ਭੰਗੜੇ ਦੇ ਗੀਤਾਂ ਦੇ ਬਾਦਸ਼ਾਹ ‘ਦਿਲਜੀਤ ਦੋਸਾਂਝ’ ਮਨਾ ਰਹੇ ਨੇ 35ਵਾਂ ਜਨਮਦਿਨ

written by Lajwinder kaur | January 06, 2019

ਪੰਜਾਬੀ ਮਸ਼ਹੂਰ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੇ ਹਨ। ਦਿਲਜੀਤ ਦਾ ਜਨਮ 6 ਜਨਵਰੀ 1984 ਨੂੰ ਜਲੰਧਰ ਦੇ ਦੋਸਾਂਝ ਕਲਾਂ 'ਚ ਪੈਦਾ ਹੋਇਆ ਸੀ। ਦਿਲਜੀਤ ਦੋਸਾਂਝ ਨੇ ਆਪਣੀ ਗਾਇਕੀ ਤੇ ਅਦਾਕਾਰੀ ਦੇ ਨਾਲ ਆਪਣਾ ਵੱਖਰਾ ਹੀ ਮੁਕਾਮ ਬਣਾ ਲਿਆ ਹੈ। ਉਹਨਾਂ ਨੇ ਪੰਜਾਬੀ ਫਿਲਮ ਜਗਤ ਨੂੰ ਕਈ ਸੁਪਰ ਹਿੱਟ ਮੂਵੀਆਂ ਦਿੱਤੀਆਂ ਹਨ, ਜਿਵੇਂ 'ਜੱਟ ਐਂਡ ਜੂਲੀਏਟ', 'ਜਿਨ੍ਹੇ ਮੇਰਾ ਦਿਲ ਲੁੱਟਿਆ' 'ਪੰਜਾਬ 1984', 'ਸਰਦਾਰ ਜੀ', 'ਅੰਬਰਸਰੀਆ' 'ਜੱਟ ਐਂਡ ਜੂਲੀਏਟ-2' ਅਤੇ 'ਡਿਸਕੋ ਸਿੰਘ' ਵਰਗੀਆਂ ਫਿਲਮਾਂ 'ਚ ਐਕਟਿੰਗ ਅਤੇ ਕਾਮੇਡੀ ਨਾਲ ਸਰੋਤਿਆਂ ਦੇ ਦਿਲਾਂ 'ਚ ਵੱਖਰੀ ਪਛਾਣ ਬਣਾ ਲਈ ਹੈ। ਉਹਨਾਂ ਨੇ ਪੰਜਾਬੀ ਇੰਡਸਟਰੀ  ਦੇ ਨਾਲ ਨਾਲ ਆਪਣੇ ਅਭਿਨੈ ਦਾ ਲੋਹਾ ਬਾਲੀਵੁੱਡ ‘ਚ ਵੀ ਮਨਵਾ ਚੁੱਕੇ ਹਨ।

https://www.youtube.com/watch?v=jE5SdQUN6SY&feature=youtu.be

ਦਿਲਜੀਤ ਦੋਸਾਂਝ ਆਪਣੀ ਐਲਬਮ ‘ਰੋਅਰ’ ਲਈ ਵੀ ਚਰਚਾ ‘ਚ ਬਣੇ ਪਏ ਨੇ। ਉਹਨਾਂ ਆਪਣੇ ਜਨਮਦਿਨ 'ਤੇ ਆਪਣੇ ਫੈਨਜ਼ ਦੇ ਨਾਲ ਮਿਊਜ਼ਿਕ ਵੀਡੀਓ ਨੂੰ ਸ਼ੇਅਰ ਕੀਤਾ ਹੈ। ਐਲਬਮ ‘ਰੋਅਰ’ ਦਾ ਗੀਤ ‘ਥੱਗ ਲਾਈਫ’ ਦੀ ਵੀਡੀਓ ਨੂੰ ਦਰਸ਼ਕਾਂ ਦੇ ਰੂਬਰੂ ਕਰ ਦਿੱਤਾ ਹੈ। ਇਸ ਗੀਤ ਦੀ ਵੀਡੀਓ ਬਹੁਤ ਵਧੀਆ ਬਣਾਈ ਗਈ ਹੈ। ਵੀਡੀਓ ‘ਚ ਦਿਲਜੀਤ ਅੱਤਰੰਗੇ ਕਪੜਿਆਂ  ਦੇ ਨਾਲ ਨਾਲ ਭੰਗੜੇ ਪਾਉਂਦੇ ਨਜ਼ਰ ਆ ਰਹੇ ਹਨ। 'ਥੱਗ ਲਾਈਫ' ਪੂਰਾ ਭੰਗੜੇ ਵਾਲਾ ਗੀਤ ਹੈ ਜੋ ਕਿ ਸਰੋਤਿਆਂ ਨੂੰ ਭੰਗੜਾ ਪਾਉਣ ਲਈ ਮਜ਼ਬੂਰ ਕਰ ਦੇਵੇਗਾ। ਇਸ ਗੀਤ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ‘ਰੋਅਰ’ ਐਲਬਮ ਦੇ ਗੀਤਾਂ ਦੇ ਬੋਲ ਰਣਬੀਰ ਸਿੰਘ ਨੇ ਲਿਖੇ ਹਨ ਤੇ ਇਸ ਐਲਬਮ ਦੇ ਲਈ ਸੰਗੀਤ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ।

Happy Birthday Diljit Dosanjh: Diljit Dosanjh celebrates 35th birthday ਭੰਗੜੇ ਦੇ ਗੀਤਾਂ ਦੇ ਬਾਦਸ਼ਾਹ ‘ਦਿਲਜੀਤ ਦੋਸਾਂਝ’ ਮਨਾ ਰਹੇ ਨੇ 35ਵਾਂ ਜਨਮਦਿਨ

ਹੋਰ ਵੇਖੋ: ਰਾਣਾ ਰਣਬੀਰ ਨੇ ਸ਼ੇਅਰ ਕੀਤੀਆਂ ਪੁਰਾਣੀ ਯਾਦਾਂ, ਦੇਖੋ ਤਸਵੀਰਾਂ

ਗੱਲ ਕਰੀਏ ਦਿਲਜੀਤ ਦੋਸਾਂਝ ਦੇ ਬਾਲੀਵੁੱਡ ਸਫਰ ਦੀ ਤਾਂ, 'ਉੜਤਾ ਪੰਜਾਬ' ਦੇ ਨਾਲ ਦਿਲਜੀਤ ਨੇ ਬਾਲੀਵੁੱਡ ਜਗਤ ‘ਚ ਆਪਣਾ ਡੈਬਿਊ ਕੀਤਾ ਸੀ ਤੇ ਇਸ ਤੋਂ ਬਾਅਦ ‘ਫ਼ਿਲੌਰੀ’, ‘ਵੈਲਕਮ ਟੂ ਨਿਊਯਾਰਕ’ ਤੇ ‘ਸੂਰਮਾ’ ‘ਚ ਨਜ਼ਰ ਆ ਚੁੱਕੇ ਹਨ ਤੇ ਬਹੁਤ ਜਲਦ ਆਪਣੀ ਅਗਲੀ ਮੂਵੀ ‘ਅਰਜੁਨ ਪਟਿਆਲਾ’ ਦੇ ਨਾਲ ਸਰੋਤਿਆਂ ਦੇ ਰੂਬਰੂ ਹੋਣਗੇ। ਇਸ ਤੋਂ ਇਲਾਵਾ ਪੰਜਾਬੀ ਮੂਵੀ ‘ਛੜਾ’ ‘ਚ ਨੀਰੂ ਬਾਜਵਾ ਤੇ ਬਾਲੀਵੁੱਡ ‘ਚ ‘ਗੁੱਡ ਨਿਊਜ਼’ ਅਦਾਕਾਰਾ ਕਿਆਰਾ ਅਡਵਾਨੀ ਨਾਲ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।

You may also like