ਪੰਜਾਬੀ ਸਿਨੇਮਾ 'ਤੇ ਕੁਝ ਨਵਾਂ ਪੇਸ਼ ਕਰੇਗੀ ਗੁਰਪ੍ਰੀਤ ਘੁੱਗੀ ਦੀ ਫਿਲਮ 'ਪੰਜਖ਼ਾਬ'

written by Aaseen Khan | February 18, 2019 11:16am

ਪੰਜਾਬੀ ਸਿਨੇਮਾ 'ਤੇ ਕੁਝ ਨਵਾਂ ਪੇਸ਼ ਕਰੇਗੀ ਗੁਰਪ੍ਰੀਤ ਘੁੱਗੀ ਦੀ ਫਿਲਮ 'ਪੰਜਖ਼ਾਬ' :ਪੰਜਾਬੀ ਸਿਨੇਮਾ ਦਿਨੋਂ ਦਿਨ ਆਸਮਾਨ ਦੀਆਂ ਬੁਲੰਦੀਆਂ ਵੱਲ ਵੱਧ ਰਿਹਾ ਹੈ। ਵੱਖਰੇ ਮੁੱਦਿਆਂ 'ਤੇ ਬਣ ਰਹੀਆਂ ਫ਼ਿਲਮਾਂ ਸਿਨੇਮਾ 'ਚ ਜਾਨ ਫੂਕ ਰਹੀਆਂ ਹਨ। ਜਿੱਥੇ ਲੋਕਾਂ ਵੱਲੋਂ ਕਾਮੇਡੀ ਫ਼ਿਲਮਾਂ ਨੂੰ ਪਿਆਰ ਦਿੱਤਾ ਜਾ ਰਿਹਾ ਹੈ ਉੱਥੇ ਹੀ ਚੰਗੇ ਅਤੇ ਸਮਾਜਿਕ ਮੁੱਦਿਆਂ 'ਤੇ ਬਣ ਰਹੀਆਂ ਫ਼ਿਲਮਾਂ ਨੂੰ ਵੀ ਪੰਜਾਬੀ ਸਿਨੇਮਾ 'ਚ ਚੰਗਾ ਰਿਸਪਾਂਸ ਮਿਲਣ ਲੱਗਿਆ ਹੈ। ਹਰ ਹਫਤੇ ਪੰਜਾਬੀ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ ਅਤੇ ਨਵੀਆਂ ਫ਼ਿਲਮਾਂ ਦੀ ਅਨਾਊਸਮੈਂਟ ਦੇਖਣ ਨੂੰ ਮਿਲ ਰਹੀ ਹੈ।

 

View this post on Instagram

 

Good luck bro gurcharn singh my classmate for his debut directed movie...keep rocking bro

A post shared by Kartar Cheema (@kartarcheema1) on


ਇੱਕ ਹੋਰ ਫਿਲਮ ਦਾ ਪੋਸਟਰ ਸਾਹਮਣੇ ਆਇਆ ਹੈ ਜਿਸ ਦਾ ਨਾਮ ਹੈ 'ਪੰਜਖ਼ਾਬ' ਜਿਸ 'ਚ ਲੀਡ ਰੋਲ ਨਿਭਾ ਰਹੇ ਹਨ ਪੰਜਾਬੀ ਇੰਡਸਟਰੀ ਦੇ ਦਮਦਾਰ ਐਕਟਰ ਗੁਰਪ੍ਰੀਤ ਘੁੱਗੀ। ਫਿਲਮ 'ਪੰਜਖ਼ਾਬ' ਨੂੰ ਡਾਇਰੈਕਟ ਕਰ ਰਹੇ ਹਨ ਗੁਰਚਰਨ ਸਿੰਘ ਜੋ ਪੰਜਾਬੀ ਇੰਡਸਟਰੀ ਦੇ ਸਿਕੰਦਰ ਕਰਤਾਰ ਚੀਮਾ ਦੇ ਕਲਾਸਮੇਟ ਰਹਿ ਚੁੱਕੇ ਹਨ। ਇਸ ਬਾਰੇ ਜਾਣਕਾਰੀ ਕਰਤਾਰ ਚੀਮਾ ਨੇ ਆਪਣੇ ਸ਼ੋਸ਼ਲ ਮੀਡੀਆ 'ਤੇ ਪੋਸਟਰ ਸ਼ੇਅਰ ਕਰਕੇ ਦਿੱਤੀ ਹੈ। ਫਿਲਮ ਦੀ ਕਹਾਣੀ ਲਿਖੀ ਹੈ ਚੰਦਰ ਕੰਬੋਜ਼ ਹੋਰਾਂ ਨੇ।ਫਿਲਮ ਦੇ ਡਾਇਲੌਗ ਵੀ ਚੰਦਰ ਕੰਬੋਜ ਅਤੇ ਵੀਰ ਦਵਿੰਦਰ ਵੱਲੋਂ ਲਿਖੇ ਗਏ ਹਨ। ਇਹ ਫਿਲਮ 31 ਮਈ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ।
ਹੋਰ ਵੇਖੋ : ਐਮੀ ਵਿਰਕ ਤੋਂ ਬਾਅਦ ਰਣਜੀਤ ਬਾਵਾ ਵੀ ਆਏ ਪੁਲਵਾਮਾ ‘ਚ ਸ਼ਹਾਦਤ ਦਾ ਜਾਮ ਪੀਣ ਵਾਲੇ ਜਵਾਨਾਂ ਦੇ ਪਰਿਵਾਰ ਦੀ ਮਦਦ ਲਈ ਅੱਗੇ

 

View this post on Instagram

 

A post shared by Gurpreet Ghuggi (@ghuggigurpreet) on


ਫਿਲਮ 'ਚ ਗੁਰਪ੍ਰੀਤ ਘੁੱਗੀ ਤੋਂ ਇਲਾਵਾ ਮੋਨਿਕਾ ਗਿੱਲ, ਰਿੱਕੀ ਖੱਟੜਾ, ਬੀ.ਐਨ.ਸ਼ਰਮਾ, ਹੌਬੀ ਧਾਲੀਵਾਲ, ਨਿਰਮਲ ਰਿਸ਼ੀ, ਆਂਚਲ ਸਿੰਘ, ਰਵਨੀਤ ਵਰਗੇ ਵੱਡੇ ਅਦਾਕਾਰ ਨਜ਼ਰ ਆਉਣਗੇ। ਫਿਲਮ ਦੇ ਗਾਣਿਆਂ 'ਚ ਹੈਪੀ ਰਾਏਕੋਟੀ ਦੀ ਕਲਮ ਚੋਂ ਨਿੱਕਲੇ ਬੋਲ ਵੀ ਸੁਣਾਈ ਦੇਣ ਵਾਲੇ ਹਨ। ਫਿਲਮ ਨੂੰ ਗੁਰਪ੍ਰੀਤ ਘੁੱਗੀ, ਬੀ.ਐਸ.ਮਾਨ, ਸੁਰਿੰਦਰ ਸਿੰਘ ਬੱਤਰਾ, ਅਤੇ ਬੱਬੂ ਕੋਚਰ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਪ੍ਰਭ ਫ਼ਿਲਮਜ਼ ਦੇ ਬੈਨਰ ਹੇਠ ਫਿਲਮ ਰਿਲੀਜ਼ ਹੋਣ ਜਾ ਰਹੀ ਹੈ।

You may also like