ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਵੀ ਹੋਈ ਕੋਰੋਨਾ ਪਾਜ਼ੀਟਿਵ
ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਵੀ ਹੋਈ ਕੋਰੋਨਾ ਪਾਜ਼ੀਟਿਵ
ਕੋਰੋਨਾ ਵਾਇਰਸ (Corona Virus) ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ । ਹੁਣ ਤੱਕ ਇਸ ਵਾਇਰਸ ਦੇ ਨਾਲ ਹਜ਼ਾਰਾਂ ਦੀ ਗਿਣਤੀ ‘ਚ ਲੋਕ ਪੀੜਤ ਹੋ ਚੁੱਕੇ ਹਨ । ਅਦਾਕਾਰਾ ਅਤੇ ਕ੍ਰਿਕੇਟਰ ਹਰਭਜਨ ਸਿੰਘ (Harbhajan Singh) ਦੀ ਪਤਨੀ ਗੀਤਾ ਬਸਰਾ (Geeta Basra) ਵੀ ਇਸ ਵਾਇਰਸ ਨਾਲ ਪੀੜਤ ਹੋ ਚੁੱਕੀ ਹੈ । ਇਸ ਦੀ ਜਾਣਕਾਰੀ ਗੀਤਾ ਬਸਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਦਿੱਤੀ ਹੈ । ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, ‘ਇੰਨੀ ਸਾਵਧਾਨੀ ਵਰਤਣ ਅਤੇ 2ਸਾਲ ਤਕ ਇਸ ਕੋਰੋਨਾ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕਰਨ ਤੋਂ ਬਾਅਦ, ਆਖ਼ਰਕਾਰ ਵਾਇਰਸ ਨੇ ਸਾਨੂੰ ਲਪੇਟ ’ਚ ਲੈ ਲਿਆ।’ ਨਾਲ ਹੀ ਉਨ੍ਹਾਂ ਨੇ ‘ਕੁਆਰਨਟਾਈਨ ਮੋਡ’ ਵੀ ਲਿਖਿਆ।
Image Source: Instagram
ਹੋਰ ਪੜ੍ਹੋ : ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਬਣੇ ਬੱਚੇ ਦੇ ਮਾਪੇ, ਅਦਾਕਾਰਾ ਨੇ ਜਾਣਕਾਰੀ ਕੀਤੀ ਸਾਂਝੀ
ਸਟੋਰੀ ’ਚ ਗੀਤਾ ਬੈੱਡ ’ਤੇ ਲੇਟੀ ਆਰਾਮ ਕਰਦੇ ਹੋਏ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਗੀਤਾ ਬਸਰਾ ਦੇ ਪਤੀ ਹਰਭਜਨ ਸਿੰਘ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ ।ਕੋਰੋਨਾ ਵਾਇਰਸ ਦੇ ਕਾਰਨ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਵੀ ਹਸਪਤਾਲ ‘ਚ ਜੇਰੇ ਇਲਾਜ ਹਨ ।
image From instagram
ਦੱਸ ਦਈਏ ਕਿ ਗੀਤਾ ਬਸਰਾ ਨੇ ਕੁਝ ਮਹੀਨੇ ਪਹਿਲਾਂ ਹੀ ਇੱਕ ਬੇਟੇ ਨੂੰ ਜਨਮ ਦਿੱਤਾ ਹੈ । ਜਿਸ ਦੇ ਛੇ ਮਹੀਨੇ ਪੂਰੇ ਹੋਣ ਤੇ ਉਨ੍ਹਾਂ ਨੇ ਕੇਕ ਕੱਟ ਕੇ ਜਸ਼ਨ ਵੀ ਮਨਾਇਆ ਸੀ । ਇਸ ਤੋਂ ਪਹਿਲਾਂ ਦੋਵਾਂ ਦੀ ਇੱਕ ਬੇਟੀ ਵੀ ਹੈ ਜਿਸ ਦਾ ਨਾਮ ਹਿਨਾਇਆ ਹੀਰ ਰੱਖਿਆ ਗਿਆ ਹੈ । ਗੀਤਾ ਬਸਰਾ ਅਤੇ ਹਰਭਜਨ ਸਿੰਘ ਦੀ ਕੁਝ ਸਾਲ ਪਹਿਲਾਂ ਲਵ ਮੈਰਿਜ ਹੋਈ ਸੀ । ਦੋਵਾਂ ਦੀ ਮੁਲਾਕਾਤ ਟੀਵੀ ਦੇ ਇੱਕ ਸ਼ੋਅ ਦੇ ਸੈਟ ‘ਤੇ ਹੋਈ ਸੀ । ਜਿਸ ਤੋਂ ਬਾਅਦ ਕਾਫੀ ਸਮਾਂ ਦੋਵਾਂ ਨੇ ਇੱਕ ਦੂਜੇ ਨੂੰ ਡੇਟ ਕੀਤਾ ਅਤੇ ਫਿਰ ਵਿਆਹ ਦੇ ਬੰਧਨ ‘ਚ ਬੱਝ ਗਏ ਸਨ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
