ਅੰਮ੍ਰਿਤਸਰ ‘ਚ 70 ਸਾਲਾਂ ਬਜ਼ੁਰਗ 10 ਰੁਪਏ ‘ਚ ਦਿੰਦਾ ਹੈ ਚਾਰ ਸਮੋਸੇ, ਕਹਿੰਦਾ ‘ਘਾਟਾ ਵਾਧਾ ਤਾਂ ਚੱਲਦਾ ਰਹਿੰਦਾ...’’

written by Shaminder | September 14, 2022 01:06pm

ਅੱਜ ਕੱਲ੍ਹ ਜਿੱਥੇ ਲੋਕਾਂ ਨੇ ਆਪਣੇ ਸਵਾਰਥ ਨੂੰ ਹੀ ਮੁੱਖ ਰੱਖਿਆ ਹੋਇਆ ਹੈ । ਉੱਥੇ ਹੀ ਇਸ ਸਮਾਜ ‘ਚ ਕੁਝ ਅਜਿਹੇ ਵੀ ਲੋਕ ਹਨ । ਜੋ ਆਪਣੇ ਲਈ ਨਹੀਂ ਬਲਕਿ ਹੋਰਨਾਂ ਲੋਕਾਂ ਦੇ ਲਈ ਜਿਉਂਦੇ ਹਨ ਅਤੇ ਅਜਿਹੇ ਲੋਕ ਇਸ ਦੁਨੀਆ ‘ਤੇ ਬਹੁਤ ਹੀ ਘੱਟ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਬਜ਼ੁਰਗ ਦੇ ਬਾਰੇ ਦੱਸਣ ਜਾ ਰਹੇ ਹਾਂ ।ਜੋ ਕਿ ਅੰਮ੍ਰਿਤਸਰ ‘ਚ ਸਮੋਸੇ ਬਣਾਉਂਦਾ ਹੈ ।ਸੱਤਰ ਸਾਲ ਦੇ ਬਜ਼ੁਰਗ ਅਜੀਤ ਸਿੰਘ (Ajit Singh)  ਪਿਛਲੇ 50 ਸਾਲਾਂ ਤੋਂ ਅੰਮ੍ਰਿਤਸਰ (Amritsar) ‘ਚ ਸਮੋਸਿਆਂ ਦਾ ਕੰਮ ਕਰ ਰਹੇ ਹਨ ।

ajit singh , , Image Source : Twitter

ਹੋਰ ਪੜ੍ਹੋ : ਪ੍ਰੇਮੀ ਦੇ ਨਾਲ ਸਕੂਟੀ ‘ਤੇ ਘੁੰਮ ਰਹੀ ਪਤਨੀ ਨੂੰ ਪਤੀ ਨੇ ਫੜਿਆ ਰੰਗੇ ਹੱਥੀਂ, ਸੜਕ ‘ਤੇ ਹੋਇਆ ਹਾਈ ਵੋਲਟੇਜ ਡਰਾਮਾ

ਮਹਿੰਗਾਈ ਦੇ ਇਸ ਯੁੱਗ ‘ਚ ਜਿੱਥੇ ਪੰਜਾਹ ਰੁਪਏ ਵੀ ਇਨਸਾਨ ਆਪਣਾ ਪੇਟ ਨਹੀਂ ਭਰ ਸਕਦਾ । ਉੱਥੇ ਇਹ ਬਜ਼ੁਰਗ  10 ਰੁਪਏ ‘ਚ ਚਾਰ ਸਮੋਸੇ ਦਿੰਦੇ ਹਨ । ਅਜੀਤ ਸਿੰਘ ਦਾ ਕਹਿਣਾ ਹੈ ਕਿ ਮੇਰੀ ਦੁਕਾਨ ‘ਤੇ ਜੋ ਵੀ ਆਏ ਪੇਟ ਭਰ ਕੇ ਜਾਏ ।

ajit singh , Image Source : Twitter

ਹੋਰ ਪੜ੍ਹੋ :  ਆਖਿਰ ਕਿਸ ਗੱਲ ਤੋਂ ਰਣਬੀਰ ਕਪੂਰ ਆਲੀਆ ਭੱਟ ਦੇ ਨਾਲ ਹੋਏ ਨਰਾਜ਼, ਵੀਡੀਓ ਹੋ ਰਿਹਾ ਵਾਇਰਲ

ਘਾਟਾ ਵਾਧਾ ਤਾਂ ਜ਼ਿੰਦਗੀ ਭਰ ਚੱਲਦਾ ਰਹੇਗਾ, ਪਰ ਗਰੀਬ ਦਾ ਪੇਟ ਭਰਨਾ ਜ਼ਰੂਰੀ ਹੈ ।ਸੱਤਰ ਸਾਲ ਦੀ ਉਮਰ ‘ਚ ਇਹ ਬਜ਼ੁਰਗ ਕੰਮ ਕਰ ਰਿਹਾ ਹੈ । ਉਸ ਦਾ ਕਹਿਣਾ ਹੈ ਕਿ ਉਹ ਕਿਸੇ ‘ਤੇ ਵੀ ਬੋਝ ਨਹੀਂ ਬਣਨਾ ਚਾਹੁੰਦਾ।ਜਦੋਂ ਤੱਕ ਹੱਥ ਪੈਰ ਚੱਲਦੇ ਹਨ ਉਹ ਇਸੇ ਤਰ੍ਹਾਂ ਕੰਮ ਕਰਦੇ ਰਹਿਣਗੇ ।

ajit singh

ਉਨ੍ਹਾਂ ਦੇ ਬੱਚੇ ਸੈਟਲ ਹਨ । ਇਹ ਬਜ਼ੁਰਗ ਸ਼੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਮਾਹਣਾ ਸਿੰਘ ਰੋਡ ‘ਤੇ ਸਰਾਂ ਵਾਲਾ ਗੇਟ ਦੇ ਕੋਲ ਇਨ੍ਹਾਂ ਦੀ ਦੁਕਾਨ ਹੈ । ਜਿੱਥੇ ਇਹ ਹਰ ਰੋਜ਼ ਸਮੋਸੇ ਬਣਾਉਂਦਾ ਹੈ ।

You may also like