ਕ੍ਰਿਕੇਟਰ ਹਾਰਦਿਕ ਪਾਂਡਿਆ ਤੇ ਐਕਟਰੈੱਸ ਨਤਾਸ਼ਾ ਦਾ ਪੁੱਤਰ ਹੋਇਆ ਇੱਕ ਸਾਲ ਦਾ, ਪਾਪਾ ਹਾਰਦਿਕ ਨੇ ਪਿਆਰੀ ਜਿਹੀ ਪੋਸਟ ਪਾ ਕੇ ਅਗਸਤਯ ਨੂੰ ਕੀਤਾ ਬਰਥਡੇਅ ਵਿਸ਼, ਦੇਖੋ ਵੀਡੀਓ

Written by  Lajwinder kaur   |  July 30th 2021 10:40 AM  |  Updated: July 30th 2021 10:40 AM

ਕ੍ਰਿਕੇਟਰ ਹਾਰਦਿਕ ਪਾਂਡਿਆ ਤੇ ਐਕਟਰੈੱਸ ਨਤਾਸ਼ਾ ਦਾ ਪੁੱਤਰ ਹੋਇਆ ਇੱਕ ਸਾਲ ਦਾ, ਪਾਪਾ ਹਾਰਦਿਕ ਨੇ ਪਿਆਰੀ ਜਿਹੀ ਪੋਸਟ ਪਾ ਕੇ ਅਗਸਤਯ ਨੂੰ ਕੀਤਾ ਬਰਥਡੇਅ ਵਿਸ਼, ਦੇਖੋ ਵੀਡੀਓ

ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਤੇ ਸਰਬੀਆ ਦੀ ਮਾਡਲ ਤੇ ਬਾਲੀਵੁੱਡ ਅਦਾਕਾਰਾ ਨਤਾਸ਼ਾ ਸਟੈਨਕੋਵਿਚ ਜੋ ਕਿ ਪਿਛਲੇ ਸਾਲ ਮੰਮੀ-ਪਾਪਾ ਬਣੇ ਸੀ। ਅੱਜ ਦੇ ਦਿਨ ਹੀ ਹਾਰਦਿਕ ਪਾਂਡਿਆ ਦਾ ਘਰ ਨੰਨ੍ਹੇ ਬੱਚੇ ਦੀਆਂ ਕਿਲਕਾਰੀਆਂ ਦੇ ਨਾਲ ਗੂੰਜ ਉੱਠਿਆ ਸੀ । ਅਦਾਕਾਰਾ ਨਤਾਸ਼ਾ ਨੇ ਬੇਟੇ ਨੂੰ ਜਨਮ ਦਿੱਤਾ ਸੀ । ਹਾਰਦਿਕ ਤੇ ਨਤਾਸ਼ਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ।

Hardik Image Source: Instagram

ਹੋਰ ਪੜ੍ਹੋ : ਬੱਬੂ ਮਾਨ ਆਪਣੇ ਨਵੇਂ ਗੀਤ ‘IK C Pagal’ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਗੀਤ ਛਾਇਆ ਟਰੈਂਡਿੰਗ ‘ਚ

ਹੋਰ ਪੜ੍ਹੋ : ਬਾਲੀਵੁੱਡ ਐਕਟਰਾਂ ਨੂੰ ਮਾਤ ਦੇ ਰਹੇ ਨੇ ਪੰਜਾਬੀ ਗਾਇਕ ਹਰਦੀਪ ਗਰੇਵਾਲ, ਮੋਟੀਵੇਸ਼ਨ ਗੀਤ ‘Rakh Haunsla’ ਨਾਲ ਬਿਆਨ ਕਰ ਰਹੇ ਨੇ ਰੋਲ ਲਈ ਕੀਤੀ ਆਪਣੀ ਸਖਤ ਮਿਹਨਤ ਨੂੰ, ਦੇਖੋ ਇਹ ਗੀਤ

inside pic of hardik pandya Image Source: Instagram

ਪਾਪਾ ਹਾਰਦਿਕ ਪਾਂਡਿਆ ਨੇ ਆਪਣੇ ਪੁੱਤਰ ਅਗਸਤਯ ਪਾਂਡਿਆ ਦੇ ਪਹਿਲੇ ਬਰਥਡੇਅ ਤੇ ਪਿਆਰਾ ਜਿਹਾ ਵੀਡੀਓ ਪਾ ਕੇ ਵਿਸ਼ ਕੀਤਾ ਹੈ। ਉਨ੍ਹਾਂ ਨੇ ਅਗਸਤਯ ਨਾਲ ਬਿਤਾਏ ਕੁਆਲਟੀ ਟਾਈਮ ਦੇ ਕਲਿਪਸ ਨੂੰ ਵੀਡੀਓ ਦੇ ਰੂਪ ਚ ਪੇਸ਼ ਕੀਤਾ ਹੈ। ਕੈਪਸ਼ਨ ‘ਚ ਹਾਰਦਿਕ ਨੇ ਲਿਖਿਆ ਹੈ- ‘ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਤੁਸੀਂ ਇੱਕ ਸਾਲ ਦੇ ਹੋ ਗਏ ਹੋ ਅਗਸਤਯ, ਤੁਸੀਂ ਮੇਰਾ ਦਿਲ ਅਤੇ ਮੇਰੀ ਆਤਮਾ ਹੋ। ਤੁਸੀਂ ਮੈਨੂੰ ਦਿਖਾਇਆ ਕਿ ਪਿਆਰ ਕੀ ਹੈ ਜੋ ਮੈਂ ਕਦੇ ਜਾਣਿਆ ਹੀ ਨਹੀਂ ਸੀ। ਤੁਸੀਂ ਮੇਰੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਬਰਕਤ ਰਹੇ ਹੋ ਅਤੇ ਮੈਂ ਤੁਹਾਡੇ ਬਿਨਾਂ ਇੱਕ ਦਿਨ ਦੀ ਕਲਪਨਾ ਵੀ ਨਹੀਂ ਕਰ ਸਕਦਾ। ਤੁਹਾਨੂੰ ਪਿਆਰ ਕਰਦਾ ਹਾਂ ਅਤੇ ਤੁਹਾਨੂੰ ਮੇਰੇ ਦਿਲ ਨਾਲ ਯਾਦ ਕਰਦਾ ਹਾਂ ।’ ਇਸ ਪੋਸਟ ਉੱਤੇ ਮਨੋਰੰਜਨ ਜਗਤ ਦੇ ਨਾਮੀ ਕਲਾਕਾਰਾਂ ਤੋਂ ਇਲਾਵਾ ਪ੍ਰਸ਼ੰਸਕ ਵੀ ਕਮੈਂਟ ਕਰਕੇ ਹਾਰਦਿਕ ਤੇ ਨਤਾਸ਼ਾ ਨੂੰ ਪੁੱਤਰ ਦੇ ਪਹਿਲੇ ਜਨਮਦਿਨ ਦੀ ਵਧਾਈ ਦੇ ਰਹੇ ਨੇ।

Hardik Image Source: Instagram

ਦੱਸ ਦਈਏ ਹਾਰਦਿਕ ਪਾਂਡਿਆ ਨੇ ਸਾਲ 2020 ਦੀ ਇੱਕ ਜਨਵਰੀ ਨੂੰ ਅਭਿਨੇਤਰੀ ਨਤਾਸ਼ਾ ਸਟੈਨਕੋਵਿਚ ਨਾਲ ਮੰਗਣੀ ਦੀ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਟ ਉੱਤੇ ਸ਼ੇਅਰ ਕਰ ਤਰਥੱਲੀ ਜਿਹੀ ਮਚਾ ਦਿੱਤੀ ਸੀ । ਜਿਸ ਤੋਂ ਬਾਅਦ ਦੋਵਾਂ ਦੀਆਂ ਮੰਗਣੀ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ । ਮੰਗਣੀ ਦੇ ਕੁਝ ਮਹੀਨਿਆਂ ਬਾਅਦ ਹੀ ਦੋਵਾਂ ਨੇ ਪ੍ਰੈਗਨੇਂਸੀ ਦੀ ਖਬਰ ਦੇ ਨਾਲ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਸੀ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network