ਹਿਮਾਂਸ਼ੀ ਖੁਰਾਣਾ ਦੀ ਕੋਰੋਨਾ ਵਾਇਰਸ ਨੇ ਵਿਗਾੜੀ ਹਾਲਤ, ਹਸਪਤਾਲ ’ਚ ਕਰਵਾਇਆ ਗਿਆ ਭਰਤੀ !

written by Rupinder Kaler | September 30, 2020 05:34pm

ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ । ਇਸ ਸਭ ਦੇ ਚਲਦੇ ਬਿੱਗ ਬੌਸ ਫੇਮ ਹਿਮਾਂਸ਼ੀ ਖੁਰਾਣਾ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਇਆ ਸੀ, ਜਿਸ ਦੇ ਬਾਅਦ ਸਿੰਗਰ ਕੁਆਰੰਟਾਈਨ ਹੈ। ਹਿਮਾਂਸ਼ੀ ਨੇ ਹਾਲ ਹੀ 'ਚ ਜਾਣਕਾਰੀ ਦਿੱਤੀ ਸੀ ਕਿ ਉਹ ਕੋਰੋਨਾ ਪਾਜ਼ੇਟਿਵ ਹੈ ।

himanshi khurana

ਹੋਰ ਪੜ੍ਹੋ :

himanshi khurana

ਖ਼ਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਪਾਜ਼ੇਟਿਵ ਆਉਣ ਦੇ ਇਕ ਦਿਨ ਪਹਿਲਾਂ ਹੀ ਕਿਸਾਨ ਪ੍ਰਦਰਸ਼ਨ 'ਚ ਹਿੱਸਾ ਲਿਆ ਸੀ। ਇੱਕ ਅਖ਼ਬਾਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਹਿਮਾਂਸ਼ੀ ਦੀ ਤਬੀਅਤ ਲਗਾਤਾਰ ਵਿਗੜਦੀ ਜਾ ਰਹੀ ਹੈ ।

himanshi khurana

ਇਸ ਵਜ੍ਹਾ ਕਰਕੇ ਹਿਮਾਂਸ਼ੀ ਨੂੰ ਲੁਧਿਆਣਾ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਨਾ ਸਿਰਫ਼ 105 ਡਿਗਰੀ ਬੁਖ਼ਾਰ ਹੈ ਜਦਕਿ ਬਾਡੀ 'ਚ ਆਕਸੀਜਨ ਦੀ ਘਾਟ ਹੈ। ਐਕਟ੍ਰੈੱਸ ਹੁਣ ਡਾਕਟਰਾਂ ਦੀ ਨਿਗਰਾਨੀ 'ਚ ਹੈ।

You may also like