ਗੁਰਨਾਮ ਭੁੱਲਰ ਦਾ ਇਹ ਹੁਨਰ ਦੇਖ ਕੇ ਹੋ ਜਾਓਗੇ ਹੈਰਾਨ , ਦੇਖੋ ਵੀਡੀਓ

written by Aaseen Khan | December 18, 2018

ਗੁਰਨਾਮ ਭੁੱਲਰ ਦਾ ਇਹ ਹੁਨਰ ਦੇਖ ਕੇ ਹੋ ਜਾਓਗੇ ਹੈਰਾਨ , ਦੇਖੋ ਵੀਡੀਓ : ਪੀਟੀਸੀ ਮਿਊਜ਼ਿਕ ਅਵਾਰਡਜ਼ 2018 'ਚ ਮੋਸਟ ਪਾਪੂਲਰ ਸਾਂਗ ਆਫ ਦ ਈਅਰ ਦਾ ਖਿਤਾਬ ਹਾਸਿਲ ਕਰਨ ਵਾਲੇ ਗੁਰਨਾਮ ਭੁੱਲਰ ਆਪਣੇ ਸ਼ੋਸ਼ਲ ਮੀਡੀਆ 'ਤੇ ਸਰੋਤਿਆਂ ਦਾ ਮਨੋਰੰਜਨ ਕਰਨਾ ਨਹੀਂ ਭੁੱਲਦੇ। ਉਹਨਾਂ ਆਪਣੇ ਇੰਸਟਾਗ੍ਰਾਮ ਪੇਜ 'ਤੇ ਇੱਕ ਵੀਡੀਓ ਪੋਸਟ ਕੀਤਾ ਹੈ ਜਿਸ 'ਚ ਉਹ ਹਿੰਦੀ ਗੀਤ 'ਆਖ ਮਾਰੇ' ਜੋ ਕਿ ਰਣਵੀਰ ਸਿੰਘ ਦੀ ਫਿਲਮ ਸਿੰਬਾ 'ਚ ਆਇਆ ਹੈ 'ਤੇ ਮਾਡਲ ਅਤੇ ਅਦਾਕਾਰਾ ਸ਼ਰੱਧਾ ਆਰਿਆ ਨਾਲ ਨੱਚਦੇ ਨਜ਼ਰ ਆਏ। ਉਹਨਾਂ ਇਹ ਵੀ ਲਿਖਿਆ ਕਿ ਅਸੀਂ ਦੋਨੋ ਜਲਦ ਹੀ ਇਕੱਠੇ ਨਵੇਂ ਪ੍ਰੋਜੈਕਟ 'ਚ ਨਜ਼ਰ ਆਵਾਂਗੇ।

https://www.instagram.com/p/BrgtHlBgqMF/

ਹੋਰ ਪੜ੍ਹੋ : ਰਾਣਾ ਰਣਬੀਰ ਦੀ ਸ਼ਾਇਰੀ ਪਹੁੰਚਦੀ ਹੈ ਦਿਲ ਦੀਆਂ ਗਹਿਰਾਈਆਂ ਤੱਕ , ਦੇਖੋ ਵੀਡੀਓ

ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸੰਘਰਸ਼ ਦੀ ਲੰਬੀ ਲੜਾਈ ਲੜਨ ਤੋਂ ਬਾਅਦ ਅੱਗੇ ਆਏ ਗੁਰਨਾਮ ਭੁੱਲਰ ਸੰਗੀਤ ਜਗਤ 'ਚ ਆਪਣੇ ਹੁਨਰ , ਮਿਹਨਤ ਅਤੇ ਗਾਇਕੀ ਨਾਲ ਮਿਸਾਲ ਬਣ ਚੁੱਕੇ ਹਨ। ਉਹਨਾਂ ਦੇ ਗਾਣੇ ਅੱਜ ਦੁਨੀਆ ਭਰ 'ਚ ਸੁਣੇ ਅਤੇ ਗੁਣ ਗੁਣਾਏ ਜਾਂਦੇ ਹਨ। ਕੁੱਝ ਦਿਨ ਪਹਿਲਾਂ ਦੇਵ ਖਰੌੜ ਦੀ ਫਿਲਮ ਕਾਕਾ ਜੀ 'ਚ ਗੁਰਨਾਮ ਭੁੱਲਰ ਵੱਲੋਂ ਫਿਲਮ ਦਾ ਟਾਈਟਲ ਟਰੈਕ 'ਕਾਕਾ ਜੀ' ਗਇਆ ਗਿਆ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਗੁਰਨਾਮ ਭੁੱਲਰ ਅੱਗੇ ਵੀ ਕਈ ਵੱਡੇ ਪ੍ਰੋਜੇਕਟਜ਼ ਲੈ ਕੇ ਆ ਰਹੇ ਹਨ ਜਿੰਨ੍ਹਾਂ ਬਾਰੇ ਇਸ ਵੀਡੀਓ 'ਚ ਉਹਨਾਂ ਇਸ਼ਾਰਾ ਕੀਤਾ ਹੈ।

You may also like