
ਦੇਸ਼ ਦੇ ਹਾਲ ਦਿਨੋਂ ਦਿਨ ਖ਼ਰਾਬ ਹੋ ਰਹੇ ਨੇ। ਕੋਵਿਡ-19 ਦੇ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਆਕਸੀਜਨ ਦੀ ਕਮੀ ਤੇ ਹਸਪਤਾਲਾਂ ਚ ਇਲਾਜ਼ ਨਾ ਮਿਲਣ ਕਰਕੇ ਵੱਡੀ ਗਿਣਤੀ ‘ਚ ਲੋਕ ਮੌਤ ਦੀ ਨੀਂਦ ਸੌ ਰਹੇ ਨੇ। ਉਸ ਤੋਂ ਜ਼ਿਆਦਾ ਦਿਲ ਕੰਬਾਊ ਹਲਾਤ ਸ਼ਮਸ਼ਾਨ ਘਾਟ ਦੇ ਨੇ ਜਿੱਥੇ ਸੰਸਕਾਰ ਕਰਨ ਦੇ ਲਈ ਲੰਬੀ-ਲੰਬੀ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਨੇ।

ਅਜਿਹੇ 'ਚ ਪੰਜਾਬੀ ਗੀਤਕਾਰ ਤੇ ਗਾਇਕ ਦੇਬੀ ਮਖਸੂਸਪੁਰੀ (Debi Makhsoospuri) ਨੇ ਆਪਣੀ ਕਲਮ ਦੇ ਰਾਹੀਂ ਇਸ ਸਮੇਂ ਚੱਲ ਰਹੇ ਦੇਸ਼ ਦੇ ਹਾਲਾਤਾਂ ਨੂੰ ਬਾਕਮਾਲ ਦੇ ਢੰਗ ਦੇ ਨਾਲ ਬਿਆਨ ਕੀਤਾ ਹੈ। ਉਨ੍ਹਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਇਸ ਮੁਸ਼ਕਿਲ ਸਮੇਂ ‘ਚ ਕੱਢ ਲਵੋ। ‘ਰੱਬਾ ਮਿਹਰ ਕਰ’ ਕਵਿਤਾ ਚ ਉਨ੍ਹਾਂ ਨੇ ਰੱਬ ਅੱਗੇ ਹੱਥ ਜੋੜ ਕਿ ਕਿਹਾ ਹੈ ਕਿ ਮਨੁੱਖਤਾ ਦੀ ਹੋਂਦ ਖਤਰੇ ਚ ਆ। ਹਾਕਮਾਂ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਲੋਕ ਮਰ ਰਹੇ ਨੇ। ਇਹ ਕਵਿਤਾ ਹਰ ਇੱਕ ਨੂੰ ਝੰਜੋੜ ਰਹੀ ਹੈ। ਗਾਇਕ ਰਣਜੀਤ ਰਾਣਾ ਨੇ ਇਸ ਵੀਡੀਓ ‘ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਫੈਨਜ਼ ਵੀ ਕਮੈਂਟ ਕਰਕੇ ਪਰਮਾਤਮਾ ਅੱਗੇ ਇਸ ਮੁਸ਼ਕਿਲ ਸਮੇਂ ‘ਚ ਮਿਹਰ ਕਰਨ ਲਈ ਕਹਿ ਰਹੇ ਨੇ।

ਦੱਸ ਦਈਏ ਇਸ ਸਮੇਂ ਦੇਸ਼ ਕੋਰੋਨਾ ਦੀ ਦੂਜੀ ਲਹਿਰ ਦੇ ਨਾਲ ਜੂਝ ਰਿਹਾ ਹੈ। ਕੋਰੋਨਾ ਦੀ ਇਸ ਲਹਿਰ ‘ਚ ਲੋਕਾਂ ਨੂੰ ਸਭ ਤੋਂ ਵੱਧ ਆਕਸੀਜਨ ਦੀ ਜ਼ਰੂਰਤ ਪੈ ਰਹੀ ਹੈ। ਕਿਉਂਕਿ ਨਵੀਂ ਵੇਵ ਨਾਲ ਲੋਕਾਂ ਨੂੰ ਸਾਹ ਲੈਣ 'ਚ ਦਿੱਕਤ ਆ ਰਹੀ ਹੈ।