ਟੋਕੀਓ ਪੈਰਾਉਲੰਪਿਕਸ ਵਿੱਚ ਭਾਰਤ ਲਈ ਹਰਵਿੰਦਰ ਸਿੰਘ ਨੇ ਜਿੱਤਿਆ ਮੈਡਲ, ਰਣਦੀਪ ਹੁੱਡਾ ਨੇ ਦਿੱਤੀ ਵਧਾਈ

Written by  Rupinder Kaler   |  September 04th 2021 12:23 PM  |  Updated: September 04th 2021 12:23 PM

ਟੋਕੀਓ ਪੈਰਾਉਲੰਪਿਕਸ ਵਿੱਚ ਭਾਰਤ ਲਈ ਹਰਵਿੰਦਰ ਸਿੰਘ ਨੇ ਜਿੱਤਿਆ ਮੈਡਲ, ਰਣਦੀਪ ਹੁੱਡਾ ਨੇ ਦਿੱਤੀ ਵਧਾਈ

ਟੋਕੀਓ ਪੈਰਾਉਲੰਪਿਕਸ (Tokyo Paralympics) ਵਿੱਚ ਭਾਰਤ ਲਈ ਹਰਵਿੰਦਰ ਸਿੰਘ (Harvinder Singh) ਨੇ 13ਵਾਂ ਮੈਡਲ ਜਿੱਤਿਆ ਹੈ । ਉਹਨਾਂ ਨੇ ਤੀਰ ਅੰਦਾਜੀ (archery) ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ । ਉਹ ਇਹਨਾਂ ਖੇਡਾਂ ਵਿੱਚ ਮੈਡਲ ਜਿੱਤਣ ਵਾਲੇ ਪਹਿਲੇ ਤੀਰ ਅੰਦਾਜ਼ ਹਨ । ਉਹਨਾਂ ਨੇ ਇਸ ਮੁਕਾਬਲੇ ਵਿੱਚ ਕੋਰੀਆ ਦੇ ਖਿਡਾਰੀ ਨੂੰ 6-5 ਨਾਲ ਮਾਤ ਦਿੱਤੀ ।

Pic Courtesy: twitter

ਹੋਰ ਪੜ੍ਹੋ :

ਗਾਇਕ ਐਮੀ ਵਿਰਕ ਤੇ ਉਹਨਾਂ ਦੀ ਟੀਮ ਨੇ ਇਸ ਵਜ੍ਹਾ ਕਰਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਤੋਂ ਮੰਗੀ ਮੁਆਫੀ

Pic Courtesy: twitter

ਇਸ ਤੋਂ ਪਹਿਲਾਂ ਹਰਵਿੰਦਰ ਸਿੰਘ (Harvinder Singh)  ਨੇ ਏਸ਼ੀਆਈ ਖੇਡਾਂ ਜਕਾਰਤਾ 2018 ਵਿੱਚ ਇੱਕ ਪ੍ਰਮੁੱਖ ਪ੍ਰਤੀਯੋਗਤਾ ਵਿੱਚ ਪੈਰਾ ਤੀਰਅੰਦਾਜ਼ੀ (archery) ਵਿੱਚ ਸੋਨ ਤਗਮਾ ਜਿੱਤਿਆ ਸੀ ।ਦੱਸ ਦਈਏ ਕਿ ਹਰਵਿੰਦਰ ਸਿੰਘ (Harvinder Singh)  ਹਰਿਆਣਾ ਦੇ ਕੈਥਲ ਦੇ ਪਿੰਡ ਦਾ ਰਹਿਣ ਵਾਲਾ ਹੈ। ਇੱਕ ਮੱਧ ਵਰਗੀ ਕਿਸਾਨ ਪਰਿਵਾਰ ਨਾਲ ਸਬੰਧਿਤ ਹਰਵਿੰਦਰ ਸਿੰਘ ਨੂੰ ਡੇਢ ਸਾਲ ਦੀ ਉਮਰ ਵਿੱਚ ਡੇਂਗੂ ਹੋ ਗਿਆ ਸੀ ।

ਇੱਕ ਸਥਾਨਕ ਡਾਕਟਰ ਨੇ ਉਸਨੂੰ ਇੱਕ ਇੰਜੈਕਸ਼ਨ ਲਗਾਇਆ ਜਿਸਦਾ ਮਾੜਾ ਪ੍ਰਭਾਵ ਪਿਆ ਅਤੇ ਉਸ ਦੀਆਂ ਲੱਤਾਂ ਨੇ ਉਦੋਂ ਤੋਂ ਸਹੀ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੱਤਾ। ਹਰਵਿੰਦਰ (Harvinder Singh) ਦੀ ਇਸ ਜਿੱਤ ਤੇ ਕਈ ਵੱਡੀਆਂ ਹਸਤੀਆਂ ਨੇ ਵਧਾਈ ਦਿੱਤੀ ਹੈ । ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ (Randeep Hooda) ਨੇ ਟਵੀਟ ਕਰਕੇ ਹਰਵਿੰਦਰ ਦਾ ਹੌਸਲਾ ਵਧਾਇਆ ਹੈ ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network