ਹਾਲੀਵੁੱਡ ਵੀ ਕਰਦਾ ਹੈ ਭਾਰਤੀ ਫ਼ਿਲਮਾਂ ਦੀ ਨਕਲ, ਦੇਖੋ ਕਿਹੜੀ ਕਿਹੜੀ ਫ਼ਿਲਮ ਦੀ ਕੀਤੀ ਗਈ ਨਕਲ
ਹਾਲੀਵੁੱਡ ਵੀ ਕਰਦਾ ਹੈ ਭਾਰਤੀ ਫ਼ਿਲਮਾਂ ਦੀ ਨਕਲ, ਦੇਖੋ ਕਿਹੜੀ ਕਿਹੜੀ ਫ਼ਿਲਮ ਦੀ ਕੀਤੀ ਗਈ ਨਕਲ
ਬਾਲੀਵੁੱਡ ਤੇ ਅਕਸਰ ਇਹ ਇਲਜ਼ਾਮ ਲੱਗਦੇ ਰਹਿੰਦੇ ਹਨ ਕਿ ਉਸ ਦੀਆਂ ਜ਼ਿਆਦਾਤਰ ਫ਼ਿਲਮਾਂ ਹਾਲੀਵੁੱਡ ਫ਼ਿਲਮਾਂ ਦੀ ਨਕਲ ਹੁੰਦੀਆਂ ਹਨ ਜਾਂ ਫਿਰ ਹਾਲੀਵੁੱਡ ਫ਼ਿਲਮਾਂ ਦੀ ਕਹਾਣੀ ਤੋਂ ਪ੍ਰੇਰਿਤ ਹੁੰਦੀਆਂ ਹਨ । ਪਰ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਹਾਲੀਵੁੱਡ ਵੀ ਬਾਲੀਵੁੱਡ ਦੀ ਨਕਲ ਕਰਦਾ ਹੈ । ਹਾਲੀਵੁੱਡ ਵਿੱਚ ਬਹੁਤ ਸਾਰੀਆਂ ਫ਼ਿਲਮਾਂ ਇਸ ਤਰ੍ਹਾਂ ਦੀਆਂ ਹਨ ਜਿਹੜੀਆਂ ਕਿ ਭਾਰਤੀ ਫ਼ਿਲਮਾਂ ਦੀ ਨਕਲ ਹਨ ਜਾਂ ਫਿਰ ਉਹਨਾਂ ਦੀ ਕਹਾਣੀ ਤੋਂ ਪ੍ਰਭਾਵਿਤ ਹੁੰਦੀਆਂ ਹਨ । ਇਸ ਆਰਟੀਕਲ ਵਿੱਚ ਤੁਹਾਨੂੰ ਇਸੇ ਤਰ੍ਹਾਂ ਦੀਆਂ ਕੁਝ ਫ਼ਿਲਮਾਂ ਬਾਰੇ ਦੱਸਦੇ ਹਾਂ । ਇਹਨਾਂ ਫ਼ਿਲਮਾਂ ਵਿੱਚ ਸਭ ਤੋਂ ਪਹਿਲੀ ਫ਼ਿਲਮ ਨੀਰਜ ਪਾਂਡੇ ਦੀ ਫ਼ਿਲਮ ‘A Wednesday’ ਆਉਂਦੀ ਹੈ । ਹਾਲੀਵੁੱਡ ਵਿੱਚ 2013 ਵਿੱਚ ਇਸ ਫ਼ਿਲਮ ਦੀ ਨਕਲ ਬਣਾਈ ਗਈ ਸੀ ‘A Common Man’ ।
a common man
ਇਸੇ ਤਰ੍ਹਾਂ ਦੂਜੇ ਨੰਬਰ 'ਤੇ ਫ਼ਿਲਮ ਆਉਂਦੀ ਹੈ ‘Forty Shades of Blue’ , ਹਾਲੀਵੁੱਡ ਦੀ ਇਸ ਫ਼ਿਲਮ ਸੱਤਿਆਜੀਤ ਰੇ ਦੀ ਬੰਗਾਲੀ ਫ਼ਿਲਮ Charulata / "The Lonely Wife" ਦਾ ਇੰਗਲਿਸ਼ ਰੀਮੇਕ ਸੀ । ਇਸ ਫ਼ਿਲਮ ਨੂੰ ਬਨਾਉਣ ਵਾਲੇ ਪ੍ਰੋਡਕਸ਼ਨ ਹਾਊਸ ਨੇ ਆਫੀਸ਼ੀਅਲ ਤੌਰ ਤੇ ਐਲਾਨ ਵੀ ਕੀਤਾ ਸੀ ਕਿ ਇਹ ਬੰਗਲਾ ਫ਼ਿਲਮ "The Lonely Wife" ਦਾ ਰੀਮੇਕ ਹੈ । ਇਸ ਫ਼ਿਲਮ ਦੀ ਕਹਾਣੀ ਲਵ ਟਰਾਏਂਗਲ ਹੈ ਜਿਸ ਨੂੰ ਨਵੇਂ ਤਰੀਕੇ ਨਾਲ ਪੇਸ਼ ਕੀਤਾ ਗਿਆ ਸੀ ।
"The Lonely Wife"
‘Divorce Invitation’ ਸਾਲ 2012 ਨੂੰ ਆਈ ਹਾਲੀਵੁੱਡ ਦੀ ਇਹ ਫ਼ਿਲਮ ਤੇਲਗੂ ਫ਼ਿਲਮ ‘Aahwanam’ ਦਾ ਇੰਗਲਿਸ਼ ਰੀਮੇਕ ਹੈ । 1997 ਵਿੱਚ ਆਈ ਇਸ ਫ਼ਿਲਮ ਦੀ ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਇੱਕ ਪਤੀ ਆਪਣੀ ਪਤਨੀ ਨੂੰ ਪੈਸਿਆਂ ਲਈ ਤਲਾਕ ਦੇ ਦਿੰਦਾ ਹੈ । ਤੇਲਗੂ ਵਿੱਚ ਇਹ ਫ਼ਿਲਮ ਸੁਪਰ ਹਿੱਟ ਰਹੀ ਸੀ ਪਰ ਇੰਗਲਿਸ਼ ਵਿੱਚ ਇਹ ਫਲਾਪ ਹੋ ਗਈ ਸੀ ।
divorce invitation
‘Kill Bill’ ਹਾਲੀਵੁੱਡ ਦੀ ਇਹ ਫ਼ਿਲਮ ਹੈ ਜਿਸ ਦੀ ਕਹਾਣੀ ਭਾਵੇਂ ਕਿਸੇ ਵੀ ਭਾਰਤੀ ਫ਼ਿਲਮ ਨਾਲ ਨਹੀਂ ਮਿਲਦੀ ਪਰ ਫ਼ਿਲਮ ਦੇ ਡਾਇਰੈਕਟਰ ਨੇ ਖੁਦ ਮੰਨਿਆ ਸੀ ਕਿ ‘Kill Bill’ ਵਿੱਚ ਦਿਖਾਏ ਗਏ ਐਨੀਮੇਟਿਡ ਸੀਨ ਤਮਿਲ ਫ਼ਿਲਮ ‘Abhay’ ਨੂੰ ਦੇਖਕੇ ਲਏ ਗਏ ਸਨ । ਇਸ ਫ਼ਿਲਮ ਵਿੱਚ ਕਮਲ ਹਸਨ ਮੁੱਖ ਭੂਮਿਕਾ ਵਿੱਚ ਦਿਖਾਈ ਦਿੱਤੇ ਸਨ । ਇਸ ਫ਼ਿਲਮ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ ।
kill bill
‘Fear’ ਹਾਲੀਵੁੱਡ ਦੀ ਇਹ ਫ਼ਿਲਮ 1996 ਵਿੱਚ ਆਈ ਸੀ । ਇਹ ਫ਼ਿਲਮ ਬਾਲੀਵੁੱਡ ਫ਼ਿਲਮ Darr ਦਾ ਰੀਮੇਕ ਸੀ। ਬਾਲੀਵੁੱਡ ਦੀ ਇਸ ਫ਼ਿਲਮ ਵਿੱਚ ਸ਼ਾਹਰੁਖ ਖ਼ਾਨ ਸਾਈਕੋ ਲਵਰ ਦਾ ਰੋਲ ਨਿਭਾਉਂਦੇ ਹਨ । ਇਸੇ ਤਰ੍ਹਾਂ ਹਾਲੀਵੁੱਡ ਦੀ ਫ਼ਿਲਮ ‘Fear’ ਦੇ ਬਹੁਤ ਸਾਰੇ ਸੀਨ ਡਰ ਫ਼ਿਲਮ ਦੀ ਨਕਲ ਹਨ ।
darr
‘3 Idiots’ ਬਾਲੀਵੁੱਡ ਦੀ ਇਹ ਫ਼ਿਲਮ ਸਾਲ 2009 ਵਿੱਚ ਰਿਲੀਜ਼ ਹੋਈ ਸੀ । ਬਾਕਸ ਆਫ਼ਿਸ ਤੇ ਇਹ ਫ਼ਿਲਮ ਸੁਪਰ ਹਿੱਟ ਰਹੀ ਸੀ ।ਇਸੇ ਲਈ ਇੱਕ ਮੈਕਸੀਕਨ ਪ੍ਰੋਡਕਸ਼ਨ ਹਾਉਸ ਨੇ ਇਸ ਫ਼ਿਲਮ ਦੇ ਰਾਈਟ ਖਰੀਦ ਕੇ '3 Idiots' ਫ਼ਿਲਮ ਬਣਾਈ ਸੀ ।
3-idiotas
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
