
ਆਈਪੀਐਲ 2021 ਵਿੱਚ, 1 ਅਕਤੂਬਰ ਦੀ ਸ਼ਾਮ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿੱਚ ਇੱਕ ਰੋਮਾਂਚਕ ਮੈਚ ਖੇਡਿਆ ਗਿਆ। ਇਸ ਕੰਡੇਦਾਰ ਮੈਚ ਵਿੱਚ, ਕੇਐਲ ਰਾਹੁਲ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ, ਪੀਬੀਕੇਐਸ (PBKS) ਨੇ ਕੇਕੇਆਰ ਨੂੰ 5 ਵਿਕਟਾਂ ਨਾਲ ਹਰਾਇਆ। ਇਸ ਦੌਰਾਨ ਅਦਾਕਾਰਾ ਪ੍ਰੀਤੀ ਜ਼ਿੰਟਾ Preity Zinta ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸੁਰਖੀਆਂ ਬਟੋਰ ਰਿਹਾ ਹੈ। ਇਸ ਵੀਡੀਓ ਨੇ ਹਰ ਇੱਕ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਇਸ ਸੁਪਰਹਿੱਟ ਮੈਚ ਦੌਰਾਨ ਕਿੰਗਸ ਇਲੈਵਨ ਪੰਜਾਬ ਵਿੱਚ ਹਿੱਸੇਦਾਰ ਪ੍ਰੀਤੀ ਜ਼ਿੰਟਾ ਦੀ ਗੋਦ ਵਿੱਚ ਇੱਕ ਪਿਆਰਾ ਜਿਹਾ ਬੱਚਾ ਦੇਖਿਆ ਗਿਆ। ਅਦਾਕਾਰਾ ਪ੍ਰੀਤੀ ਜ਼ਿੰਟਾ ਇਸ ਬੱਚੇ ਨੂੰ ਬਹੁਤ ਹੀ ਪਿਆਰ ਦੇ ਨਾਲ ਆਪਣੀ ਗੋਦੀ ‘ਚ ਖੇਡਾਉਂਦੀ ਹੋਈ ਨਜ਼ਰ ਆਈ । ਵੀਡੀਓ ‘ਚ ਦੇਖ ਸਕਦੇ ਹੋ ਬੱਚਾ ਵੀ ਬਹੁਤ ਖੁਸ਼ ਨਜ਼ਰ ਆ ਰਿਹਾ ਹੈ। ਪਰ ਪ੍ਰਸ਼ੰਸਕ ਵੀ ਜਾਣਨਾ ਚਾਹੁੰਦੇ ਨੇ ਇਹ ਬੱਚਾ ਕੌਣ ਹੈ । ਜਿਸ ਕਰਕੇ ਇਹ ਵੀਡੀਓ ਬਹੁਤ ਹੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਉਰਵਸ਼ੀ ਰੌਤੇਲਾ ਬਣੀ ਭਾਰਤ ਦੀ ਪਹਿਲੀ ਮਹਿਲਾ ਅਦਾਕਾਰਾ ਜਿਨ੍ਹਾਂ ਨੂੰ ਮਿਲਿਆ ਦੁਬਈ ਦਾ ਗੋਲਡਨ ਵੀਜ਼ਾ
ਦੱਸ ਦਈਏ ਇਹ ਬੱਚਾ ਪੰਜਾਬ ਕਿੰਗਜ਼ ਟੀਮ ਦੇ ਕ੍ਰਿਕਟਰ ਮਨਦੀਪ ਸਿੰਘ ਦਾ ਪੁੱਤਰ ਰਾਜਵੀਰ ਸਿੰਘ ਹੈ ਜਿਸਦਾ ਜਨਮ 16 ਜਨਵਰੀ 2021 ਨੂੰ ਹੋਇਆ ਸੀ। ਜ਼ਿਕਰਯੋਗ ਹੈ ਕਿ ਮਨਦੀਪ ਨੇ ਸਾਲ 2016 ਵਿੱਚ ਜਗਦੀਪ ਜਸਵਾਲ ਨਾਲ ਵਿਆਹ ਕਰਵਾਇਆ ਸੀ। ਕ੍ਰਿਕਟਰ ਮਨਦੀਪ ਸਿੰਘ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਅਕਸਰ ਹੀ ਆਪਣੇ ਪੁੱਤ ਦੀਆਂ ਕਿਊਟ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ।
View this post on Instagram