ਗੁਰਨਾਮ ਭੁੱਲਰ ਦਾ ਸੁਪਨਾ ਹੋਇਆ ਪੂਰਾ, ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਖਾਸ ਸੰਦੇਸ਼

written by Aaseen Khan | February 09, 2019

ਗੁਰਨਾਮ ਭੁੱਲਰ ਦਾ ਸੁਪਨਾ ਹੋਇਆ ਪੂਰਾ, ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਖਾਸ ਸੰਦੇਸ਼ : ਹਾਲ 'ਚ ਆਪਣਾ ਜਨਮਦਿਨ ਮਨਾ ਕੇ ਹਟੇ ਹਨ ਗੁਰਨਾਮ ਭੁੱਲਰ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਜੀ ਹਾਂ ਗੁਰਨਾਮ ਭੁੱਲਰ ਅਤੇ ਸੋਨਮ ਬਾਜਵਾ ਦੀ ਆਉਣੀ ਵਾਲੀ ਫਿਲਮ ਗੁੱਡੀਆਂ ਪਟੋਲੇ ਦਾ ਪਹਿਲਾ ਆਫੀਸ਼ੀਅਲ ਪੋਸਟਰ ਸਾਹਮਣੇ ਆ ਚੁੱਕਿਆ ਹੈ ਜਿਸ ਨੂੰ ਗੁਰਨਾਮ ਭੁੱਲਰ ਨੇ ਆਪਣੇ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ ਅਤੇ ਨਾਲ ਬਹੁਤ ਹੀ ਖੂਬਸੂਰਤ ਕੈਪਸ਼ਨ ਦਿੱਤੀ ਹੈ।


ਉਹਨਾਂ ਕੈਪਸ਼ਨ 'ਚ ਲਿਖਿਆ ਹੈ ''ਨਿੱਕੇ ਹੁੰਦੇ ਨੂੰ ਇੰਨ੍ਹਾਂ ਹੀ ਪਤਾ ਸੀ ਕਿ ਫ਼ਿਲਮਾਂ ਥੀਏਟਰ 'ਚ ਦੇਖਣ ਜਾਈਦਾ, ਕਦੇ ਸੁਪਨਾ ਵੀ ਨਹੀਂ ਸੀ ਲਿਆ ਕੇ ਮੇਰੀ ਆਪਣੀ ਫਿਲਮ ਵੀ ਆਊਗੀ, ਅੱਜ ਦਾ ਦਿਨ ਸੁਪਨਾ ਮੇਰੇ ਲਈ, ਜਗਦੀਪ ਸਿੱਧੂ ਵੀਰੇ ਨੇ ਉਹ ਪ੍ਰੋਜੈਕਟ ਖੜ੍ਹਾ ਕਰਕੇ ਦਿੱਤਾ ਜਿਹੜਾ ਹਰ ਇੱਕ ਆਰਟਿਸਟ ਦਾ ਸਿਰਫ ਸੁਪਨਾ ਹੀ ਹੁੰਦਾ, ਸੁਪਨਾ ਸੁਪਨਾ ਮੈਂ ਜ਼ਿਆਦਾ ਕਰ ਰਿਹਾ ਕਿਉਂਕਿ ਜੱਗੀ ਵੀਰੇ ਨੂੰ ਪਤਾ ਇਹਦੇ ਬਾਰੇ, ਲਵ ਯੂ, ਐਮੀ ਵਿਰਕ ਅਸੀਂ ਭਾਊ ਭਰਾ ਆ ਕਿਉਂਕਿ ਸਾਡੇ ਬਜ਼ੁਰਗ ਇੱਕੋ ਜਹੇ ਹਾਲਾਤਾਂ ਚੋਂ ਲੰਗ ਕੇ ਆਏ ਤਾਂ ਸ਼ਾਇਦ ਇੱਕ ਦੂਜੇ ਦੀ ਫਿਕਰ ਆ, ਤਾਂਹੀ ਵੀਰੇ ਛੋਟੇ ਭਰਾ ਦੀ ਬਹੁਤ ਫਿਕਰ ਕਰਦਾ, ਲਵ ਯੂ ਟੀਮ"।

ਹੋਰ ਵੇਖੋ : ਜਦੋਂ ਸ਼ੈਰੀ ਮਾਨ ਲੰਬੇ ਸਮੇਂ ਬਾਅਦ ਗਏ ਜਿੰਮ ਤਾਂ ਇੰਝ ਹੋਇਆ ਸਵਾਗਤ, ਦੇਖੋ ਵੀਡੀਓ

 

View this post on Instagram

 

So finally, shoot completed #GuddiyanPatole releasing 8 march @sonambajwa

A post shared by Gurnam Bhullar (@gurnambhullarofficial) on


ਫਿਲਮ ਗੁੱਡੀਆਂ ਪਟੋਲੇ ਵਿਜੇ ਕੁਮਾਰ ਅਰੋੜਾ ਵੱਲੋਂ ਡਾਇਰੈਕਟ ਕੀਤੀ ਗਈ ਹੈ। ਫਿਲਮ ਦੀ ਕਹਾਣੀ ਜਗਦੀਪ ਸਿੱਧੂ ਵੱਲੋਂ ਲਿਖੀ ਗਈ ਹੈ। ਫਿਲਮ ਨੂੰ ਭਗਵੰਤ ਵਿਰਕ ਅਤੇ ਨਵ ਵਿਰਕ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਸੋਨਮ ਬਾਜਵਾ ਅਤੇ ਗੁਰਨਾਮ ਭੁੱਲਰ ਦੀ ਇਸ ਫਿਲਮ ਦਾ ਕਾਫੀ ਸਮੇਂ ਤੋਂ ਦਰਸ਼ਕਾਂ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਫਿਲਮ ਦੇ ਸੈੱਟ ਤੋਂ ਕਈ ਵਾਰ ਸੋਨਮ ਬਾਜਵਾ ਅਤੇ ਗੁਰਨਾਮ ਭੁੱਲਰ ਵੱਲੋਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ। ਗੁੱਡੀਆਂ ਪਟੋਲੇ ਫਿਲਮ 8 ਮਾਰਚ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ।

You may also like