
ਇਸ ਸਮੇਂ ਦੇਸ਼ ਕੋਰੋਨਾ ਕਾਲ ਦੀ ਦੂਜੀ ਲਹਿਰ ਕਰਕੇ ਬਹੁਤ ਮੁਸ਼ਕਿਲ ਸਮੇਂ 'ਚ ਲੰਘ ਰਿਹਾ ਹੈ। ਦੁਨੀਆ ਦੇ ਕੋਨੇ-ਕੋਨੇ ਤੋਂ ਭਾਰਤੀਆਂ ਦੇ ਸਿਹਤਮੰਦ ਹੋਣ ਦੇ ਲਈ ਦੁਆਵਾਂ ਹੋ ਰਹੀਆਂ ਨੇ। ਅਜਿਹੇ ‘ਚ ਵਿਦੇਸ਼ 'ਚ ਵੱਸਦੇ ਪੰਜਾਬੀ ਭੈਣ-ਭਰਾ ਵੀ ਆਪਣੇ ਵਲੋਂ ਸਹਾਇਤਾ ਤਾਂ ਪਹੁੰਚਾ ਰਹੇ ਨੇ ਤੇ ਨਾਲ ਹੀ ਅਰਦਾਸਾਂ ਤੇ ਪਾਠ ਵੀ ਕਰ ਰਹੇ ਨੇ।

ਹੋਰ ਪੜ੍ਹੋ : ਐਕਟਰ ਰਾਣਾ ਰਣਬੀਰ ਨੇ ਪੋਸਟ ਪਾ ਕੇ ਆਪਣੇ ਫੈਨਜ਼ ਨੂੰ ਦਿੱਤੀਆਂ ਈਦ ਦੀਆਂ ਮੁਬਾਰਕਾਂ

ਗਾਇਕ ਹਰਭਜਨ ਮਾਨ ਨੇ ਆਪਣੇ ਛੋਟੇ ਭਰਾ ਗੁਰਸੇਵਕ ਦਾ ਇੱਕ ਸ਼ਬਦ ਗਾਇਨ ਕਰਦਾ ਹੋਇਆ ਦਾ ਵੀਡੀਓ ਸਾਂਝਾ ਕੀਤਾ ਹੈ। ਦੱਸ ਦਈਏ ਗੁਰਸੇਵਕ ਮਾਨ ਕੈਨੇਡਾ 'ਚ ਬੌਤਰ ਪਾਇਲਟ ਆਪਣੀ ਸੇਵਾਵਾਂ ਨਿਭਾ ਰਹੇ ਨੇ। ਪਰ ਫਿਰ ਵੀ ਉਨ੍ਹਾਂ ਨੇ ਆਪਣੇ ਦੇਸ਼ਵਾਸੀਆਂ ਦੇ ਲਈ ਅਰਦਾਸ ਕਰਦੇ ਹੋਏ ਸਬਬੱਤ ਦੇ ਭਲੇ ਲਈ ਅਰਦਾਸ ਕੀਤੀ ਹੈ। ਇਸ ਵੀਡੀਓ ‘ਚ ਉਹ ‘ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ’ ਸ਼ਬਦ ਦਾ ਗਾਇਨ ਕਰਦੇ ਹੋਏ ਨਜ਼ਰ ਆ ਰਹੇ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਸਰਬੱਤ ਦੇ ਭਲੇ ਦੇ ਲਈ ਪ੍ਰਾਥਣਾ ਕਰ ਰਹੇ ਨੇ।

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਹਰਭਜਨ ਮਾਨ ਨੇ ਲਿਖਿਆ ਹੈ- ‘ਛੋਟਾ ਵੀਰ ਗੁਰਸੇਵਕ ਇਸ ਸਮੇਂ ਕੈਨੇਡਾ 'ਚ ਇੱਕ ਪਾਇਲਟ ਦੇ ਤੌਰ ਤੇ ਅਲੱਗ ਅਲੱਗ ਮੁਲਕਾਂ ਤੋਂ ਜ਼ਰੂਰੀ ਵਸਤਾਂ ਦੀ ਢੋਆ-ਢੁਆਈ ਜ਼ਰੀਏ ਆਪਣੀ ਡਿਊਟੀ ਬਾਖੂਬੀ ਨਿਭਾ ਰਿਹਾ ਹੈ। ਇਸ ਔਖੇ ਵੇਲੇ ਸਰਬੱਤ ਦੀ ਚੜ੍ਹਦੀ ਕਲਾ ਲਈ ਉਸ ਵੱਲੋਂ ਭੇਜੀ ਇਹ ਵੀਡੀਉ ਆਪ ਸਭ ਨਾਲ ਸਾਂਝੀ ਕਰ ਰਿਹਾ ਹਾਂ। ਦਾਤਾ ਮੇਹਰ ਕਰੇ’।
View this post on Instagram