ਗੁਰਸਿੱਖ ਜੋੜੀ ਨੇ ਅਨੰਦ ਕਾਰਜ ਤੋਂ ਬਾਅਦ ਖੁਦ ਕੀਤਾ ਸ਼ਬਦ ਕੀਰਤਨ, ਵੀਡੀਓ ਹੋ ਰਿਹਾ ਵਾਇਰਲ

Written by  Shaminder   |  January 18th 2023 09:15 AM  |  Updated: January 18th 2023 09:24 AM

ਗੁਰਸਿੱਖ ਜੋੜੀ ਨੇ ਅਨੰਦ ਕਾਰਜ ਤੋਂ ਬਾਅਦ ਖੁਦ ਕੀਤਾ ਸ਼ਬਦ ਕੀਰਤਨ, ਵੀਡੀਓ ਹੋ ਰਿਹਾ ਵਾਇਰਲ

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ (Video Viral) ਹੁੰਦਾ ਰਹਿੰਦਾ ਹੈ । ਜੋ ਕਿ ਅਕਸਰ ਸੁਰਖੀਆਂ ‘ਚ ਆ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ ।ਜਿਸ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਇੱਕ ਨਵ-ਵਿਆਹੀ ਜੋੜੀ ਆਪਣੇ ਵਿਆਹ ਤੋਂ ਬਾਅਦ ਖੁਦ ਸ਼ਬਦ ਕੀਰਤਨ (Shabad Kirtan)ਕਰਦੀ ਹੋਈ ਨਜ਼ਰ ਆ ਰਹੀ ਹੈ ।

gursikh couple

ਹੋਰ ਪੜ੍ਹੋ : ਜ਼ੀਰਾ ਸ਼ਰਾਬ ਫੈਕਟਰੀ ਹੋਵੇਗੀ ਬੰਦ, ਅਦਾਕਾਰ ਗੁਰਚੇਤ ਚਿੱਤਰਕਾਰ ਨੇ ਕਿਹਾ ‘ਲੋਕਾਂ ਦਾ ਇਕੱਠ, ਲੋਹੇ ਦੀ ਲੱਠ, ਸਿਰ ਵਿੱਚ ਜਾਲਮ ਦੇ’

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਫੇਰਿਆਂ ਤੋਂ ਬਾਅਦ ਇਹ ਜੋੜੀ ਸ਼ਬਦ ਕੀਰਤਨ ਕਰਦੀ ਹੋਈ ਨਜ਼ਰ ਆ ਰਹੀ ਹੈ । ਕੁੜੀ ਸ਼ਬਦ ਗਾਇਨ ਕਰਦੀ ਹੋਈ ਦਿਖਾਈ ਦੇ ਰਹੀ ਹੈ । ਜਦੋਂਕਿ ਮੁੰਡਾ ਯਾਨੀ ਕਿ ਲਾੜਾ ਤਬਲੇ ‘ਤੇ ਉਸ ਦੇ ਨਾਲ ਸੰਗਤ ਕਰਦਾ ਹੋਇਆ ਨਜ਼ਰ ਆ ਰਿਹਾ ਹੈ ।

gursikh couple image Source : instagram

ਹੋਰ ਪੜ੍ਹੋ : ਦੂਜੀ ਵਾਰ ਪ੍ਰੈਗਨੇਂਟ ਹੋਈ ਐਵਲਿਨ ਸ਼ਰਮਾ, ਬੇਬੀ ਬੰਪ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਸ ਜੋੜੀ ਦੀ ਤਾਰੀਫ ਕਰ ਰਿਹਾ ਹੈ। ਕਿਉਂਕਿ ਇਸ ਤੋਂ ਵਧੀਆ ਕੋਈ ਹੋਰ ਤਰੀਕਾ ਨਹੀਂ ਹੈ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਦਾ ।ਕਿਉਂਕਿ ਜੋ ਕੰਮ ਅਸੀਂ ਗੁਰੂ ਦਾ ਓਟ ਆਸਰਾ ਲੈ ਕੇ ਕਰਦੇ ਹਾਂ ਤਾਂ ਫਿਰ ਗੁਰੂ ਵੀ ਆਪਣੇ ਗੁਰ ਸਿੱਖਾਂ ਦੀ ਲਾਜ ਜ਼ਰੂਰ ਰੱਖਦਾ ਹੈ ।

ਗੁਰਸਿਮਰਨ ਕੌਰ ਨਾਂਅ ਦੀ ਕੁੜੀ ਦਾ ਇਹ ਵੀਡੀਓ ਹੈ । ਜਿਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਹੋਰ ਵੀ ਕਈ ਵੀਡੀਓ ਗੁਰਬਾਣੀ ਕੀਰਤਨ ਦੇ ਸਾਂਝੇ ਕੀਤੇ ਹੋਏ ਹਨ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ।

You May Like This
DOWNLOAD APP


© 2023 PTC Punjabi. All Rights Reserved.
Powered by PTC Network