
ਕੁਝ ਅਜਿਹੀਆਂ ਸਖ਼ਸ਼ੀਅਤਾਂ ਹੁੰਦੀਆਂ ਨੇ ਜੋ ਕਿ ਭਾਵੇਂ ਇਸ ਸੰਸਾਰ ਤੋਂ ਚੱਲੀਆਂ ਜਾਣ ਪਰ ਆਪਣੀ ਆਮਿਟ ਛਾਪ ਹਰ ਇੱਕ ਦੇ ਦਿਲ ਤੇ ਜ਼ਹਿਨ ਤੇ ਛੱਡ ਜਾਂਦੀਆਂ ਨੇ। ਅਜਿਹੀ ਹੀ ਖ਼ਾਸ ਸਖਸ਼ ਸੀ ਐਕਟਰ ਤੇ ਬਿੱਗ ਬੌਸ ਸੀਜ਼ਨ 13 ਦੇ ਜੇਤੂ ਸਿਧਾਰਥ ਸ਼ੁਕਲਾ। ਜੇਕਰ ਅੱਜ ਸਿਧਾਰਥ ਸ਼ੁਕਲਾ ਸਾਡੇ ਵਿਚਕਾਰ ਹੁੰਦੇ ਤਾਂ ਉਹ ਆਪਣਾ ਜਨਮ ਦਿਨ ਉਸੇ ਧੂਮ-ਧਾਮ ਨਾਲ ਮਨਾ ਰਹੇ ਹੁੰਦੇ, ਜਿਸ ਤਰ੍ਹਾਂ ਉਨ੍ਹਾਂ ਨੇ ਪਿਛਲੇ ਸਾਲ ਮਨਾਇਆ ਸੀ (Sidharth Shukla Birth Anniversary)। ਜੀ ਹਾਂ ਪਿਛਲੇ ਸਾਲ ਸ਼ਹਿਨਾਜ਼ ਗਿੱਲ ਤੇ ਸਿਧਾਰਥ ਦੇ ਪਰਿਵਾਰ ਵਾਲਿਆਂ ਨੇ ਬਹੁਤ ਹੀ ਗਰਮਜੋਸ਼ੀ ਦੇ ਨਾਲ ਸਿਧਾਰਥ ਸ਼ੁਕਲਾ ਦਾ ਬਰਥਡੇਅ ਸੈਲੀਬ੍ਰੇਡ ਕੀਤਾ ਸੀ।

ਅੱਜ ਯਾਨੀ 12 ਦਸੰਬਰ ਨੂੰ ਸਿਧਾਰਥ ਸ਼ੁਕਲਾ ਦਾ 41ਵਾਂ ਜਨਮਦਿਨ ਹੈ ਪਰ ਇਸ ਨੂੰ ਮਨਾਉਣ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਨ ਲਈ ਅਦਾਕਾਰ ਸਿਧਾਰਥ ਸ਼ੁਕਲਾ ਸਾਡੇ ਵਿਚਕਾਰ ਮੌਜੂਦ ਨਹੀਂ ਹਨ। ਪਰ ਉਨ੍ਹਾਂ ਦੇ ਚਾਹੁਣ ਵਾਲੇ ਅੱਜ ਵੀ ਬਹੁਤ ਹੀ ਦਿਲ ਤੋਂ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ। ਟਵਿੱਟਰ ਉੱਤੇ #HBDSidharthShukla ਟਰੈਂਡ ਕਰ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਪਿਛਲੇ ਸਾਲ ਸੈਲੀਬ੍ਰੇਟ ਕੀਤੇ ਗਏ ਸਿਧਾਰਥ ਸ਼ੁਕਲਾ ਦੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ।
ਹੋਰ ਪੜ੍ਹੋ : Marjaney: ਦਿਲ ਦੇ ਦਰਦ ਨੂੰ ਬਿਆਨ ਕਰਦਾ ਨਵਾਂ ਗੀਤ 'ਹੰਝੂ' ਕਮਲ ਖ਼ਾਨ ਤੇ ਮੰਨਤ ਨੂਰ ਦੀ ਆਵਾਜ਼ ‘ਚ ਹੋਇਆ ਰਿਲੀਜ਼

ਦੱਸ ਦਈਏ ਇਸ ਸਾਲ 2 ਸਤੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਸਿਧਾਰਥ ਸ਼ੁਕਲਾ ਦੀ ਮੌਤ ਹੋ ਗਈ ਸੀ। ਅੱਜ ਜਦੋਂ ਸਿਧਾਰਥ ਦਾ ਜਨਮਦਿਨ ਹੈ ਤਾਂ ਪ੍ਰਸ਼ੰਸਕ ਅਦਾਕਾਰ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ। ਸੋਸ਼ਲ ਮੀਡੀਆ ਸਿਧਾਰਥ ਸ਼ੁਕਲਾ ਦੇ ਪ੍ਰਸ਼ੰਸਕਾਂ ਦੀਆਂ ਪੋਸਟਾਂ ਨਾਲ ਭਰਿਆ ਹੋਇਆ ਹੈ। ਇਸ ਦੌਰਾਨ ਸ਼ਹਿਨਾਜ਼ ਗਿੱਲ ਦੀ ਉਸ ਵੀਡੀਓ ਨੂੰ ਲੈ ਕੇ ਵੀ ਚਰਚਾ ਹੈ, ਜੋ ਉਸ ਨੇ ਪਿਛਲੇ ਸਾਲ ਯਾਨੀ 2020 'ਚ ਸਿਧਾਰਥ ਦੇ ਜਨਮਦਿਨ 'ਤੇ ਸ਼ੇਅਰ ਕੀਤੀ ਸੀ। ਇਸ ਲਈ ਸਿਧਾਰਥ ਸ਼ੁਕਲਾ ਇਸ ਸਾਲ ਗੂਗਲ 'ਤੇ ਸਰਚ ਕੀਤੀਆਂ ਜਾਣ ਵਾਲੀਆਂ ਮਸ਼ਹੂਰ ਹਸਤੀਆਂ ਦੀ ਸੂਚੀ 'ਚ ਸ਼ਾਮਲ ਹਨ।
View this post on Instagram
View this post on Instagram