ਹਰਭਜਨ ਮਾਨ ਖੇਤਾਂ ‘ਚ ਦੇਸੀ ਅੰਦਾਜ਼ ‘ਚ ਰੋਟੀ ਖਾਂਦੇ ਆਏ ਨਜ਼ਰ, ਕਿਹਾ ‘ਦਾਲ ਦੇ ਨਾਲ ਪਰੌਂਠਿਆਂ ਦਾ ਲੈ ਰਿਹਾਂ ਹਾਂ ਸੁਆਦ’, ਵੇਖੋ ਵੀਡੀਓ

Written by  Shaminder   |  November 29th 2022 01:33 PM  |  Updated: November 29th 2022 01:33 PM

ਹਰਭਜਨ ਮਾਨ ਖੇਤਾਂ ‘ਚ ਦੇਸੀ ਅੰਦਾਜ਼ ‘ਚ ਰੋਟੀ ਖਾਂਦੇ ਆਏ ਨਜ਼ਰ, ਕਿਹਾ ‘ਦਾਲ ਦੇ ਨਾਲ ਪਰੌਂਠਿਆਂ ਦਾ ਲੈ ਰਿਹਾਂ ਹਾਂ ਸੁਆਦ’, ਵੇਖੋ ਵੀਡੀਓ

ਹਰਭਜਨ ਮਾਨ (Harbhajan Mann) ਇਨ੍ਹੀਂ ਦਿਨੀਂ ਆਪਣੀ ਐਲਬਮ ਦੇ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਕਰ ਰਹੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ‘ਚ ਗਾਇਕ ਆਪਣੇ ਟਿਊਬਵੈੱਲ ‘ਤੇ ਬੈਠੇ ਹੋਏ ਨਜ਼ਰ ਆ ਰਹੇ ਹਨ ।ਵੀਡੀਓ ‘ਚ ਹਰਭਜਨ ਮਾਨ ਆਪਣੀ ਆਉਣ ਵਾਲੇ ਗੀਤਾਂ ਦੇ ਬਾਰੇ ਜਾਣਕਾਰੀ ਦੇ ਰਹੇ ਹਨ ।

Harbhajan Mann Image Source : Instagram

ਹੋਰ ਪੜ੍ਹੋ : ਮਲਾਇਕਾ ਅਰੋੜਾ ਦੇ ਨਾਲ ਇਸ ਸ਼ਖਸ ਦਾ ਵੀਡੀਓ ਹੋ ਰਿਹਾ ਵਾਇਰਲ, ਲੋਕਾਂ ਨੇ ਦਿੱਤੇ ਇਸ ਤਰ੍ਹਾਂ ਦੇ ਰਿਐਕਸ਼ਨ

ਇਸ ਦੇ ਨਾਲ ਹੀ ਉਹ ਦੱਸ ਰਹੇ ਹਨ ਕਿ ਉਹ ਲਾਈਵ ਸ਼ੋਅ ਦੇ ਲਈ ਆਏ ਸਨ, ਪਰ ਸ਼ੋਅ ਸ਼ੁਰੂ ਹੋਣ ‘ਚ ਹਾਲੇ ਸਮਾਂ ਹੈ । ਇਸ ਲਈ ਅਸੀਂ ਘਰੋਂ ਹੀ ਰੋਟੀ ਲੈ ਆਉਂਦੇ ਹਾਂ ਅਤੇ ਮੋਟਰ ‘ਤੇ ਬੈਠ ਕੇ ਦਾਲ ਦੇ ਨਾਲ ਪਰੌਂਠੇ ਖਾ ਰਹੇ ਹਾਂ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਇਹ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ ।

Harbhajan Mann Image Source : Instagram

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਨੂੰ ਯਾਦ ਕਰਦੇ ਹੋਏ ਗਾਇਆ ‘ਦਿਲ ਕੋ ਕਰਾਰ ਆਇਆ’ ਗੀਤ, ਵੇਖੋ ਵੀਡੀਓ

ਇਸ ਤੋਂ ਇਲਾਵਾ ਹਰਭਜਨ ਮਾਨ ਨੇ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ, ਜਿਸ ‘ਚ ਉਹ ਆਪਣੇ ਸਰੋ ਦੇ ਖੇਤਾਂ ‘ਚ ਦਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਹਰਭਜਨ ਮਾਨ ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।

Harbhajan Mann ,, Image Source : Instagram

ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ । ਉਹ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ । ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਫ਼ਿਲਮ ‘ਪੀ.ਆਰ.’ ਰਿਲੀਜ਼ ਹੋਈ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network