ਬਿੱਗ ਬੌਸ -13 ‘ਚ ਸ਼ਾਹਿਨਾਜ਼ ਨੇ ਪਰਫਾਰਮੈਂਸ ਦੌਰਾਨ ਜਿੱਤ ਲਈ ਸੀ ਮਹਿਫ਼ਲ ਤਾਂ ਨਿਮਰਤ ਕੌਰ ਨੂੰ ਹੋਣ ਲੱਗੀ ਸੀ ਈਰਖਾ, ਵੇਖੋ ਵਾਇਰਲ ਵੀਡੀਓ

Written by  Shaminder   |  February 03rd 2023 12:39 PM  |  Updated: February 03rd 2023 12:39 PM

ਬਿੱਗ ਬੌਸ -13 ‘ਚ ਸ਼ਾਹਿਨਾਜ਼ ਨੇ ਪਰਫਾਰਮੈਂਸ ਦੌਰਾਨ ਜਿੱਤ ਲਈ ਸੀ ਮਹਿਫ਼ਲ ਤਾਂ ਨਿਮਰਤ ਕੌਰ ਨੂੰ ਹੋਣ ਲੱਗੀ ਸੀ ਈਰਖਾ, ਵੇਖੋ ਵਾਇਰਲ ਵੀਡੀਓ

ਨਿਮਰਤ ਕੌਰ ਆਹਲੂਵਾਲੀਆ (Nimrit Kaur Ahluwalia) ਬਿੱਗ ਬੌਸ -16  (Bigg Boss-16)ਦੇ ਸੀਜ਼ਨ ‘ਚ ਛਾਈ ਹੋਈ ਹੈ । ਇਹ ਸੀਜ਼ਨ ਆਪਣੇ ਅੰਤਿਮ ਪੜਾਅ ਵੱਲ ਵਧ ਰਿਹਾ ਹੈ ਅਤੇ ਨਿਮਰਤ ਕੌਰ ਇਸ ਸੀਜ਼ਨ ‘ਚ ਛਾਈ ਹੋਈ ਹੈ ।ਰਿਆਲਟੀ ਸ਼ੋਅ ਬਿੱਗ ਬੌਸ 16 ‘ਚ ਸਿਰਫ਼ ਸੱਤ ਪ੍ਰਤੀਭਾਗੀ ਹੀ ਪਹੁੰਚੇ ਹਨ । ਜਿਸ ‘ਚ ਸ਼ਾਲੀਨ ਭਨੋਟ, ਪ੍ਰਿਯੰਕਾ ਚਾਹਰ, ਅਰਚਨਾ ਗੌਤਮ, ਸ਼ਿਵ ਠਾਕਰੇ, ਐੱਮ ਸੀ ਸਟੈਨ, ਸੁੰਬਲ ਤੌਕੀਰ ਖ਼ਾਨ ਅਤੇ ਨਿਮਰਤ ਕੌਰ ਆਹਲੂਵਾਲੀਆ ਸ਼ਾਮਿਲ ਹਨ ।

nimirat kaur , image Source : Instagram

ਹੋਰ ਪੜ੍ਹੋ  :  ਆਪਣੀ ਛੋਟੀ ਜਿਹੀ ਫੀਮੇਲ ਫੈਨ ਦੇ ਨਾਲ ਸੈਲਫੀ ਲਈ ਰੁਕੀ ਅਦਾਕਾਰਾ ਰਕੁਲਪ੍ਰੀਤ ਸਿੰਘ, ਵੀਡੀਓ ਵੇਖ ਪ੍ਰਸ਼ੰਸਕਾਂ ਨੇ ਕੀਤੀ ਤਾਰੀਫ

ਬਿੱਗ ਬੌਸ-16 ‘ਚ ਨਿਮਰਤ ਕੌਰ ਛਾਈ

ਉਂਝ ਤਾਂ ਇਸ ਸੀਜ਼ਨ ‘ਚ ਸਾਰੇ ਮੈਂਬਰਾਂ ਦੀ ਖੂਬ ਚਰਚਾ ਹੋਈ ਹੈ, ਪਰ ਨਿਮਰਤ ਨੂੰ ਲੈ ਕੇ ਬਿੱਗ ਬੌਸ ਸ਼ੁਰੂ ਤੋਂ ਹੀ ਬਾਇਸਡ ਰਿਹਾ ਹੈ । ਸ਼ੋਅ ਦੀ ਸ਼ੁਰੂਆਤ ‘ਚ ਹੀ ਉਸ ਨੂੰ ਕੈਪਟਨ ਬਣਾ ਦਿੱਤਾ ਗਿਆ । ਉਹ ਭੀੜ ‘ਚ ਕਦੋਂ ਦੀ ਗੁਆਚ ਗਈ ਹੋਣੀ ਸੀ, ਫਿਰ ਵੀ ਉਸ ਨੂੰ ਬਚਾ ਲਿਆ ਗਿਆ ।

Nimrit Kaur Ahluwalia Image Source : Instagram

ਹੋਰ ਪੜ੍ਹੋ  :  ਹਰਭਜਨ ਮਾਨ ਨੇ ਆਪਣੀ ਭੈਣ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਨਾਮ ਦਾ ਕਿੱਸਾ ਪ੍ਰਸ਼ੰਸਕਾਂ ਨੂੰ ਦੱਸਿਆ

ਹੁਣ ਤਾਂ ਉਹ ਫਿਨਾਲੇ ਤੱਕ ਵੀ ਪਹੁੰਚ ਚੁੱਕੀ ਹੈ । ਉਸ ਨੂੰ ਟਿਕਟ ਟੂ ਫਿਨਾਲੇ ਵੀ ਮਿਲ ਚੁੱਕਿਆ ਹੈ । ਲੋਕ ਨਿਮਰਤ ਦੀ ਗੇਮ ‘ਤੇ ਸਵਾਲ ਵੀ ਉਠਾ ਚੁੱਕੇ ਹਨ ਪਰ ਉਸ ਨੂੰ ਮਿੱਠਾ ਬੋਲ ਕੇ ਆਪਣਾ ਕੰਮ ਕਢਵਾਉਣਾ ਆੳੇੁਂਦਾ ਹੈ ।

ਨਿਮਰਤ ਦਾ ਪੁਰਾਣਾ ਵੀਡੀਓ ਵਾਇਰਲ

ਨਿਮਰਤ ਕੌਰ ਆਹਲੂਵਾਲੀਆ ਦਾ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ । ਜੋ ਕਿ ਬਿੱਗ ਬੌਸ-13 ਸੀਜ਼ਨ ਦਾ ਹੈ । ਇਸ ਸੀਜ਼ਨ ‘ਚ ਉਹ ਨਵੇਂ ਸਾਲ ਦੀ ਪਾਰਟੀ ‘ਚ ਗਈ ਸੀ । ਉਸ ਸਮੇਂ ਉਹ ‘ਛੋਟੀ ਸਰਦਾਰਨੀ’ ਟੀਵੀ ਸੀਰੀਅਲ ‘ਚ ਕੰਮ ਕਰ ਰਹੀ ਸੀ ।

Nimrit Kaur Ahluwalia''- image Source : Google

ਇਸ ਪਾਰਟੀ ‘ਚ ਸ਼ਹਿਨਾਜ਼ ਗਿੱਲ (Shehnaaz Gill) ਨੇ ਆਪਣਾ ਗੀਤ ‘ਵਹਿਮ’ ਗਾ ਕੇ ਸੁਣਾਇਆ ਸੀ । ਸ਼ਹਿਨਾਜ਼ ਦੀ ਪਰਫਾਰਮੈਂਸ ਨੂੰ ਵੇਖ ਕੇ ਸ ਭਲੋਕ ਬਹੁਤ ਖੁਸ਼ ਹੋਏ ਸਨ, ਪਰ ਨਿਮਰਤ ਕੌਰ ਉਸ ਦੀ ਪ੍ਰਫਾਰਮੈਂਸ ਵੇਖ ਕੇ ਮੂੰਹ ਬਣਾਉਂਦੀ ਨਜ਼ਰ ਆਈ ਸੀ ।

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network