‘ਹੱਕਾਂ ਲਈ ਸੰਘਰਸ਼ ਕਰਾਂ ਜਾਂ ਫਸਲਾਂ ਦੀ ਸੰਭਾਲ ਕਰਾਂ’- ਹਰਫ ਚੀਮਾ, ਖੇਤਾਂ ‘ਚ ਖੜ੍ਹੇ ਹੋ ਕੇ ਗਾਇਕ ਨੇ ਦੱਸਿਆ ਕਿਸਾਨ ਦਾ ਦੁੱਖ

written by Lajwinder kaur | October 13, 2020 05:41pm

ਪੰਜਾਬੀ ਗਾਇਕ ਹਰਫ ਚੀਮਾ ਜੋ ਕਿ ਸੋਸ਼ਲ ਮੀਡੀਆ ਦੇ ਰਾਹੀਂ ਕਿਸਾਨਾਂ ਦੇ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ । ਇਸ ਤੋਂ ਇਲਾਵਾ ਉਹ ਕਿਸਾਨ ਧਰਨਿਆਂ 'ਚ ਵੀ ਕਿਸਾਨ ਵੀਰਾਂ ਦਾ ਪੂਰਾ ਸਾਥ ਦੇ ਰਹੇ ਨੇ ।

harf cheema in kisan dharna ਹੋਰ ਪੜ੍ਹੋ :ਸ਼ਹਿਨਾਜ਼ ਗਿੱਲ ਦਾ ਇਹ ਗਾਇਕੀ ਵਾਲਾ ਵੀਡੀਓ ਤੇਜ਼ੀ ਨਾਲ ਹੋ ਰਿਹਾ ਹੈ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਗਾਇਕ ਹਰਫ ਚੀਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕਿਸਾਨ ਦੇ ਲਈ ਇੱਕ ਹੋਰ ਨਵੀਂ ਪੋਸਟ ਪਾਉਂਦੇ ਹੋਏ ਇੱਕ ਤਸਵੀਰ ਸਾਂਝੀ ਕੀਤੀ ਹੈ । ਫੋਟੋ ‘ਚ ਉਨ੍ਹਾਂ ਨੇ ਇੱਕ ਤੱਖਤੀ ਫੜੀ ਹੋਈ ਹੈ ਤੇ ਉਹ ਖੇਤਾਂ ਚ ਖੜ੍ਹੇ ਹੋਏ ਨਜ਼ਰ ਆ ਰਹੇ ਨੇ ।

harf cheema instagram post

ਤੱਖਤੀ ਉੱਤੇ ਲਿਖਿਆ ਹੈ, ‘ਮਿਲ ਜਾਵੇ ਜੇ ਮੁਲਕ ਦਾ ਹਾਕਮ..ਉਸ ਨੂੰ ਇੱਕ ਸਵਾਲ ਕਰਾ..ਹੱਕਾਂ ਲਈ ਸੰਘਰਸ਼ ਕਰਾਂ ਜਾਂ ਫਸਲਾਂ ਦੀ ਸੰਭਾਲ ਕਰਾਂ?’ ।  ਇਹ ਲਾਈਨਾਂ ਕਿਸਾਨਾਂ ਦੇ ਦਰਦ ਨੂੰ ਬਿਆਨ ਕਰ ਰਹੀਆਂ ਨੇ । ਜਿਸ ਕਰਕੇ ਪ੍ਰਸ਼ੰਸਕ ਇਸ ਪੋਸਟ ਨੂੰ ਪਸੰਦ ਕਰ ਰਹੇ ਨੇ । ਕਮੈਂਟ ‘ਚ ਫੈਨਜ਼ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ ਲਿਖ ਕੇ ਸਪੋਟ ਕਰ ਰਹੇ ਨੇ ।

harf cheema with farmers

ਜੇ ਗੱਲ ਕਰੀਏ ਪੰਜਾਬੀ ਕਲਾਕਾਰਾਂ ਦੀ ਉਹ ਕਿਸਾਨ ਵੀਰਾਂ ਦਾ ਪੂਰਾ ਸਾਥ ਦੇ ਰਹੇ ਨੇ । ਉਹ ਕਿਸਾਨਾਂ ਦੇ ਲਈ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ਤੇ ਧਰਨਿਆਂ ‘ਚ ਸ਼ਾਮਿਲ ਹੋ ਰਹੇ ਨੇ ।punjabi singer harf cheema

You may also like