ਫ਼ਿਲਮ ‘ਕ੍ਰਿਮੀਨਲ’ ‘ਚ ਨੀਰੂ ਬਾਜਵਾ ਨੇ ਆਪਣੇ ਕਿਰਦਾਰ ਨੂੰ ਲੈ ਕੇ ਆਖੀ ਵੱਡੀ ਗੱਲ

written by Shaminder | September 15, 2022 06:05pm

'ਕ੍ਰਿਮੀਨਲ' (Criminal)  ਫ਼ਿਲਮ (Movie)  ‘ਚ ਆਪਣੇ ਨਿਭਾਏ ਕਿਰਦਾਰ ਨੂੰ ਲੈ ਕੇ ਨੀਰੂ ਬਾਜਵਾ ਕਾਫੀ ਉਤਸ਼ਾਹਿਤ ਹਨ ।ਇਸ ਫ਼ਿਲਮ ‘ਚ ਉਨ੍ਹਾਂ ਨੇ ਮਾਹੀ ਨਾਂਅ ਦੀ ਕੁੜੀ ਦਾ ਕਿਰਦਾਰ ਨਿਭਾਇਆ ਹੈ । ਇਸ ਫ਼ਿਲਮ ‘ਚ ਉਨ੍ਹਾਂ  ਨਾਲ ਪ੍ਰਿੰਸ ਕੰਵਲਜੀਤ (Prince Kanwaljit) ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ । ਫ਼ਿਲਮ ਨੂੰ ਲੈ ਕੇ ਦਰਸ਼ਕ ਵੀ ਬਹੁਤ ਐਕਸਾਈਟਿਡ ਹਨ। ਕਿਉਂਕਿ ਇਸ ਵਾਰ ਨੀਰੂ ਬਾਜਵਾ ਲੀਕ ਤੋਂ ਹੱਟ ਕੇ ਕਿਰਦਾਰ ‘ਚ ਨਜ਼ਰ ਆਏਗੀ ।

Neeru Bajwa Image Source : Youtube

ਹੋਰ ਪੜ੍ਹੋ : ਇਸ ਅਦਾਕਾਰਾ ਨੇ ਆਪਣੇ ਪਿੰਡੇ ‘ਤੇ ਹੰਡਾਇਆ ਸਿੱਖ ਦੰਗਿਆਂ ਦਾ ਸੰਤਾਪ, ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਜੋਗੀ’ ‘ਚ ਆਏਗੀ ਨਜ਼ਰ

ਨੀਰੂ ਬਾਜਵਾ ਨੇ ਇਸ ਫ਼ਿਲਮ ਦਾ ਬੀਹਾਈਂਡ ਦਾ ਸੀਨ ਦਾ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰਾ ਆਪਣੇ ਕਿਰਦਾਰ ਬਾਰੇ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਫ਼ਿਲਮ ‘ਚ ਆਪਣੇ ਕਿਰਦਾਰ ਦੇ ਬਾਰੇ ਗੱਲ ਕਰਦੇ ਹੋਏ ਅਦਾਕਾਰਾ ਨੇ ਦੱਸਿਆ ਕਿ 'ਜਦੋਂ ਗਿੱਪੀ ਗਰੇਵਾਲ ਨੇ ਉਨ੍ਹਾਂ ਨੂੰ ਫ਼ਿਲਮ ਦੀ ਆਫ਼ਰ ਦਿੱਤੀ ਤਾਂ ਉਹ ਕਾਫ਼ੀ ਐਕਸਾਈਟਿਡ ਹੋ ਗਈ ਸੀ'।

Neeru Bajwa Image Source : YouTube

ਹੋਰ ਪੜ੍ਹੋ : ਇਸ ਬਜ਼ੁਰਗ ਬਾਬੇ ਦਾ ਵੀਡੀਓ ਹੋ ਰਿਹਾ ਵਾਇਰਲ, ਦੋ ਰੁਪਏ ਪਿਛਲੇ 50 ਸਾਲਾਂ ਤੋਂ ਕਰ ਰਿਹਾ ਜਲਜੀਰੇ ਦੀ ਸੇਵਾ

ਕਿਉਂਕਿ ਉਨ੍ਹਾਂ ਨੂੰ ਲੀਕ ਤੋਂ ਹਟ ਕੇ ਕੋਈ ਕਿਰਦਾਰ ਨਿਭਾਉਣ ਦਾ ਮੌਕਾ ਮਿਲ ਰਿਹਾ ਸੀ। ਇਸ ਤੋਂ ਬਾਅਦ ਬਿਨਾਂ ਸੋਚੇ ਨੀਰੂ ਨੇ ਫ਼ਿਲਮ ਲਈ ਹਾਂ ਕਰ ਦਿੱਤੀ'। ਨੀਰੂ ਬਾਜਵਾ ਦੇ ਨਾਲ ਨਾਲ ਇਸ ਫ਼ਿਲਮ ‘ਚ ਰਘਵੀਰ ਬੋਲੀ ਅਤੇ ਸਣੇ ਹੋਰ ਕਈ ਅਦਾਕਾਰ ਨਜ਼ਰ ਆਉੇਣਗੇ ।

Image Source :Instagram

ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਦੀ ਤਰਸੇਮ ਜੱਸੜ ਦੇ ਨਾਲ ਫ਼ਿਲਮ ‘ਮਾਂ ਦਾ ਲਾਡਲਾ’ ਵੀ ਰਿਲੀਜ਼ ਹੋਣ ਜਾ ਰਹੀ ਹੈ । ਜਲਦ ਹੀ ਅਦਾਕਾਰਾ ਹਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਅਦਾਕਾਰੀ ਕਰਦੀ ਹੋਈ ਦਿਖਾਈ ਦੇਵੇਗੀ ।

You may also like