
ਗਾਇਕ ਹਰਭਜਨ ਮਾਨ (Harbhajan Mann) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਕੂਲੀ ਬੱਚੀਆਂ (School Girls) ਦਾ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਹਰਭਜਨ ਮਾਨ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਕਿਉਂਕਿ ਇਸ ਵੀਡੀਓ ਨੂੰ ਵੇਖ ਕੇ ਉਨ੍ਹਾਂ ਨੂੰ ਆਪਣਾ ਬਚਨ ਅਤੇ ਕਵੀਸ਼ਰੀ ਵਾਲੇ ਦਿਨ ਯਾਦ ਆ ਗਏ ਹਨ ।

ਹੋਰ ਪੜ੍ਹੋ : ਹੁਣ ਨਿਸ਼ਾ ਬਾਨੋ ਏ ਆਰ ਰਹਿਮਾਨ ਅਤੇ ਦਿਲਜੀਤ ਦੋਸਾਂਝ ਦੇ ਨਾਲ ਕੁਝ ਕਰਨ ਜਾ ਰਹੀ ਨਵਾਂ, ਅਦਾਕਾਰਾ ਨੇ ਤਸਵੀਰ ਕੀਤੀ ਸਾਂਝੀ
ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਮੇਰੀਆਂ ਜੜ੍ਹਾਂ, ਮੇਰਾ ਬਚਪਨ ਤੇ ਕਵੀਸ਼ਰੀ ਮੇਰੀ ਗਾਇਕੀ ਦੀ ਸ਼ੁਰੂਆਤ ਵੀ ਮੇਰੇ ਪਿੰਡ ਖੇਮੂੰਆਣਾ ਦੇ ਸਕੂਲ ਵਿੱਚ ਇਨ੍ਹਾਂ ਬੱਚੀਆਂ ਦੀ ਤਰ੍ਹਾਂ ਕਵੀਸ਼ਰੀ ਨਾਲ ਹੋਈ ਸੀ।

ਪਿੰਡ ਖਿਆਲਾ ਕਲਾਂ ਦੇ ਮਾਲਵਾ ਪਬਲਿਕ ਹਾਈ ਸਕੂਲ ਦੀਆਂ ਇਨ੍ਹਾਂ ਹੋਣਹਾਰ ਪਿਆਰੀਆਂ ਬੱਚੀਆਂ ਦੀ ਗਾਈ, ਹਰਦੀਪ ਸਿੰਘ ਜਟਾਣਾਂ ਦੀ ਲਿੱਖੀ, ਤੇ ਰੋਬਿਨਦੀਪ ਦੁਆਰਾ ਫਿਲਮਾਈ ਇਹ ਪਿਆਰੀ ਕਵੀਸ਼ਰੀ ਜਦ ਅੱਜ ਮੈਨੂੰ ਮਿਲੀ, ਤਾਂ ਮੈਨੂੰ ਬਹੁਤ ਚੰਗੀ ਲੱਗੀ ਤੇ ਬੇਹੱਦ ਖੁਸ਼ੀ ਹੋਈ ਕਿ ਅੱਜ ਦੇ ਇਹ ਹੋਣਹਾਰ ਬੱਚੇ ਕਵੀਸ਼ਰੀ ਰੰਗ ਨੂੰ ਬਰਕਰਾਰ ਰੱਖ ਰਹੇ ਹਨ ਦੁਆਵਾਂ, ਆਸੀਸਾਂ ਇਨ੍ਹਾਂ ਪਿਆਰੀਆਂ ਬੱਚੀਆਂ ਦੇ ਲਈ’ ।

ਹਰਭਜਨ ਮਾਨ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ‘ਤੇ ਪ੍ਰਤੀਕਰਮ ਦਿੱਤੇ ਜਾ ਰਹੇ ਹਨ । ਹਰਭਜਨ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਉਨ੍ਹਾਂ ਨੇ ਬਹੁਤ ਛੋਟੀ ਉਮਰ ‘ਚ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ ਅਤੇ ਸ਼ੁਰੂਆਤ ‘ਚ ਉਹ ਕਵੀਸ਼ਰੀ ਗਾਉਂਦੇ ਸਨ ।
View this post on Instagram