ਫ਼ਿਲਮ ‘ਕਲੀ ਜੋਟਾ’ ‘ਚ ਆਪਣੇ ਕਿਰਦਾਰ ਲਈ ਨੀਰੂ ਨੇ ਬਾਜਵਾ ਨੇ ਕੀਤੀ ਕਿੰਨੀ ਮਿਹਨਤ, ਅਦਾਕਾਰਾ ਨੇ ਸਾਂਝਾ ਕੀਤਾ ਵੀਡੀਓ
ਫ਼ਿਲਮ ‘ਕਲੀ ਜੋਟਾ’ ‘ਚ ਆਪਣੇ ਕਿਰਦਾਰ ਲਈ ਨੀਰੂ ਨੇ ਬਾਜਵਾ ਨੇ ਕੀਤੀ ਕਿੰਨੀ ਮਿਹਨਤ, ਅਦਾਕਾਰਾ ਨੇ ਸਾਂਝਾ ਕੀਤਾ ਵੀਡੀਓ
ਕਿਸੇ ਵੀ ਫ਼ਿਲਮੀ ਕਲਾਕਾਰ ਨੂੰ ਪਰਦੇ ‘ਤੇ ਖੁਦ ਨੂੰ ਉਸ ਕਿਰਦਾਰ ਦੇ ਰੂਪ ‘ਚ ਢਾਲਣਾ ਬੜਾ ਹੀ ਚੁਣੌਤੀਪੂਰਨ ਹੁੰਦਾ ਹੈ । ਕਈ ਕਲਾਕਾਰ ਅਸਲ ਜ਼ਿੰਦਗੀ ‘ਚ ਉਸ ਕਿਰਦਾਰ ਨੂੰ ਜਿਉੇਂਦੇ ਹਨ ਅਤੇ ਇਸ ਤੋਂ ਬਾਅਦ ਉਹ ਇਸ ਕਿਰਦਾਰ ਨੂੰ ਉਹ ਪਰਦੇ ‘ਤੇ ਬੜੇ ਹੀ ਸਫਤਲਤਾ ਪੂਰਵਕ ਤਰੀਕੇ ਦੇ ਨਾਲ ਪਰਦੇ ‘ਤੇ ਜਿਉਣ ‘ਚ ਕਾਮਯਾਬ ਹੁੰਦੇ ਹਨ । ਅਦਾਕਾਰਾ ਨੀਰੂ ਬਾਜਵਾ (Neeru Bajwa) ਵੀ ਉਨ੍ਹਾਂ ਚੋਂ ਹੀ ਇੱਕ ਹਨ । ਜਿਨ੍ਹਾਂ ਨੇ ਫ਼ਿਲਮ ‘ਕਲੀ ਜੋਟਾ’ (Kali Jotta) ਦੇ ਕਿਰਦਾਰ ਨੂੰ ਪਰਦੇ ‘ਤੇ ਜਿਉਂ ਕੇ ਵਿਖਾਇਆ ਹੈ । ਇਹੀ ਕਾਰਨ ਹੈ ਕਿ ‘ਕਲੀ ਜੋਟਾ’ ਫ਼ਿਲਮ ਨੂੰ ਅਪਾਰ ਕਾਮਯਾਬੀ ਮਿਲੀ ਹੈ ।
Image Source : Instagram
ਫ਼ਿਲਮ ਦੇ ਅਖੀਰ ‘ਚ ਨੀਰੂ ਬਾਜਵਾ ਦੇ ਰੂਪ ਨੂੰ ਵੇਖ ਕੇ ਹਰ ਕਿਸੇ ਦੇ ਖੜੇ ਹੋ ਗਏ ਰੌਂਗਟੇ
ਇਸ ਫ਼ਿਲਮ ਦੇ ਅਖੀਰਲੇ ਦ੍ਰਿਸ਼ਾਂ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਜਾਂਦਾ ਹੈ । ਨੀਰੂ ਬਾਜਵਾ ਨੇ ਆਪਣੇ ਮੇਕਅੱਪ ਰੂਮ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਖੁਦ ਨੂੰ ਪਾਗਲ ਦਿਖਾਉਣ ਦੇ ਲਈ ਵਾਲਾਂ ਨੂੰ ਕੱਟਦੀ ਹੋਈ ਦਿਖਾਈ ਦੇ ਰਹੀ ਹੈ ।
image Source : Instagram
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਇਸ ਫ਼ਿਲਮ ਦੇ ਬਾਰੇ ਕੁਝ ਗੱਲਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ‘ਇਸ ਨੂੰ ਵੇਖੋ …ਇਹ ਕਿਸੇ ਹੋਰ ਵਾਂਗ ਜਾਪਦਾ ਹੈ । ਇੱਕ ਅਦਾਕਾਰਾ ਦੇ ਤੌਰ ‘ਤੇ ਇਨ੍ਹਾਂ ਭਾਵਨਾਵਾਂ ਨੂੰ ਸਰੀਰ ਤੋਂ ਬਾਹਰ ਮਹਿਸੂਸ ਕਰਨ ਦੇ ਲਈ ਆਸ਼ੀਰਵਾਦ ਦੇ ਤੌਰ ‘ਤੇ ਮਹਿਸੂਸ ਕਰੋ । ਮੇਰਾ ਅਤੇਟ ਮੇਰੀ ਟੀਮ ਨੂੰ ਹੱਲਾਸ਼ੇਰੀ ਦੇਣ ਦੇ ਲਈ ਤੁਹਾਡਾ ਸਭ ਦਾ ਧੰਨਵਾਦ’ ।
Image Source : Insatgram
ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੀ ਜੋੜੀ ਨੂੰ ਕੀਤਾ ਗਿਆ ਪਸੰਦ
ਫ਼ਿਲਮ ‘ਕਲੀ ਜੋਟਾ’ ‘ਚ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ । ਇਸ ਜੋੜੀ ਨੇ ਪਹਿਲੀ ਵਾਰ ਇੱਕਠਿਆਂ ਕੰਮ ਕੀਤਾ ਹੈ ।
Image Source : Instagram
ਫ਼ਿਲਮ ‘ਚ ਦੋਵਾਂ ਦੀ ਰੋਮਾਂਟਿਕ ਕਮਿਸਟਰੀ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਈ ਹੈ । ਇਸ ਤੋਂ ਇਲਾਵਾ ਫ਼ਿਲਮ ਦੇ ਗੀਤਾਂ ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
