ਹਰਸ਼ਦੀਪ ਕੌਰ ਦਾ ਬੇਟਾ ਹੋਇਆ ਇੱਕ ਮਹੀਨੇ ਦਾ, ਨਵੀਆਂ ਤਸਵੀਰਾਂ ਸ਼ੇਅਰ ਕਰਕੇ ਜਤਾਇਆ ਪਿਆਰ

written by Rupinder Kaler | April 06, 2021 05:33pm

ਗਾਇਕਾ ਹਰਸ਼ਦੀਪ ਦਾ ਬੇਟਾ ਹੁਨਰ ਇੱਕ ਮਹੀਨੇ ਦਾ ਹੋ ਚੁੱਕਿਆ ਹੈ । ਹੁਨਰ ਦੇ ਨਾਲ ਹਰਸ਼ਦੀਪ ਕੌਰ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਵਿਸ਼ਵਾਸ਼ ਨਹੀਂ ਹੋ ਰਿਹਾ ਕਿ ਅੱਜ ਹੁਨਰ ਇੱਕ ਮਹੀਨੇ ਦਾ ਹੋ ਗਿਆ ਹੈ ।

punjabi singer harshdeep kaur and hubby image from harshdeep kaur's instagram

ਹੋਰ ਪੜ੍ਹੋ :

ਬਾਣੀ ਸੰਧੂ ਨੇ ਆਪਣੇ ਪਰਿਵਾਰ ਦੇ ਨਾਲ ਸਾਂਝੀ ਕੀਤੀ ਤਸਵੀਰ, ਪ੍ਰਸ਼ੰਸਕਾਂ ਵੱਲੋਂ ਕੀਤੀ ਜਾ ਰਹੀ ਪਸੰਦ

Bollywood Singer Harshdeep Kaur Became mother of baby boy image from harshdeep kaur's instagram

ਅੱਜ ਮੈਂ ਇੱਕ ਹੁਨਰ ਦੇ ਜਨਮ ਦਾ ਇੱਕ ਮਹੀਨਾ ਪੂਰਾ ਹੋਣ ‘ਤੇ ਇਸ ਦਿਨ ਨੂੰ ਮਨਾ ਰਹੀ ਹਾਂ। ਇਸ ਛੋਟੇ ਮੁੰਡੇ ਨੇ ਮੈਨੂੰ ਬਹੁਤ ਕੁਝ ਸਿਖਾਇਆ ਹੈ ।ਮੈਨੂੰ ਉਮੀਦ ਹੈ ਕਿ ਮੈਂ ਤੈਨੂੰ ਸਭ ਤੋਂ ੳੇੁੱਤਮ ਚੀਜ਼ ਦੇ ਸਕਦੀ ਹਾਂ’। ਦੱਸ ਦਈਏ ਕਿ ਹਰਸ਼ਦੀਪ ਅਕਸਰ ਆਪਣੇ ਬੇਟੇ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ ।

Harshdeep Kaur shared First Time her newborn son's cute pic image from harshdeep kaur's instagram

ਉਨ੍ਹਾਂ ਨੇ ਜਿਸ ਦਿਨ ਆਪਣੇ ਪੁੱਤਰ ਦਾ ਨਾਮ ਰੱਖਿਆ ਸੀ, ਉਸ ਦਿਨ ਵੀ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਹਿੱਟ ਗੀਤ ਉਨ੍ਹਾਂ ਨੇ ਇੰਡਸਟਰੀ ਨੂੰ ਦਿੱਤੇ ਹਨ ।ਭਾਵੇਂ ਉਹ ਪੰਜਾਬੀ ਇੰਡਸਟਰੀ ਹੋਵੇ ਜਾਂ ਫਿਰ ਬਾਲੀਵੁੱਡ, ਉਨ੍ਹਾਂ ਨੂੰ ਕਾਫੀ ਪ੍ਰਸਿੱਧੀ ਹਾਸਲ ਹੋਈ।

 

View this post on Instagram

 

A post shared by Harshdeep Kaur (@harshdeepkaurmusic)

You may also like