ਹਰਮਨ ਮਾਨ ਨੇ ਸਾਂਝੀਆਂ ਕੀਤੀਆਂ ਧੀ ਦੇ ਨਾਲ ਖ਼ੂਬਸੂਰਤ ਤਸਵੀਰਾਂ, ਮਾਂ-ਧੀ ਦੀ ਜੋੜੀ ਨੂੰ ਕੀਤਾ ਜਾ ਰਿਹਾ ਪਸੰਦ

written by Shaminder | October 07, 2022 12:01pm

ਹਰਭਜਨ ਮਾਨ (Harbhajan Mann) ਦੇ ਵਾਂਗ ਉਨ੍ਹਾਂ ਦੀ ਪਤਨੀ ਹਰਮਨ ਮਾਨ (Harman Mann)ਵੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝਾ ਕਰਦੀ ਰਹਿੰਦੀ ਹੈ । ਹੁਣ ਉਨ੍ਹਾਂ ਨੇ ਆਪਣੀ ਧੀ (Daughter) ਦੇ ਨਾਲ ਬਹੁਤ ਹੀ ਪਿਆਰੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਪਸੰਦ ਕੀਤਾ ਜਾ ਰਿਹਾ ਹੈ ।

Harman Mann Image Source : Instagram

ਹੋਰ ਪੜ੍ਹੋ : ਸ਼ਾਹਰੁਖ ਖ਼ਾਨ ਦੇ ਨਾਲ ਨਜ਼ਰ ਆ ਰਿਹਾ ਇਹ ਬੱਚਾ ਹੈ ਬਾਲੀਵੁੱਡ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਹਰਮਨ ਮਾਨ ਨੇ ਲਿਖਿਆ ਕਿ ‘ਮਿਸਿੰਗ ਮਾਈ ਬੇਬੀ ਗਰਲ’ । ਇੱਕ ਤਸਵੀਰ ‘ਚ ਦੋਵੇਂ ਮਾਵਾਂ ਧੀਆਂ ਮਿਰਰ ‘ਚ ਸੈਲਫੀ ਲੈਂਦੀਆਂ ਨਜ਼ਰ ਆ ਰਹੀਆਂ ਹਨ । ਜਦੋਂਕਿ ਇੱਕ ਹੋਰ ਤਸਵੀਰ ‘ਚ ਦੋਵੇਂ ਆਪਣੇ ਹੱਥਾਂ ਨੂੰ ਦਿਖਾਉਂਦੀਆਂ ਵਿਖਾਈ ਦੇ ਰਹੀਆਂ ਹਨ ।

Harman Mann Image Source : Instagram

ਹੋਰ ਪੜ੍ਹੋ : ਮਿਸ ਪੂਜਾ ਨੇ ਆਪਣੇ ਬੇਟੇ ਅਲਾਪ ਦੇ ਨਾਲ ਸਾਂਝਾ ਕੀਤਾ ਵੀਡੀਓ

ਜਦੋਂਕਿ ਤੀਜੀ ਅਤੇ ਆਖਿਰੀ ਤਸਵੀਰ ‘ਚ ਦੋਵੇਂ ਸੈਲਫੀ ਲੈਂਦੀਆਂ ਦਿਖ ਰਹੀਆਂ ਹਨ । ਹਰਮਨ ਮਾਨ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਹਰਭਜਨ ਮਾਨ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । ਬੀਤੇ ਦਿਨ ਵੀ ਉਨ੍ਹਾਂ ਦੇ ਵੱਲੋਂ ਇੱਕ ਤਸਵੀਰ ਸ਼ੇਅਰ ਕੀਤੀ ਗਈ ਸੀ ।

harbhajan-maans with -wife-harman-mann-min Image Source :Instagram

ਪਰ ਇਸ ਤਸਵੀਰ ‘ਤੇ ਕਿਸੇ ਨੇ ਇਸ ਤਰ੍ਹਾਂ ਦਾ ਕਮੈਂਟ ਕਰ ਦਿੱਤਾ ਕਿ ਹਰਮਨ ਮਾਨ ਥੋੜੀ ਅਸਹਿਜ ਹੋ ਗਈ ਸੀ । ਪਰ ਉਸ ਨੇ ਬਹੁਤ ਖੂਬਸੂਰਤੀ ਦੇ ਨਾਲ ਇਸ ਕਮੈਂਟ ਦਾ ਜਵਾਬ ਦਿੱਤਾ ਸੀ । ਹਰਮਨ ਮਾਨ ਬੇਸ਼ੱਕ ਵਿਦੇਸ਼ ‘ਚ ਰਹਿੰਦੀ ਹੈ, ਪਰ ਉਹ ਆਪਣੀ ਮਿੱਟੀ ਦੇ ਨਾਲ ਜੁੜੀ ਹੋਈ ਹੈ ਅਤੇ ਅਕਸਰ ਆਪਣੇ ਜੱਦੀ ਪਿੰਡ ਗੇੜਾ ਮਾਰਦੀ ਰਹਿੰਦੀ ਹੈ ।

You may also like