ਇੰਦਰਜੀਤ ਨਿੱਕੂ ਨੇ ਰਖਵਾਇਆ ਘਰ ‘ਚ ਸ੍ਰੀ ਅਖੰਡ ਪਾਠ ਸਾਹਿਬ, ਮੁੜ ਤੋਂ ਗਾਇਕੀ ਦੇ ਖੇਤਰ ‘ਚ ਕਾਮਯਾਬੀ ਮਿਲਣ ‘ਤੇ ਪ੍ਰਮਾਤਮਾ ਦਾ ਕੀਤਾ ਸ਼ੁਕਰਾਨਾ

written by Shaminder | October 17, 2022 12:07pm

ਇੰਦਰਜੀਤ ਨਿੱਕੂ (Inderjit Nikku) ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ । ਇਸ ਮੌਕੇ ਗਾਇਕ ਨੇ ਆਪਣੇ ਘਰ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਰਖਵਾਇਆ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ (Singer)  ਨੇ ਲਿਖਿਆ ਕਿ ‘ਜਾਗਦੀ ਜੋਤ, ਹਾਜਰਾ ਹਜੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ, ਆਪ ਜੀ ਦਾ ਕੋਟਾਨ-ਕੋਟ ਧੰਨਵਾਦ ਜੀ….ਚਾਹੁਣ ਵਾਲਿਆਂ ਨਾਲ ਐਦਾਂ ਹੀ ਪਿਆਰ ਬਣਾਈ ਰੱਖਿਓ, ਤੇ ਮੈਂ ਆਖਰੀ ਸਾਹ ਤੱਕ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਰਵਾਂ…’।

Inderjit Nikku Birthday Celebration Image Source : Instagram

ਹੋਰ ਪੜ੍ਹੋ : ਦੋ ਮਹੀਨੇ ਬਾਅਦ ਦੁਲਹਨ ਬਣਨ ਵਾਲੀ ਸੀ ਅਦਾਕਾਰਾ ਵੈਸ਼ਾਲੀ ਠੱਕਰ, ਮੌਤ ਤੋਂ ਪਹਿਲਾਂ ਦੋਸਤਾਂ ਨੂੰ ਆਖੀ ਸੀ ਇਹ ਗੱਲ

ਇੰਦਰਜੀਤ ਨਿੱਕੂ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਦਰਸ਼ਕ ਵੀ ਇਸ ‘ਤੇ ਕਮੈਂਟਸ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ । ਦੱਸ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਗਾਇਕ ਆਰਥਿਕ ਅਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨੀਆਂ ਝੱਲ ਰਿਹਾ ਸੀ ।

Inderjit nikku Image Source : Instagram

ਹੋਰ ਪੜ੍ਹੋ : ਗਾਇਕ ਸੁਖਵਿੰਦਰ ਸੁੱਖੀ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਗਾਇਕ ਨੇ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵਧਾਈ

ਪਰ ਹੁਣ ਮੁੜ ਤੋਂ ਉਸ ਦੀ ਜ਼ਿੰਦਗੀ ਪਟਰੀ ‘ਤੇ ਆ ਗਈ ਹੈ ਅਤੇ ਕਈ ਲਾਈਵ ਸ਼ੋਅਸ ਅਤੇ ਗੀਤ ਇੰਦਰਜੀਤ ਨਿੱਕੂ ਦੇ ਵੱਲੋਂ ਕੱਢੇ ਜਾ ਰਹੇ ਹਨ । ਇੰਦਰਜੀਤ ਨਿੱਕੂ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਬੀਤੇ ਦਿਨ ਹੀ ਉਨ੍ਹਾਂ ਦਾ ਜਨਮ ਦਿਨ ਸੀ ।

Gurdas maan And inderjit nikku- Image Source : FB

ਇੰਦਰਜੀਤ ਨਿੱਕੂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਛੋਟੇ ਮੋਟੇ ਕਿਰਦਾਰ ਵੀ ਨਿਭਾਏ ਹਨ ।

 

View this post on Instagram

 

A post shared by Inderjit Nikku (@inderjitnikku)

You may also like