ਗੁਰਲੇਜ ਅਖਤਰ ਨੇ ਪਾਈਆਂ ਯੂਟਿਊਬ ‘ਤੇ ਧੂੰਮਾਂ, ਦੇਖੋ ਵੀਡੀਓ

written by Lajwinder kaur | November 27, 2018

ਪੰਜਾਬੀ ਗਾਇਕਾ ਗੁਰਲੇਜ ਅਖਤਰ ਜਿਹਨਾਂ ਨੇ ਅਪਣੀ ਆਵਾਜ਼ ਨਾਲ ਸਭ ਨੂੰ ਕੀਲ ਰੱਖਿਆ ਹੈ। ਹਾਂ ਜੀ ਗੱਲ ਕਰ ਰਹੇ ਹਾਂ ਗੁਰਲੇਜ ਅਖਤਰ ਦੀ ਜਿਹਨਾਂ ਨੇ ਅਪਣੀ ਸੁਰੀਲੀ ਆਵਾਜ਼ ਨਾਲ ਪੰਜਾਬੀ ਇੰਡਸਟਰੀ ‘ਚ ਅਪਣੀ ਵੱਖਰੀ ਪਹਿਚਾਣ ਬਣਾਈ ਹੈ । feem jatti

ਹੋਰ ਪੜ੍ਹੋ: ਕਿਉਂ ‘ਹੈੱਡਲਾਈਨ’ ‘ਚ ਛਾਏ ਬੁਲੰਦੀਆਂ ‘ਚ ਰਹਿਣ ਵਾਲੇ ਗਾਇਕ ਹਰਦੀਪ ਗਰੇਵਾਲ

ਦੱਸ ਦੇਈਏ ਕਿ ਗੁਰਲੇਜ ਅਖਤਰ ਦਾ ਆਉਣ ਵਾਲਾ ਨਵਾਂ ਪੰਜਾਬੀ ਗੀਤ 'ਫੀਮ ਜੱਟੀ' ਲੀਕ ਹੋਣ ਦੇ ਕਾਰਨ ਚਰਚਾ ‘ਚ ਰਿਹਾ।  ਜਿਸ ਦੇ ਚਲਦੇ ਇਸ ਗੀਤ ਨੂੰ ਛੇਤੀ-ਛੇਤੀ ‘ਚ ਬਿਨਾਂ ਵੀਡੀਓ ਤਿਆਰ ਕੀਤੇ ਹੀ ਸੋਸ਼ਲ ਮੀਡੀਆ ‘ਤੇ ਰਿਲੀਜ਼ ਕਰਨਾ ਪੈ ਗਿਆ। ਪਰ ਇਸ ਲਿਰਿਕਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗਾਣੇ ਦਾ ਮਿਊਜ਼ਿਕ ਗਗਜ਼ ਸਟੂਡੀਓਜ਼ ਵੱਲੋਂ ਦਿੱਤਾ ਗਿਆ ਹੈ। ਤੇ ਗੀਤ ਦੇ ਬੋਲ ਭਿੰਦਾ ਭਾਵਾਖੇਲ ਨੇ ਲਿਖੇ ਨੇ।

https://www.youtube.com/watch?v=9qpbmDejUPw

ਗੀਤ ਦੇ ਬੋਲ ਕੁਝ ਇਵੇਂ ਨੇ

‘ਜੱਟੀ ਦੀ ਯਾਰੀ ਜੱਟਾ ਫੀਮ ਵਰਗੀ ਤੇਰੇ ਤੋਂ ਛੱਡੀ ਨਹੀਂ ਜਾਣੀ...’

ਭਾਵੇਂ ਗੀਤ ਲੀਕ ਹੋ ਗਿਆ ਸੀ ਪਰ ਸਰੋਤਿਆਂ ਨੇ ਭਰਵਾਂ ਹੁੰਗਾਰ ਮਿਲੀਆ ਹੈ।  ਇਸ ਤੋਂ ਪਹਿਲਾਂ ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਦੀ ਜੋੜੀ ਨੇ ਅਪਣਾ ਨਵਾਂ ਡਿਊਟ ਸਿੰਗਲ ਟਰੈਕ 'ਠੁੱਕਬਾਜ਼'  ਲੈਕੇ ਲੋਕਾਂ ਦੇ ਰੂਬਰੂ ਹੋਈ ਸੀ। ਜਿਸ ਨੂੰ ਸੋਸ਼ਲ ਮੀਡੀਆ 'ਤੇ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਪੰਜਾਬੀ ਮਸ਼ਹੂਰ ਗਾਇਕਾ ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਉਹ ਜੋੜੀ ਹੈ, ਜਿਸ ਨੂੰ ਦੇਸ ਦੇ ਨਾਲ ਨਾਲ ਵਿਦੇਸ਼ ‘ਚ ਰਹਿ ਰਹੇ ਪੰਜਾਬੀਆਂ ਦੀ ਪਹਿਲੀ ਪਸੰਦ ਬਣੀ ਹੋਈ ਹੈ | ਕੁਲਵਿੰਦਰ ਕੈਲੀ ਅਤੇ ਗੁਰਲੇਜ਼ ਅਖਤਰ ਵਲੋਂ ‘ਰੱਬ ਕਰੇ ਮੈਂ ਮਰ ਜਾਵਾਂ’, ‘ਸਾਥ’, ‘ਤੂੰ ਮਿਲਿਆ’ , ‘ਸੋਹਣੀਏ’, ਤੇ ਹੋਰ ਕਈ ਗੀਤ ਗਾ ਕੇ ਲੋਕਾਂ ਦੀ ਖੂਬ ਵਾਹਵਾਹੀ ਖੱਟੀ ਹੈ।Gurlej Akhtar New Punjabi Song 'Feem Jatti'

ਹੋਰ ਪੜ੍ਹੋ: ਕਿਸ ਨੂੰ ਇੰਪ੍ਰੈੱਸ ਕਰਨ ਲਈ ਮਿਹਨਤਾਂ ਕਰ ਰਹੇ ਨੇ ਅੰਮ੍ਰਿਤ ਮਾਨ 

ਦੱਸ ਦੇਈਏ ਕਿ ਇਸ ਵਾਰ ਪੰਜਾਬੀ ਮੂਵੀ ‘ਆਟੇ ਦੀ ਚਿੜੀ’ ਦੇ ਗੀਤ ‘ਲਵ ਯੂ ਨੀ ਮੁਟਿਆਰੇ’ ‘ਚ ਵੀ ਗੁਰਲੇਜ ਅਖਤਰ ਨੇ ਅਪਣੀ ਸੁਰੀਲੀ ਅਵਾਜ਼ ਦਿੱਤੀ। ਇਸ ਗੀਤ ਚ ਗੁਰਲੇਜ ਅਖਤਰ ਤੇ ਅੰਮ੍ਰਿਤ ਮਾਨ ਦੋਵੇਂ ਨੇ ਮਿਲ ਕੇ ਇਸ ਗੀਤ ਨੂੰ ਗਾਇਆ ਸੀ। ਤੇ ਇਸ ਗੀਤ ਦੇ ਬੋਲ ਅੰਮ੍ਰਿਤ ਮਾਨ ਨੇ ਖੁਦ ਲਿਖੇ ਸੀ। ਤੇ ਇਸ ਗੀਤ ਨੂੰ ਵੀ ਸਰੋਤਿਆਂ ਨੇ ਕਾਫੀ ਜ਼ਿਆਦਾ ਪਸੰਦ ਕੀਤਾ ਸੀ।

You may also like