
ਪੰਜਾਬੀ ਗਾਇਕ ਤੇ ਐਕਟਰ ਗੁਰਸ਼ਬਦ ਜੋ ਕਿ ਆਪਣੇ ਨਵੇਂ ਗੀਤ ‘ਤੈਨੂੰ ਇੱਦਾਂ ਭੁੱਲਣਗੇ’ (Tenu Eda Bhullange) ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਏ ਨੇ। ਇੱਕ ਲੰਬੇ ਸਮੇਂ ਤੋਂ ਬਾਅਦ ਉਹ ਕੋਈ ਗੀਤ ਲੈ ਕੇ ਆਏ ਨੇ।

ਹੋਰ ਪੜ੍ਹੋ : ਪਿਆਰ ਦੇ ਹਸੀਨ ਸਫ਼ਰ ‘ਤੇ ਲੈ ਕੇ ਜਾ ਰਹੇ ਨੇ ਗਾਇਕ ਸਤਿੰਦਰ ਸਰਤਾਜ ਆਪਣੇ ਨਵੇਂ ਗੀਤ ‘ਦਹਿਲੀਜ਼’ ਦੇ ਨਾਲ, ਦੇਖੋ ਵੀਡੀਓ

ਇਸ ਗੀਤ ਨੂੰ ਉਨ੍ਹਾਂ ਨੇ ਮੁੰਡੇ ਦੇ ਪੱਖ ਤੋਂ ਗਾਇਆ ਹੈ। ਇਸ ਗੀਤ ‘ਚ ਪੇਸ਼ ਕੀਤਾ ਗਿਆ ਹੈ ਦੋ ਪਿਆਰ ਕਰਨ ਵਾਲਿਆਂ ‘ਚ ਕਿਵੇਂ ਗਲਤਫ਼ਹਿਮੀ ਹੋ ਜਾਂਦਾ ਹੈ ਤੇ ਉਹ ਇੱਕ ਦੂਜੇ ਨੂੰ ਛੱਡਣ ਲਈ ਤਿਆਰ ਹੋ ਜਾਂਦੇ ਨੇ। ਸੋ ਇਹ ਗੀਤ ਪਿਆਰ ਕਰਨ ਵਾਲਿਆਂ ਨੂੰ ਖੂਬ ਪਸੰਦ ਆ ਰਿਹਾ ਹੈ।

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ Dean Warring ਨੇ ਲਿਖੇ ਤੇ ਮਿਊਜ਼ਿਕ Mix Singh ਨੇ ਦਿੱਤਾ ਹੈ। ਗਾਣੇ ਦਾ ਵੀਡੀਓ Ballie Singh ਨੇ ਤਿਆਰ ਕੀਤਾ ਹੈ। ਵੀਡੀਓ ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਗੁਰਸ਼ਬਦ ਤੇ ਫੀਮੇਲ ਮਾਡਲ Upma Sharma । ਇਸ ਗੀਤ ਨੂੰ ਮਿਕਸ ਸਿੰਘ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜੇ ਗੱਲ ਕਰੀਏ ਗੁਰਸ਼ਬਦ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਨ੍ਹਾਂ ਨੇ ਕਈ ਸੁਪਰ ਹਿੱਟ ਪੰਜਾਬੀ ਮਿਊਜ਼ਿਕ ਜਗਤ ਨੂੰ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਾਫੀ ਐਕਟਿਵ ਨੇ। ਬਹੁਤ ਜਲਦ ਉਹ ‘ਚੱਲ ਮੇਰਾ ਪੁੱਤ-2’ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਜੀ ਹਾਂ ‘ਚੱਲ ਮੇਰਾ ਪੁੱਤ-2’ ਜੋ ਕਿ 27 ਅਗਸਤ ਨੂੰ ਮੁੜ ਤੋਂ ਰਿਲੀਜ਼ ਹੋਣ ਜਾ ਰਹੀ ਹੈ।