ਹਿਨਾ ਖ਼ਾਨ ਨੇ ਆਪਣੇ ਮੇਕ ਅੱਪ ਮੈਨ ਨੂੰ ਮਾਰਿਆ ਥੱਪੜ, ਕਿਹਾ ਅੱਜ ਤੋਂ ਬਾਅਦ ਕੀਤਾ ਅਜਿਹਾ ਕੰਮ ਤਾਂ……….

written by Shaminder | August 24, 2022 05:40pm

ਹਿਨਾ ਖ਼ਾਨ (Hina Khan ) ਦਾ ਇੱਕ ਵੀਡੀਓ (Video) ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਆਪਣੇ ਮੇਕਅੱਪ ਮੈਨ ਦੇ ਨਾਲ ਬਦਸਲੂਕੀ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਚ ਉਸ ਦਾ ਮੇਕਅੱਪ ਮੈਨ ਉਸ ਦੇ ਮੇਕਅੱਪ ਨੂੰ ਠੀਕ ਕਰਦਾ ਹੋਇਆ ਨਜ਼ਰ ਆਇਆ ਹੈ ।

inside image of hina khan01

ਹੋਰ ਪੜ੍ਹੋ : ਸਰਗੁਨ ਮਹਿਤਾ ਨੇ ਆਪਣੇ ਭਤੀਜੇ ਦੇ ਜਨਮ ਦਿਨ ‘ਤੇ ਕਿਊਟ ਤਸਵੀਰਾਂ ਕੀਤੀਆਂ ਸਾਂਝੀਆਂ, ਪ੍ਰਸ਼ੰਸਕ ਵੀ ਦੇ ਰਹੇ ਵਧਾਈ

ਪਰ ਇਸ ‘ਤੇ ਅਦਾਕਾਰਾ ਨੂੰ ਏਨਾਂ ਕੁ ਗੁੱਸਾ ਆਉਂਦਾ ਹੈ ਕਿ ਉਹ ਉਸ ਨੂੰ ਥੱਪੜ ਮਾਰ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਅੱਜ ਤੋਂ ਬਾਅਦ ਮੇਰੇ ਨਾਲ ਇਸ ਤਰ੍ਹਾਂ ਦੀ ਹਰਕਤ ਕੀਤੀ ਤਾਂ ਮੈਂ ਤੇਰਾ ਮੂੰਹ ਤੋੜ ਦਿਆਂਗੀ। ਇਸ ਵੀਡੀਓ ‘ਤੇ ਅਦਾਕਾਰਾ ਦੇ ਪ੍ਰਸ਼ੰਸਕ ਵੀ ਕਮੈਂਟਸ ਕਰ ਰਹੇ ਹਨ ਅਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਨੇ ।

Hina Khan,,, image From instagram

ਹੋਰ ਪੜ੍ਹੋ :  ਸੋਨਾਲੀ ਫੋਗਾਟ ਦੀ ਮੌਤ ਮਾਮਲੇ ‘ਚ ਭਤੀਜੇ ਨੇ ਲਗਾਇਆ ਪੀਏ ‘ਤੇ ਕਤਲ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ

ਹਾਲਾਂਕਿ ਹਿਨਾ ਖ਼ਾਨ ਦੇ ਵੱਲੋਂ ਬਣਾਇਆ ਗਿਆ ਇਹ ਵੀਡੀਓ ਮਜ਼ਾਕ ‘ਚ ਬਣਾਇਆ ਗਿਆ ਹੈ । ਕੁਝ ਹੀ ਦੇਰ ‘ਚ ਇਸ ਵੀਡੀਓ ‘ਤੇ ਕਮੈਂਟਸ ਦਾ ਹੜ੍ਹ ਜਿਹਾ ਆ ਗਿਆ ਹੈ । ਹਿਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਸੀਰੀਅਲਸ ‘ਚ ਕੰਮ ਕੀਤਾ ਹੈ ।

Hina khan image From instagram

ਹਿਨਾ ਖ਼ਾਨ ਨੂੰ ਪਛਾਣ ਮਿਲੀ ‘ਯੇ ਰਿਸ਼ਤਾ ਕਯਾ ਕਹਿਲਾਤਾ’ ਹੈ ਦੇ ਨਾਲ ਪਛਾਣ ਮਿਲੀ ਸੀ । ਇਸ ਸੀਰੀਅਲ ‘ਚ ਉਸ ਨੇ ਅਕਸ਼ਰਾ ਨਾਂਅ ਦਾ ਕਿਰਦਾਰ ਨਿਭਾਇਆ ਸੀ । ਇਸ ਤੋਂ ਇਲਾਵਾ ‘ਕਸੌਟੀ ਜ਼ਿੰਦਗੀ ਕੀ’, ‘ਖਤਰੋਂ ਕੇ ਖਿਲਾੜੀ’, ਬਿੱਗ ਬੌਸ ‘ਚ ਵੀ ਭਾਗ ਲਿਆ ਸੀ । ਜੰਮੂ ਕਸ਼ਮੀਰ ਦੇ ਸ਼੍ਰੀਨਗਰ ਦੀ ਜੰਮਪਲ ਹਿਨਾ ਖ਼ਾਨ ਦਾ ਜਨਮ 2 ਅਕਤੂਬਰ 1987‘ਚ ਅਸਲਮ ਖ਼ਾਨ ਦੇ ਘਰ ਹੋਇਆ ਸੀ ।

 

View this post on Instagram

 

A post shared by HK (@realhinakhan)

You may also like