ਸਰਦੂਲ ਸਿਕੰਦਰ ਨੂੰ ਯਾਦ ਕਰ ਭਾਵੁਕ ਹੋਏ ਹਰਭਜਨ ਮਾਨ, ਕਿਹਾ 'ਮੇਰੀ ਇਹ ਇੱਛਾ ਸੀ ਕਿ...'

written by Shaminder | May 16, 2022

ਹਰਭਜਨ ਮਾਨ (Harbhajan Mann)ਦੀ ਫ਼ਿਲਮ ‘ਪੀ.ਆਰ’ (PR) ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਨੂੰ ਲੈ ਕੇ ਜਿੱਥੇ ਹਰਭਜਨ ਮਾਨ ਦੇ ਫੈਨਸ ਉਤਸ਼ਾਹਿਤ ਹਨ, ਉੱਥੇ ਹੀ ਪੂਰੀ ਸਟਾਰ ਕਾਸਟ ਵੀ ਬਹੁਤ ਐਕਸਾਈਟਡ ਹੈ ।ਇਸ ਫ਼ਿਲਮ ਨੂੰ ਅਮਰ ਨੂਰੀ ਅਤੇ ਮਰਹੂਮ ਗਾਇਕ ਸਰਦੂਲ ਸਿਕੰਦਰ (Sardool Sikander)  ਨੇ ਵੀ ਕੰਮ ਕੀਤਾ ਹੈ । ਹਰਭਜਨ ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬਹੁਤ ਇੱਛਾ ਸੀ ਕਿ ਸਰਦੂਲ ਸਿਕੰਦਰ ਉਨ੍ਹਾਂ ਦੀ ਕਿਸੇ ਫ਼ਿਲਮ ‘ਚ ਕੰਮ ਕਰਨ ।

sardool sikander - image From Movie PR Trailer

ਹੋਰ ਪੜ੍ਹੋ : ਹਰਭਜਨ ਮਾਨ ਦੀ ਪਤਨੀ ਨੇ ਆਪਣੀ 83 ਸਾਲ ਦੀ ਬੀਜੀ ਦਾ ਵੀਡੀਓ ਕੀਤਾ ਸਾਂਝਾ

ਪੀ ਆਰ ਫ਼ਿਲਮ ‘ਚ ਉਨ੍ਹਾਂ ਨੇ ਕੰਮ ਵੀ ਕੀਤਾ ਹੈ, ਪਰ ਬੜਾ ਅਫਸੋਸ ਹੈ ਕਿ ਸਰਦੂਲ ਸਿਕੰਦਰ ਦੀ ਫ਼ਿਲਮ ਉਨ੍ਹਾਂ ਦੀ ਆਖਰੀ ਫ਼ਿਲਮ ਸਾਬਿਤ ਹੋਈ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਸਰਦੂਲ ਸਿਕੰਦਰ ਭਾਜੀ, ਸੁਰਾਂ ਦੇ ਸਿਕੰਦਰ ਹੋਣ ਦੇ ਨਾਲ-ਨਾਲ ਅਦਾਕਾਰ ਵੀ ਕਮਾਲ ਸਨ।

ਹੋਰ ਪੜ੍ਹੋ : ਹਰਭਜਨ ਮਾਨ ਦੀ ਫ਼ਿਲਮ ‘ਪੀ.ਆਰ.’ ਦਾ ਟ੍ਰੇਲਰ ਹੋਇਆ ਰਿਲੀਜ਼

‘ਜੀ ਆਇਆਂ ਨੂੰ’ ਦੇ ਸਮੇਂ ਤੋਂ ਹੀ ਡਾਇਰੈਕਟਰ ਮਨਮੋਹਨ ਸਿੰਘ ਜੀ ਦੀ ਤੇ ਮੇਰੀ ਇੱਛਾ ਸੀ ਕਿ ਸਰਦੂਲ ਜੀ ਸਾਡੀ ਕਿਸੇ ਫ਼ਿਲਮ ਵਿੱਚ ਕੰਮ ਕਰਨ। “ਪੀ.ਆਰ.” ਫ਼ਿਲਮ ‘ਚ ‘ਗੁਲਾਬ ਸਿਉਂ’ ਦਾ ਕਿਰਦਾਰ ਨਿਭਾ ਰਹੇ ਸਰਦੂਲ ਭਾਜੀ ਦੀ ਅਦਾਕਾਰੀ ਤੋਂ ਪ੍ਰਭਾਵਤ ਹੋਕੇ ‘ਮਨ ਜੀ’ ਅਕਸਰ ਹੀ ਕਿਹਾ ਕਰਦੇ ਸੀ, ਸਰਦੂਲ ਜੀ, ਹੁਣ ਤੁਹਾਨੂੰ ਫਿਲਮਾਂ ਵਾਲਿਆਂ ਨੇ ਗਾਇਕੀ ਨਾਲ਼ੋਂ ਫਿਲਮਾਂ ‘ਚ ਵੱਧ ਬਿਜ਼ੀ ਕਰ ਦੇਣਾ।

Harbhajan Mann image From PR Movie Trailer

ਅਫ਼ਸੋਸ …ਮਹਾਨ ਗਾਇਕ, ਅਦਾਕਾਰ ਦੀ “ਪੀ.ਆਰ.” ਆਖ਼ਰੀ ਫ਼ਿਲਮ ਹੋ ਨਿੱਬੜੀ ।ਦੱਸ ਦਈਏ ਕਿ ਇਸ ਫ਼ਿਲਮ ‘ਚ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਨੇ ਵੀ ਅਦਾਕਾਰੀ ਕੀਤੀ ਹੈ । ਇਸ ਤੋਂ ਪਹਿਲਾਂ ਵੀ ਸਰਦੂਲ ਸਿਕੰਦਰ ਨੱਬੇ ਦੇ ਦਹਾਕੇ ‘ਚ ਫ਼ਿਲਮਾਂ ‘ਚ ਅਖਾੜੇ ਲਾਉਂਦੇ ਨਜ਼ਰ ਆਏ ਸੀ ।

You may also like