ਹਿਮਾਂਸ਼ੀ ਖੁਰਾਣਾ ਦਾ ਇਹ ਫਨੀ ਵੀਡੀਓ ਛਾਇਆ ਸੋਸ਼ਲ ਮੀਡੀਆ ‘ਤੇ, ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਦੇ ਰਹੇ ਨੇ ਪ੍ਰਤੀਕਿਰਿਆ, ਦੇਖੋ ਵੀਡੀਓ

Written by  Lajwinder kaur   |  July 26th 2021 01:50 PM  |  Updated: July 26th 2021 01:50 PM

ਹਿਮਾਂਸ਼ੀ ਖੁਰਾਣਾ ਦਾ ਇਹ ਫਨੀ ਵੀਡੀਓ ਛਾਇਆ ਸੋਸ਼ਲ ਮੀਡੀਆ ‘ਤੇ, ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਦੇ ਰਹੇ ਨੇ ਪ੍ਰਤੀਕਿਰਿਆ, ਦੇਖੋ ਵੀਡੀਓ

ਪੰਜਾਬੀ ਐਕਟਰੈੱਸ ਹਿਮਾਂਸ਼ੀ ਖੁਰਾਣਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਦੇ ਲਈ ਆਪਣੀ ਮਜ਼ੇਦਾਰ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣਾ ਇੱਕ ਫਨੀ ਅੰਦਾਜ਼ ਵਾਲਾ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ।

Himanshi Khurana image source-instagram

ਹੋਰ ਪੜ੍ਹੋ : ਗੀਤਾ ਬਸਰਾ ਨੇ ਪਹਿਲੀ ਵਾਰ ਸ਼ੇਅਰ ਕੀਤੀ ਆਪਣੇ ਨਵਜੰਮੇ ਪੁੱਤਰ ਦੀ ਪਿਆਰੀ ਜਿਹੀ ਤਸਵੀਰ, ਭੈਣ-ਭਰਾ ਦੀ ਇਹ ਤਸਵੀਰ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

ਹੋਰ ਪੜ੍ਹੋ : ‘ਮਜ਼ਾਕ ਥੋੜੀ ਐ’ ਐਲਬਮ ਦੀ ਇੰਟਰੋ ਵੀਡੀਓ ਛਾਇਆ ਟਰੈਂਡਿੰਗ ‘ਚ, ਆਰ ਨੇਤ ਬਿਆਨ ਕਰ ਰਹੇ ਨੇ ਕਾਮਯਾਬੀ ਲਈ ਕੀਤੇ ਆਪਣੇ ਸੰਘਰਸ਼ ਨੂੰ

inside image of himanshi khurana

ਵੀਡੀਓ ‘ਚ ਹਿਮਾਂਸ਼ੀ ਖੁਰਾਣਾ ਨੂੰ ਦੇਖ ਸਕਦੇ ਹੋ ਕਿ ਉਨ੍ਹਾਂ ਨੇ ਸੁਮੋ ਕੁਸ਼ਤੀ ਵਾਲਾ ਫੈਨਸੀ-ਫਨੀ ਡਰੈੱਸ ਵਾਲਾ ਆਉਟਫਿੱਟ ਪਾਇਆ ਹੋਇਆ ਹੈ। ਇਸ ਆਉਟਫਿੱਟ ‘ਚ ਉਹ ਪੰਜਾਬੀ ਗੀਤ ‘ਤੇਰੇ ਨਾਲ ਨੱਚਣ ਨੂੰ ਜੀ ਕਰਦਾ’ ਉੱਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ- ‘ਲੋਕ ਕੀ ਸੋਚਦੇ ਹਨ ਮੈਂ ਕੀ ਕਰਦੀ ਹਾਂ........ ਜੋ ਮੈਂ ਅਸਲ ਵਿੱਚ ਕਰ ਰਹੀ ਹਾਂ??’। ਇਸ ਪੋਸਟ ਉੱਤੇ ਪੰਜਾਬੀ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਨਿਸ਼ਾਵਨ ਭੁੱਲਰ, ਜੌਰਡਨ ਸੰਧੂ, ਸ਼ਿਵਜੋਤ ਤੇ ਕਈ ਹੋਰ ਗਾਇਕਾਂ ਨੇ ਹਾਸੇ ਵਾਲੇ ਇਮੋਜ਼ੀ ਪੋਸਟ ਕੀਤੇ ਨੇ।

punjabi actress himanshi khurana

ਜੇ ਗੱਲ ਕਰੀਏ ਅਦਾਕਾਰਾ ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਐਕਟਰੈੱਸ ਹੈ । ਉਨ੍ਹਾਂ ਨੇ ਕਈ ਨਾਮੀ ਗਾਇਕਾਂ ਦੇ ਮਿਊਜ਼ਿਕ ਵੀਡੀਓ ‘ਚ ਅਦਾਕਾਰੀ ਦੇ ਜਲਵੇ ਬਿਖੇਰੇ ਨੇ। ਇਸ ਤੋਂ ਇਲਾਵਾ ਉਹ ਕਈ ਗੀਤ ਵੀ ਗਾ ਚੁੱਕੀ ਹੈ। ਬਹੁਤ ਜਲਦ ਉਹ ਗਿੱਪੀ ਗਰੇਵਾਲ ਦੀ ਪੰਜਾਬੀ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network