਇਹ ਸਰਪ੍ਰਾਈਜ਼

‘ਸਿਕੰਦਰ 2’ ਮੂਵੀ ਜੋ ਕਿ 2013 ‘ਚ ਆਈ ਪੰਜਾਬੀ ਫਿਲਮ ‘ਸਿਕੰਦਰ’ ਦਾ ਸੀਕਵਲ ਹੈ। ਅਦਾਕਾਰ ਕਰਤਾਰ ਚੀਮਾ ਲੀਡ ਰੋਲ ‘ਚ ਨਜ਼ਰ ਆਉਂਣਗੇ, ਇਸ ਤੋਂ ਪਹਿਲਾਂ ਵੀ ਉਹ ‘ਸਿਕੰਦਰ’ ‘ਚ ਵੀ ਲੀਡ ਰੋਲ ਕਰ ਚੁੱਕੇ ਹਨ। ‘ਸਿਕੰਦਰ 2’ ਫਿਲਮ ਦਾ ਨਿਰਦੇਸ਼ਨ ਮਾਨਵ ਸ਼ਾਹ ਵੱਲੋਂ ਕੀਤਾ ਜਾ ਰਿਹਾ ਹੈ। ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਖੁਸ਼ਵਿੰਦਰ ਪਰਮਾਰ , ਵਿਪਿਨ ਗਿਲ, ਅਸ਼ੋਕ ਯਾਦਵ, ਅਤੇ ਕੇਵੀ ਢਿੱਲੋਂ। ਧੀਰਜ ਰਤਨ ਨੇ ਕਹਾਣੀ ਤੇ ਸਕਰੀਨ ਪਲੇ ਲਿਖਿਆ ਹੈ। ‘ਸਿਕੰਦਰ 2’ ਫਿਲਮ ਸੱਤ ਜੂਨ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।

You may also like