ਕੋਰੋਨਾ ਵਾਇਰਸ ਦੇ ਨਾਲ ਵਧ ਰਿਹਾ ਬਲੈਕ ਫੰਗਸ ਦਾ ਖਤਰਾ, ਇਨ੍ਹਾਂ ਲੋਕਾਂ ਨੂੰ ਬਿਮਾਰੀ ਕਰ ਰਹੀ ਪ੍ਰਭਾਵਿਤ

written by Shaminder | May 18, 2021 06:32pm

ਕੋਰੋਨਾ ਦਾ ਕਹਿਰ ਦੇਸ਼ ਭਰ ‘ਚ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ, ਇਸ ਵਾਇਰਸ ਦੇ ਨਾਲ ਨਾਲ ਕੋਰੋਨਾ ਪੀੜਤ ਮਰੀਜ਼ਾਂ ਨੂੰ ਬਲੈਕ ਫੰਗਸ ਵਰਗੀ ਬਿਮਾਰੀ ਦੇ ਨਾਲ ਵੀ ਜੂਝਣਾ ਪੈ ਰਿਹਾ ਹੈ। ਅੱਜ ਅਸੀਂ ਤੁਹਾਨੂੰ ਇਸ ਬਿਮਾਰੀ ਦੇ ਲੱਛਣ ਅਤੇ ਕਾਰਨਾਂ ਬਾਰੇ ਦੱਸਾਂਗੇ ।ਕਿਉਂਕਿ ਇਹ ਬਿਮਾਰੀ ਵੀ ਲਗਾਤਾਰ ਵੱਧਦੀ ਜਾ ਰਹੀ ਹੈ ।

coronavirus

ਹੋਰ ਪੜ੍ਹੋ : ਕੰਗਨਾ ਰਨੌਤ ਦੀ ਕੋਰੋਨਾ ਰਿਪੋਰਟ ਆਈ ਨੈਗਟਿਵ, ਸੋਸ਼ਲ ਮੀਡੀਆ ਤੇ ਦਿੱਤੀ ਜਾਣਕਾਰੀ 


ਇਸ ਵਾਇਰਸ ਦੇ ਨਾਲ ਨਾਲ ਕੋਰੋਨਾ ਪੀੜਤ ਮਰੀਜ਼ਾਂ ਨੂੰ ਬਲੈਕ ਫੰਗਸ ਵਰਗੀ ਬਿਮਾਰੀ ਦੇ ਨਾਲ ਵੀ ਜੂਝਣਾ ਪੈ ਰਿਹਾ ਹੈ। ਅੱਜ ਅਸੀਂ ਤੁਹਾਨੂੰ ਇਸ ਬਿਮਾਰੀ ਦੇ ਲੱਛਣ ਅਤੇ ਕਾਰਨਾਂ ਬਾਰੇ ਦੱਸਾਂਗੇ ।ਕਿਉਂਕਿ ਇਹ ਬਿਮਾਰੀ ਵੀ ਲਗਾਤਾਰ ਵੱਧਦੀ ਜਾ ਰਹੀ ਹੈ ।

black-fungus

ਭਾਰਤੀ ਮੈਡੀਕਲ ਵਿਗਿਆਨ ਪਰਿਸ਼ਦ ਦੇ ਮੁਤਾਬਕ, ਬਲੈਕ ਫੰਗਸ ਇਕ ਦੁਰਲੱਭ ਤਰ੍ਹਾਂ ਦੀ ਫੰਗਸ ਹੈ। ਇਹ ਫੰਗਸ ਸਰੀਰ 'ਚ ਬਹੁਤ ਤੇਜ਼ੀ ਨਾਲ ਫੈਲਦਾ ਹੈ। ਇਹ  ਉਨ੍ਹਾਂ ਲੋਕਾਂ 'ਚ ਦੇਖਣ ਨੂੰ ਮਿਲ ਰਿਹਾ ਹੈ ਜੋ ਕਿ ਕੋਰੋਨਾ ਇਨਫੈਕਟਡ ਹੋਣ ਤੋਂ ਪਹਿਲਾਂ ਕਿਸੇ ਦੂਜੇ ਬਿਮਾਰੀ ਤੋਂ ਪੀੜਤ ਸਨ। ਇਹ ਉਨ੍ਹਾਂ ਲੋਕਾਂ 'ਚ ਦੇਖਣ ਨੂੰ ਮਿਲ ਰਹੀ ਹੈ ਜਿੰਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੈ।

ਇਸ ਬਿਮਾਰੀ ਨਾਲ ਦਿਮਾਗ, ਫੇਫੜੇ ਤੇ ਚਮੜੀ 'ਤੇ ਵੀ ਅਸਰ ਦੇਖਣ ਨੂੰ ਮਿਲਦਾ ਹੈ। ਇਸ ਕਾਰਨ ਅੱਖਾਂ ਦੀ ਰੌਸ਼ਨੀ ਵੀ ਚਲੀ ਜਾਂਦੀ ਹੈ। ਉੱਥੇ ਹੀ ਕੁਝ ਮਰੀਜ਼ਾਂ ਦੇ ਜਬਾੜੇ ਤੇ ਨੱਕ ਦੀ ਹੱਡੀ ਤਕ ਗਲ ਜਾਂਦੀ ਹੈ। ਜੇਕਰ ਸਮਾਂ ਰਹਿੰਦਿਆਂ ਇਸਦਾ ਇਲਾਜ ਨਾ ਕੀਤਾ ਗਿਆ ਤਾਂ ਮਰੀਜ਼ ਦੀ ਮੌਤ ਹੋ ਜਾਂਦੀ ਹੈ।

 

You may also like