ਨਿਕ ਨੇ ਪ੍ਰਿਯੰਕਾ ਚੋਪੜਾ ਨੂੰ ਦਿੱਤਾ ਇਹ ਤੋਹਫਾ, ਕੀਮਤ ਸੁਣਕੇ ਉੱਡ ਜਾਣਗੇ ਹੋਸ਼ 

written by Rupinder Kaler | March 13, 2019

ਗਾਇਕ ਨਿਕ ਜੋਨਸ ਨੇ ਆਪਣੀ ਪਤਨੀ ਪ੍ਰਿਯੰਕਾ ਚੋਪੜਾ ਨੂੰ ਇੱਕ ਮਹਿੰਗਾ ਤੋਹਫਾ ਦਿੱਤਾ ਹੈ । ਇਸ ਤੋਹਫੇ ਦੀ ਕੀਮਤ ਸੁਣਕੇ ਹਰ ਇੱਕ ਦੇ ਹੋਸ਼ ਉੱਡ ਜਾਂਦੇ ਹਨ । ਦਰਅਸਲ ਵਿੱਚ ਕੁਝ ਦਿਨ ਪਹਿਲਾਂ ਹੀ ਨਿੱਕ ਜੋਨਸ ਅਤੇ ਦੇਸੀ ਗਰਲ ਪ੍ਰਿਯੰਕਾ ਚੋਪੜਾ ਦਾ ਪਹਿਲਾ ਮਿਊਜ਼ਿਕ ਵੀਡੀਓ "Sucker" ਰਿਲੀਜ਼ ਹੋਇਆ ਸੀ। ਜਿਸ 'ਚ ਨਿੱਕ ਅਤੇ ਪ੍ਰਿਯੰਕਾ ਦੋਵਾਂ ਦੀ ਰੋਮਾਂਟਿਕ ਕੈਮਿਸਟ੍ਰੀ ਦਿਖਾਈ ਦਿੱਤੀ ਸੀ।

https://www.instagram.com/p/Bu7ONnaF3nY/

ਇਸ ਗਾਣੇ ਨੂੰ ਜੋਨਸ ਬਰਦਰਸ ਨੇ ਹੀ ਗਾਇਆ ਹੈ। ਇਹ ਗਾਣਾ ਗਾਣਾ ਯੂਟਿਊਬ ਦੇ ਬਿਲਬੋਰਡ 'ਚ ਨੰਬਰ ਵਨ 'ਤੇ ਪਹੁੰਚ ਗਿਆ ਹੈ। ਗਾਣੇ ਨੂੰ ਲੋਕਾਂ ਦਾ ਪਿਆਰ ਲਗਾਤਾਰ ਮਿਲ ਰਿਹਾ ਹੈ । ਇਸ ਕਾਮਯਾਬੀ ਤੋਂ ਬਾਅਦ ਪ੍ਰਿਯੰਕਾ ਤੋਂ ਖੁਸ਼ ਹੋ ਕੇ ਨਿੱਕ ਜੋਨਸ ਨੇ ਉਸ ਨੂੰ ਇੱਕ ਮਹਿੰਗਾ ਤੋਹਫਾ ਦਿੱਤਾ ਹੈ। ਨਿੱਕ ਨੇ ਪ੍ਰਿਅੰਕਾ ਨੂੰ 2,5 ਕਰੋੜ ਦੀ ਕੀਮਤ ਦੀ ਮਰਸਡੀਜ਼ 'Maybach S-Class  ਗਿਫਟ' ਕੀਤੀ ਹੈ।

https://www.instagram.com/p/Bu7YQKkl_Wf/?utm_source=ig_embed

ਇਸ ਤੋਹਫੇ ਦੀ  ਤਸਵੀਰ ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀ ਹੈ।ਇੱਥੇ ਤੁਹਾਨੂੰ ਦੱਸ ਦਿੰਦੇ ਹਨ ਕਿ ਨਿੱਕ ਅਤੇ ਪ੍ਰਿਯੰਕਾ ਨੇ ਪਿਛਲੇ ਸਾਲ  ਸਾਲ ਹਿੰਦੂ ਅਤੇ ਕ੍ਰਿਸ਼ਚਨ ਰੀਤਾਂ ਮੁਤਾਬਕ ਵਿਆਹ ਕੀਤਾ ਸੀ। ਇਹ ਜੋੜੀ ਲਗਾਤਾਰ ਸੁਰਖੀਆਂ ਵਿੱਚ ਹੈ ।

You may also like