ਖ਼ਾਸ ਅੰਦਾਜ਼ ਦੇ ਨਾਲ ਸੈਲੀਬ੍ਰੇਟ ਕੀਤਾ ਹਰਭਜਨ ਸਿੰਘ ਅਤੇ ਗੀਤਾ ਬਸਰਾ ਨੇ ਆਪਣੇ ਪੁੱਤਰ ਦਾ ਪਹਿਲਾ ਜਨਮਦਿਨ, ਦੇਖੋ ਰੇਨਬੋ-ਥੀਮ ਵਾਲੀ ਬਰਥਡੇ ਪਾਰਟੀ ਦੀਆਂ ਤਸਵੀਰਾਂ

written by Lajwinder kaur | July 11, 2022

Harbhajan Singh And Geeta Basra Share Glimpse Of Son Jovan's Birthday Party: ਕ੍ਰਿਕੇਟਰ ਹਰਭਜਨ ਸਿੰਘ ਅਤੇ ਅਦਾਕਾਰਾ ਗੀਤਾ ਬਸਰਾ ਪਿਛਲੇ ਸਾਲ ਜੁਲਾਈ ਵਿੱਚ ਦੂਜੀ ਵਾਰ ਮਾਪੇ ਬਣੇ ਸਨ। ਗੀਤਾ ਨੇ ਪੁੱਤਰ ਨੂੰ ਜਨਮ ਦਿੱਤਾ ਸੀ। ਦੋਵਾਂ ਨੇ ਆਪਣੇ ਬੇਟੇ ਦਾ ਨਾਮ ਜੋਵਨ ਵੀਰ ਸਿੰਘ ਪਲਾਹਾ ਰੱਖਿਆ ਸੀ। ਬੀਤੀ 10 ਜੁਲਾਈ ਨੂੰ ਗੀਤਾ ਅਤੇ ਹਰਭਜਨ ਨੇ ਆਪਣੇ ਪੁੱਤਰ ਦਾ ਪਹਿਲਾ ਜਨਮਦਿਨ ਬਹੁਤ ਹੀ ਖ਼ਾਸ ਅੰਦਾਜ਼ ਦੇ ਨਾਲ ਸੈਲੀਬ੍ਰੇਟ ਕੀਤਾ। ਜੋਵਨ ਦੇ ਬਰਥਡੇਅ ਪਾਰਟੀ ਦਾ ਥੀਮ ਰੇਨਬੋ ਰੱਖਿਆ ਗਿਆ ਸੀ।

ਹੋਰ ਪੜ੍ਹੋ : ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਨੇ ਪ੍ਰਸ਼ੰਸਕਾਂ ਨੂੰ ਦਿੱਤੀ ਵੱਡੀ ਖੁਸ਼ਖਬਰੀ, ਬੇਟੇ ਲਕਸ਼ ਦਾ ਚਿਹਰਾ...

ਹਰਭਜਨ ਅਤੇ ਗੀਤਾ ਆਪਣੇ ਬੇਟੇ ਦੇ ਪਹਿਲੇ ਜਨਮਦਿਨ ਨੂੰ ਉਸਦੇ ਲਈ ਸੱਚਮੁੱਚ ਖਾਸ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਸੋਸ਼ਲ ਮੀਡੀਆ ਉੱਤੇ ਜੋਬਨ ਦੇ ਬਰਥਡੇਅ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀ ਹੈ।

happy birthday jovan

ਹਾਲ ਹੀ ਵਿੱਚ, ਗੀਤਾ ਬਸਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪ੍ਰਸ਼ੰਸਕਾਂ ਦੇ ਨਾਲ ਜੋਵਨ ਵੀਰ ਦੇ ਜਨਮਦਿਨ ਦੀ ਇੱਕ ਝਲਕ ਸਾਂਝੀ ਕੀਤੀ ਹੈ। ਉਨ੍ਹਾਂ ਨੇ ਨਾਲ ਹੀ ਬਹੁਤ ਹੀ ਪਿਆਰੀ ਜਿਹੀ ਕੈਪਸ਼ਨ ਪਾਈ ਹੈ।

ਸੋਮਵਾਰ ਨੂੰ, ਗੀਤਾ ਬਸਰਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਜੋਵਨ ਦੀ ਸਤਰੰਗੀ-ਥੀਮ ਵਾਲੀ ਜਨਮਦਿਨ ਪਾਰਟੀ ਦੀ ਇੱਕ ਫੋਟੋ ਸਾਂਝੀ ਕੀਤੀ। ਤਸਵੀਰ ਵਿੱਚ, ਇੱਕ ਸੁੰਦਰ ਬਹੁ-ਰੰਗੀ ਕੇਕ ਸਤਰੰਗੀ-ਰੰਗੀ ਗੁਬਾਰਿਆਂ ਨਾਲ ਸੱਜਿਆ ਰੂਮ ਨਜ਼ਰ ਆ ਰਿਹਾ ਹੈ। ਤਸਵੀਰ 'ਚ ਦੇਖ ਸਕਦੇ ਹੋ ਇੱਕ ਸਲੇਟ ਉੱਤੇ 'ਹੈਪੀ 1 ਬਰਥਡੇ ਜੋਵਨ'  ਲਿਖਿਆ ਹੋਇਆ ਹੈ ਜੋ ਕੇਕ ਦੇ ਕੋਲ ਰੱਖੀ ਗਈ ਹੈ।

harbhajan singh and geeta basra ,-min image From instagram

ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ,  ‘ਜਨਮ ਦਿਨ ਮੁਬਾਰਕ ਮੇਰੇ ਬੇਟੇ ਜੋਵਨ ਵੀਰ! ਮੈਨੂੰ  ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਇੱਕ ਸਾਲ ਇੰਨੀ ਜਲਦੀ ਲੰਘ ਗਿਆ ਹੈ... ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ!’ ਇਸ ਪੋਸਟ ਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਜੋਬਨ ਨੂੰ ਬਰਥਡੇਅ ਵਿਸ਼ ਕਰ ਰਹੇ ਹਨ।

harbhajan singh with wife geeta basra-min

ਦੱਸ ਦਈਏ ਹਰਭਜਨ ਸਿੰਘ ਨੇ 2015 ਵਿੱਚ ਅਦਾਕਾਰਾ ਗੀਤਾ ਬਸਰਾ ਨਾਲ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਇਸ ਜੋੜੇ ਦੇ ਘਰ ਪਹਿਲੀ ਖੁਸ਼ੀ ਸਾਲ 2016 ਵਿੱਚ ਆਈ ਸੀ, ਜਦੋਂ ਇੱਕ ਧੀ ਨੇ ਜਨਮ ਲਿਆ ਸੀ, ਉਨ੍ਹਾਂ ਦੀ ਬੇਟੀ ਦਾ ਨਾਮ ਹਿਨਾਇਆ ਹੀਰ ਪਲਾਹਾ ਹੈ। ਸਾਲ 2021 ਵਿੱਚ, ਦੋਵੇਂ ਜੋਵਨ ਵੀਰ ਦੇ ਮਾਤਾ-ਪਿਤਾ ਬਣ ਗਏ।

 

View this post on Instagram

 

A post shared by Geeta Basra (@geetabasra)

 

 

View this post on Instagram

 

A post shared by @geetabasra_fangirl

You may also like