
ਭਾਰਤ ਦੇਸ਼ ਪਤਾ ਨਹੀਂ ਕਿਹੜੇ ਪਾਸੇ ਚੱਲ ਰਿਹਾ ਹੈ, ਚਾਰੇ-ਪਾਸੇ ਹਾਹਾਕਾਰ ਮਚੀ ਹੋਈ ਹੈ। ਕੋਰੋਨਾ ਮਹਾਮਾਰੀ ਨੇ ਆਪਣਾ ਭਿਆਨਕ ਰੂਪ ਲਿਆ ਹੋਇਆ ਹੈ। ਭਾਰਤ ਅਜਿਹਾ ਦੇਸ਼ ਹੈ ਜਿੱਥੇ ਵੱਡੀ ਗਿਣਤੀ ‘ਚ ਲੋਕ ਰੋਜ਼ਾਨਾ ਮਿਹਨਤ ਕਰਦੇ ਨੇ ਤਾਂ ਉਨ੍ਹਾਂ ਦੇ ਚੁੱਲ੍ਹੇ ‘ਚ ਅੱਗ ਬਲਦੀ ਹੈ ਤੇ ਤਵੇ ‘ਤੇ ਰੋਟੀ ਪਕਦੀ ਹੈ। ਅਜਿਹੇ ਚ ਕੇਂਦਰ ਤੇ ਸੂਬਾ ਸਰਕਾਰਾਂ ਸਖਤ ਕਦਮ ਚੁੱਕ ਕੇ ਲਾਕਡਾਊਨ ਲਗਾ ਰਹੀ ਹੈ । ਜਿਸ ਕਰਕੇ ਲੋਕਾਂ ਨੂੰ ਰੋਜ਼ੀ ਰੋਟੀ ਦਾ ਫਿਕਰ ਪਿਆ ਹੋਇਆ ਹੈ। ਅਜਿਹੇ ਚ ਦਿਹਾੜੀਦਾਰ ਦੱਬਕੇ ਦੇ ਦੁੱਖ ਨੂੰ ਬਿਆਨ ਕਰਦੀ ਤਸਵੀਰ ਐਕਟਰ ਜਗਦੀਪ ਰੰਧਾਵਾ ਨੇ ਸਾਂਝੀ ਕੀਤੀ ਹੈ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ‘Justin Bieber’ ਗੀਤ ‘ਤੇ ਬਣਾਈ ਕਿਊਟ ਜਿਹੀ ਵੀਡੀਓ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ

ਉਨ੍ਹਾਂ ਨੇ ਇੱਕ ਮਿਹਨਤ ਕਰਨ ਵਾਲੇ ਬੱਚੇ ਦੀ ਤਸਵੀਰ ਸਾਂਝੀ ਕੀਤੀ ਹੈ । ਜਿਸ ਨੇ ਹੱਥ ‘ਚ ਸੁੱਕਾ ਰਾਸ਼ਨ ਚੁੱਕਿਆ ਹੋਇਆ ਹੈ ਤੇ ਉਸ ਦੇ ਚਿਹਰੇ ‘ਤੇ ਅਗਲੇ ਦਿਨ ਦੀ ਰੋਟੀ ਦਾ ਫਿਕਰ ਸਾਫ ਦੇਖਣ ਨੂੰ ਮਿਲ ਰਿਹਾ ਹੈ ।

ਐਕਟਰ ਤੇ ਗਾਇਕ ਜਗਦੀਪ ਰੰਧਾਵਾ ਨੇ ਕੈਪਸ਼ਨ ‘ਚ ਲਿਖਿਆ ਹੈ- ‘ਬੰਦ ਕਮਰਿਆਂ ‘ਚੋਂ ਲਿਖੇ ਆਡਰ ਲਾਕਡਾਊਨ ਤਾਂ ਲਗਾ ਦਿੰਦੇ ਨੇ ਪਰ ਇਨ੍ਹਾਂ ਬਾਰੇ ਵੀ ਜ਼ਰੂਰ ਸੋਚਣਾ ਚਾਹੀਦਾ ਕਿ ਇਨ੍ਹਾਂ ਤੇ ਕੀ ਗੁਜ਼ਰਦੀ ਹੋਵੇਗੀ ਕਿਵੇਂ ਇਹ ਗੁਜ਼ਾਰਾ ਕਰਨਗੇ ਜੋ ਰੋਜ਼ ਸਵੇਰ ਤੋਂ ਸ਼ਾਮ ਤਕ ਦੋ ਵਕਤ ਦੀ ਰੋਟੀ ਲਈ ਜੂਝਦੇ ਨੇ’ । ਇਸ ਪੋਸਟ ਉੱਤੇ ਪ੍ਰਸ਼ੰਸਕਾਂ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।
