ਦੇਖੋ ਵੀਡੀਓ : ਗਾਇਕ ਹੈਪੀ ਰਾਏਕੋਟੀ ਨੇ ਜਨਮਦਿਨ ‘ਤੇ ਫੈਨਜ਼ ਨੂੰ ਦਿੱਤਾ ਆਪਣੇ ਨਵੇਂ ਗੀਤ ‘Addiction’ ਦਾ ਤੋਹਫਾ, ਕਮੈਂਟ ਕਰਕੇ ਦੱਸੋ ਕਿਵੇਂ ਦਾ ਲੱਗਿਆ ਇਹ ਗੀਤ

written by Lajwinder kaur | May 12, 2021 01:47pm

ਹਰ ਕਿਸੇ ਨੂੰ ਆਪਣੀ ਮਿੱਠੀ ਆਵਾਜ਼ ਦੇ ਨਾਲ ਮੋਹ ਲੈਣ ਵਾਲੇ ਪੰਜਾਬੀ ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ (Happy Birthday Happy Raikoti ) ਹੈਪੀ ਆਪਣੇ ਬਰਥਡੇਅ ਤੇ ਦਰਸ਼ਕਾਂ ਦੇ ਲਈ ਕੁਝ ਨਵਾਂ ਲੈ ਕੇ ਆਏ ਨੇ। ਉਨ੍ਹਾਂ ਨੇ  ਜਨਮਦਿਨ ‘ਤੇ ਪ੍ਰਸ਼ੰਸਕਾਂ ਨੂੰ ਆਪਣੇ ਨਵੇਂ ਗੀਤ ‘Addiction’ ਦੇ ਨਾਲ ਖੁਸ਼ ਕੀਤਾ ਹੈ।

happy raikoti image image source- youtube

ਹੋਰ ਪੜ੍ਹੋ :  ਸ਼ਹਿਨਾਜ਼ ਗਿੱਲ ਨੇ ਆਪਣੇ ਭਰਾ ਦੇ ਨਵੇਂ ਗੀਤ ‘little star’ ‘ਤੇ ਬਣਾਇਆ ਪਿਆਰਾ ਜਿਹਾ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ, ਦੇਖੋ ਵੀਡੀਓ

singer happy raikoti new song addiction released image source- youtube

ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਤੇ ਗਾਣੇ ਦਾ ਲਿੰਕ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘Happy Birthday To Me❤️ਤੇ Addiction ਗਾਣਾ ਹੁਣ ਹੋ ਗਿਆ ਤੁਹਾਡਾ..ਸੋ ਸੁਣੋ ਦੇਖੋ ਤੇ ਦੱਸੋ ਕਿੱਦਾਂ ਲੱਗਿਆ ਤੇ ਤੁਹਾਡੇ ਪਿਆਰ ਦੀ ਉਡੀਕ ਰਹੂਗੀ ਅੱਜ’ । ਪ੍ਰਸ਼ੰਸਕ ਕਮੈਂਟ ਕਰਕੇ ਬਰਥਡੇਅ ਬੁਆਏ ਹੈਪੀ ਰਾਏਕੋਟੀ ਨੂੰ ਮੁਬਾਰਕਬਾਦ ਦੇ ਰਹੇ ਨੇ।

addiction song out now image source- youtube

ਜੇ ਗੱਲ ਕਰੀਏ ਇਸ ਗੀਤ ਦੀ ਤਾਂ ਗਾਇਕੀ ਤੋਂ ਲੈ ਕੇ ਲਿਖਤ ਉਹ ਖੁਦ ਹੈਪੀ ਰਾਏਕੋਟੀ ਨੇ ਕੀਤੀ ਹੈ। ਇਸ ਗਾਣੇ ਨੂੰ ਮਿਊਜ਼ਿਕ Mxrci ਨੇ ਦਿੱਤਾ ਹੈ। Tdot Films ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜੇ ਗੱਲ ਕਰੀਏ ਹੈਪੀ ਰਾਏਕੋਟੀ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਬਾਕਮਾਲ ਗੀਤਕਾਰ ਤੇ ਗਾਇਕ ਨੇ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਨੂੰ ਕਈ ਹਿੱਟ ਗੀਤ ਦਿੱਤੇ ਨੇ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਜਿਵੇਂ ਦਿਲਜੀਤ ਦੋਸਾਂਝ,ਗਿੱਪੀ ਗਰੇਵਾਲ, ਐਮੀ ਵਿਰਕ, ਨਿੰਜਾ, ਅਖਿਲ ਸਣੇ ਕਈ ਨਾਮੀ ਗਾਇਕ ਗਾ ਚੁੱਕੇ ਨੇ।

 

 

You may also like