ਦੇਸੀ ਕਰਿਊ ਵਾਲੇ ਗੋਲਡੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਪਾਲਸੀਆਂ ਵੇਚਦੇ-ਵੇਚਦੇ ਮਿਊਜ਼ਿਕ ਇੰਡਸਟਰੀ ‘ਚ ਬਣਾਇਆ ਨਾਂਅ

Written by  Lajwinder kaur   |  December 09th 2021 11:36 AM  |  Updated: December 09th 2021 11:36 AM

ਦੇਸੀ ਕਰਿਊ ਵਾਲੇ ਗੋਲਡੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਪਾਲਸੀਆਂ ਵੇਚਦੇ-ਵੇਚਦੇ ਮਿਊਜ਼ਿਕ ਇੰਡਸਟਰੀ ‘ਚ ਬਣਾਇਆ ਨਾਂਅ

Happy Birthday goldy desi crew: ਅੱਜ ਦੇਸੀ ਕਰਿਊ Desi Crew ਵਾਲੇ ਗੋਲਡੀ ਦਾ ਜਨਮਦਿਨ ਹੈ। ਜੀ ਹਾਂ ਪੰਜਾਬੀ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਗੋਲਡੀ 9 ਦਸੰਬਰ ਯਾਨੀ ਕਿ ਅੱਜ ਆਪਣਾ ਜਨਮ ਦਿਨ ਮਨਾ ਰਹੇ ਨੇ। ਪ੍ਰਸ਼ੰਸਕ ਤੇ ਕਲਾਕਾਰ ਪੋਸਟਾਂ ਪਾ ਕੇ ਗੋਲਡੀ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ।

ਹੋਰ ਵੇਖੋ:ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲਾ ਗੀਤ ‘ਤੇਰੀ ਬੇਬੇ ਲਿਬੜੀ ਤਿਬੜੀ ਜੀ’ ਇੱਕ ਵਾਰ ਫ਼ਿਰ ਤੋਂ ਆ ਰਿਹਾ ‘ਸਤਿਕਾਰ ਬਜ਼ੁਰਗਾਂ ਦਾ 2’ ਦੇ ਨਾਲ

ਸੱਤਾ ਤੇ ਗੋਲਡੀ ਪੰਜਾਬੀ ਇੰਡਸਟਰੀ ਦੀ ਉਹ ਜੋੜੀ ਹੈ ਜਿਹੜੀ ਲਗਾਤਾਰ ਹਿੱਟ ਗਾਣੇ ਦਿੰਦੀ ਆ ਰਹੀ ਹੈ । ਇਸ ਜੋੜੀ ਨੂੰ ‘ਦੇਸੀ ਕਰਿਊ’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ । ਗੱਲ ਕਰੀਏ ਗੋਲਡੀ ਤੇ ਸੱਤਪਾਲ ਦੀ ਤਾਂ ਦੋਵਾਂ ਦੀ ਇਹ ਜੋੜੀ ਦੇਸੀ ਕਰਿਊ ਸੰਗੀਤ ਸਟੂਡੀਓ ਦੇ ਬੈਨਰ ਹੇਠ ਸੈਂਕੜੇ ਸੁਪਰ ਡੁਪਰ ਹਿੱਟ ਗੀਤ ਦੇ ਚੁੱਕੇ ਹਨ । ਦੇਸੀ ਕਰਿਊ ਨੇ ਬਹੁਤ ਸਾਰੇ ਨਾਮੀ ਗਾਇਕ ਜਿਵੇਂ ਪਰਮੀਸ਼ ਵਰਮਾ, ਦਿਲਪ੍ਰੀਤ ਢਿੱਲੋਂ, ਕੰਵਰ ਗਰੇਵਾਲ, ਰਣਜੀਤ ਬਾਵਾ,ਅੰਮ੍ਰਿਤ ਮਾਨ, ਜੱਸੀ ਗਿੱਲ, ਬੱਬਲ ਰਾਏ ਵਰਗੇ ਕਈ ਗਾਇਕਾਂ ਦੇ ਗੀਤਾਂ ‘ਚ ਆਪਣੇ ਮਿਊਜ਼ਿਕ ਦੇ ਨਾਲ ਕਈ ਗੀਤਾਂ ਨੂੰ ਹਿੱਟ ਕਰਵਾ ਚੁੱਕੇ ਹਨ। ਗੀਤਾਂ ਤੋਂ ਇਲਾਵਾ ਇਹ ਜੋੜੀ ਪੰਜਾਬੀ ਫ਼ਿਲਮੀ ਜਗਤ ਦੀਆਂ ਕਈ ਫਿਲਮਾਂ ਜਿਵੇਂ ‘ਡੈਡੀ ਕੂਲ ਮੁੰਡੇ ਫੂਲ’, ‘ਮਿੱਟੀ ਨਾ ਫਰੋਲ ਜੋਗੀਆ’ ਅਤੇ ‘ਰੌਕੀ ਮੈਂਟਲ’ ਸਮੇਤ ਕਈ ਹੋਰ ਫ਼ਿਲਮਾਂ ‘ਚ ਮਿਊਜ਼ਿਕ ਦੇ ਚੁੱਕੇ ਹਨ।

ranjit bawa with desi crew at new house

ਜੇ ਗੱਲ ਕਰੀਏ ਗੋਲਡੀ ਦੀ ਪੜ੍ਹਾਈ ਦੀ ਤਾਂ ਉਨ੍ਹਾਂ ਨੇ ਐੱਮ.ਬੀ.ਏ ਕੀਤੀ ਹੋਈ ਹੈ ਤੇ ਉਨ੍ਹਾਂ ਨੇ ਕੁਝ ਸਮਾਂ ਤੱਕ ਨੌਕਰੀ ਵੀ ਕੀਤੀ। ਗੋਲਡੀ ਜੋ ਕਿ ਮਿਊਜ਼ਿਕ ਦੇ ਖੇਤਰ ਵਿੱਚ ਆਉਣ ਤੋਂ ਪਹਿਲਾਂ ਪਾਲਸੀਆਂ ਵੇਚਣ ਦਾ ਕੰਮ ਕਰਦੇ ਸਨ ।

ਹੋਰ ਪੜ੍ਹੋ : ਜੌਰਡਨ ਸੰਧੂ ਅਤੇ ਜ਼ਰੀਨ ਖ਼ਾਨ ਦਾ ਨਵਾਂ ਗੀਤ 'ਚੰਨ ਚੰਨ' ਰਿਲੀਜ਼ ਤੋਂ ਬਾਅਦ ਛਾਇਆ ਟਰੈਂਡਿੰਗ ‘ਚ, ਰੋਮਾਂਟਿਕ ਗੀਤ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਪਰ ਮਿਊਜ਼ਿਕ ਵੱਲ ਸ਼ੁਰੂ ਤੋਂ ਝੁਕਾਅ ਹੋਣ ਕਰਕੇ ਉਨ੍ਹਾਂ ਨੇ ਆਪਣੀ ਕਿਸਮਤ ਮਿਊਜ਼ਿਕ ਕਰੀਅਰ ‘ਚ ਅਜਮਾਈ। ਅੱਜ ਆਪਣੀ ਮਿਹਨਤ ਸਦਕਾ ਦੇਸੀ ਕਰਿਊ ਬੈਨਰ ਦਾ ਵੱਡਾ ਨਾਂਅ ਹੈ। ਗੋਲਡੀ ਬਤੌਰ ਗਾਇਕ ਵੀ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕੇ ਨੇ। ਇਸ ਤੋਂ ਇਲਾਵਾ ਉਹ ਫ਼ਿਲਮਾਂ ਚ ਅਦਾਕਾਰੀ ਕਰਦੇ ਰਹਿੰਦੇ ਨੇ। ਉਹ ਪਰਮੀਸ਼ ਵਰਮਾ ਦੀ ਫ਼ਿਲਮ ਦਿਲ ਦੀਆਂ ਗੱਲਾਂ ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ।

 

View this post on Instagram

 

A post shared by Desi Crew (@desi_crew)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network