
ਹਨੀ ਸਿੰਘ (Honey Singh) ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਹਨ । ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦਾ ਕਾਨੂੰਨੀ ਤੌਰ ‘ਤੇ ਸ਼ਾਲਿਨੀ ਤਲਵਾਰ ਦੇ ਨਾਲ ਤਲਾਕ ਹੋਇਆ ਹੈ । ਤਲਾਕ ਤੋਂ ਬਾਅਦ ਲੱਗਦਾ ਹੈ ਕਿ ਉਹ ਮੁੜ ਤੋਂ ਨਵੇਂ ਰਿਲੇਸ਼ਨ ‘ਚ ਹਨ । ਇਹ ਅਸੀਂ ਨਹੀਂ ਕਹਿ ਰਹੇ ਹਨ ਬਲਕਿ ਉਨ੍ਹਾਂ ਦੇ ਵੱਲੋਂ ਸਾਂਝੀ ਕੀਤੀ ਗਈ ਇੱਕ ਤਸਵੀਰ ‘ਚ ਸਪੱਸ਼ਟ ਹੁੰਦਾ ਹੈ ।

ਹੋਰ ਪੜ੍ਹੋ : ਸਰਗੁਨ ਮਹਿਤਾ ਨੇ ਪਤੀ ਰਵੀ ਦੁਬੇ ਦੇ ਨਾਲ ਸਾਂਝਾ ਕੀਤਾ ਵੀਡੀਓ, ਵੇਖੋ ਵੀਡੀਓ
ਜਿਸ ਨੂੰ ਸਾਂਝਾ ਕਰਦੇ ਹੋਏ ਰੈਪਰ ਹਨੀ ਸਿੰਘ ਨੇ ਲਿਖਿਆ ਕਿ ‘"ਇਹ ਸਭ ਤੇਰੇ ਤੇ ਮੇਰੇ ਬਾਰੇ ਹੈ। ਮੇਰਾ ਗਾਣਾ ਟੂਗੈਦਰ ਫ਼ਾਰਐਵਰ ਆ ਗਿਆ ਹੈ। ਆਪਣੇ ਪਿਆਰ ਨਾਲ ਇਸ ਨਵੇਂ ਗਾਣੇ ਤੇ ਰੀਲਾਂ ਬਣਾਓ’’। ਦਰਅਸਲ ਇਹ ਸਭ ਕੁਝ ਹਨੀ ਸਿੰਘ ਨੇ ਆਪਣੇ ਨਵੇਂ ਗੀਤ ਦੇ ਬਾਰੇ ਕਿਹਾ ਹੈ ਨਾਂ ਕਿ ਆਪਣੀ ਨਵੀਂ ਰਿਲੇਸ਼ਨਸ਼ਿਪ ਬਾਰੇ ਕੋਈ ਖੁਲਾਸਾ ਕੀਤਾ ਹੈ ।

ਪਰ ਇੱਕ ਵਾਰ ਤਾਂ ਪ੍ਰਸ਼ੰਸਕਾਂ ਨੇ ਇਸ ਤਸਵੀਰ ਨੂੰ ਵੇਖ ਕੇ ਇਹੀ ਅੰਦਾਜ਼ਾ ਲਗਾਇਆ ਸੀ ਕਿ ਉਨ੍ਹਾਂ ਨੇ ਸ਼ਾਇਦ ਆਪਣੀ ਨਵੀਂ ਰਿਲੇਸ਼ਨਸ਼ਿਪ ਬਾਰੇ ਗੱਲ ਕੀਤੀ ਹੈ । ਹਨੀ ਸਿੰਘ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੇ ਰਹਿੰਦੇ ਹਨ ।

ਬੀਤੇ ਦਿਨੀਂ ਉਨ੍ਹਾਂ ਨੇ ਆਪਣੇ ਦੋਸਤ ਅਲਫਾਜ਼ ਔਜਲਾ ‘ਤੇ ਹਮਲੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਸੀ ।ਹੁਣ ਇਹ ਹਨੀ ਸਿੰਘ ਵੱਲੋਂ ਆਪਣੇ ਨਵੇਂ ਗੀਤ ਨੂੰ ਲੈ ਕੇ ਕੀਤਾ ਗਿਆ ਇਹ ਪਬਲੀਸਿਟੀ ਸਟੰਟ ਹੈ ਜਾਂ ਫਿਰ ਸੱਚਮੁੱਚ ਹੀ ਉਹ ਰਿਲੇਸ਼ਨ ‘ਚ ਹਨ । ਇਸ ਬਾਰੇ ਤਾਂ ਹਨੀ ਸਿੰਘ ਹੀ ਸਪੱਸ਼ਟ ਕਰ ਸਕਦੇ ਹਨ ।
View this post on Instagram