
ਕੈਟਰੀਨਾ ਕੈਫ਼ ਤੇ ਵਿੱਕੀ ਕੌਸ਼ਲ (Vicky Kaushal ) ਦਾ ਵਿਆਹ ਬੀ-ਟਾਊਨ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕੈਟਰੀਨਾ ਕੈਫ਼ ਤੇ ਵਿੱਕੀ ਕੌਸ਼ਲ ਦਸੰਬਰ ਦੇ ਪਹਿਲੇ ਜਾਂ ਦੂਜੇ ਹਫਤੇ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗੀ। ਕੈਟਰੀਨਾ ਤੇ ਵਿੱਕੀ (Vicky Kaushal ) ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲ੍ਹੇ ਦੇ ਸਿਕਸ ਸੈਂਸ ਫੋਰਟ ਹੋਟਲ ਵਿੱਚ ਵਿਆਹ ਰਚਾਉਣਗੇ। ਵਿਆਹ ਦਾ ਜਸ਼ਨ 7 ਤੋਂ 12 ਦਸੰਬਰ ਤੱਕ ਚੱਲੇਗਾ। ਵਿਆਹ ਲਈ ਹੋਟਲ 'ਚ ਬੁਕਿੰਗ ਵੀ ਹੋ ਚੁੱਕੀ ਹੈ। ਕੈਟਰੀਨਾ-ਵਿੱਕੀ ਦੋਵੇਂ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ 'ਚ ਰਾਜਸਥਾਨ 'ਚ ਸ਼ਾਹੀ ਵਿਆਹ ਕਰਨ ਜਾ ਰਹੇ ਹਨ।

ਹੋਰ ਪੜ੍ਹੋ :
ਗਿੱਪੀ ਗਰੇਵਾਲ ਅਤੇ ਤਰਨੁੱਮ ਮਲਿਕ ਦੀ ਆਵਾਜ਼ ‘ਚ ਨਵਾਂ ਗੀਤ ‘ਜਿਗਰੇ’ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ

ਹੁਣ ਤੱਕ ਦੋਹਾਂ ਦੇ ਵਿਆਹ ਦੀਆਂ ਕਈ ਖਬਰਾਂ ਆ ਚੁੱਕੀਆਂ ਹਨ। ਇਸ ਵਿਆਹ 'ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਦੀ ਕਥਿਤ ਸੂਚੀ ਸਾਹਮਣੇ ਆਈ ਹੈ, ਜਿਸ 'ਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਦੇ ਨਾਂ ਸ਼ਾਮਲ ਹਨ। ਇੰਡੀਆ ਟੂਡੇ ਦੀ ਇਕ ਰਿਪੋਰਟ ਮੁਤਾਬਕ ਇਨ੍ਹਾਂ ਮਹਿਮਾਨਾਂ 'ਚ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਲ ਹਨ।

ਇਸ ਸੂਚੀ 'ਚ ਕਰਨ ਜੌਹਰ, ਅਲੀ ਅੱਬਾਸ ਜ਼ਫਰ, ਕਬੀਰ ਖਾਨ, ਮਿੰਨੀ ਮਾਥੁਰ, ਰੋਹਿਤ ਸ਼ੈੱਟੀ, ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਤੋਂ ਇਲਾਵਾ ਵਰੁਣ ਧਵਨ ਅਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਦਲਾਲ ਵਰਗੀਆਂ ਮਸ਼ਹੂਰ ਹਸਤੀਆਂ ਸ਼ਾਮਲ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕੈਟਰੀਨਾ ਅਤੇ ਵਿੱਕੀ (Vicky Kaushal ) ਦੇ ਰੋਕੇ ਦੀ ਰਸਮ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਮੌਜੂਦਗੀ 'ਚ ਅਦਾ ਕੀਤੀ ਗਈ। ਰੋਕਾ ਫਿਲਮ ਨਿਰਮਾਤਾ ਕਬੀਰ ਖਾਨ ਦੇ ਘਰ ਦੀਵਾਲੀ ਵਾਲੇ ਦਿਨ ਹੋਇਆ।