ਕੀ ਮਾਲਦੀਵ ‘ਚ ਆਪਣੀ ਲੇਡੀ ਲਵ ਦੇ ਨਾਲ ਸਮਾਂ ਬਿਤਾ ਰਹੇ ਹਨ ਐਮੀ ਵਿਰਕ, ਤਸਵੀਰ ਕੀਤੀ ਸਾਂਝੀ

written by Shaminder | August 01, 2022

ਕੁਝ ਸਮਾਂ ਪਹਿਲਾਂ ਵਿਰਕ ਨੇ ਆਪਣੇ ਲੇਡੀ ਲਵ ਦੇ ਨਾਲ ਤਸਵੀਰਾਂ ਸਾਂਝੀਆਂ ਸਨ । ਇੱਕ ਵਾਰ ਮੁੜ ਤੋਂ ਐਮੀ ਵਿਰਕ (Ammy Virk) ਚਰਚਾ ‘ਚ ਆ ਗਏ ਹਨ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਮਾਲਦੀਵ ਤੋਂ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਆਪਣੇ ਲੇਡੀ ਲਵ ਦੇ ਨਾਲ ਮਾਲਦੀਵ ‘ਚ ਨਜ਼ਰ ਆ ਰਹੇ ਹਨ । ਹਾਲਾਂਕਿ ਉਨ੍ਹਾਂ ਨੇ ਪੂਰੀ ਤਸਵੀਰ ਸਾਂਝੀ ਨਹੀਂ ਕੀਤੀ ਹੈ ।

ammy virk , image From youtube

ਹੋਰ ਪੜ੍ਹੋ : ਐਮੀ ਵਿਰਕ ਦੀ ਆਵਾਜ਼ ‘ਚ ‘ਸਿਰਨਾਵਾਂ’ ਗੀਤ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਪਰ ਇਸ ਤਸਵੀਰ ‘ਚ ਉਹ ਹੱਥਾਂ ‘ਚ ਹੱਥ ਪਾਈ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਹੋਣ ਤੋਂ ਬਾਅਦ ਲੋਕਾਂ ਵੱਲੋਂ ਕਈ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ । ਹਾਲਾਂਕਿ ਐਮੀ ਵਿਰਕ ਆਪਣੀ ਲਵ ਲਾਈਫ ਬਾਰੇ ਕੁਝ ਵੀ ਖੁੱਲ ਕੇ ਕਦੇ ਵੀ ਨਹੀਂ ਬੋਲੇ । ਪਰ ਹੁਣ ਉਨ੍ਹਾਂ ਦੇ ਵੱਲੋਂ ਹੱਥਾਂ ‘ਚ ਹੱਥ ਪਾਈ ਇਹ ਤਸਵੀਰ ਸ਼ੇਅਰ ਕਰਕੇ ਮੁੜ ਤੋਂ ਨਵੀਂ ਚਰਚਾ ਛੇੜ ਦਿੱਤੀ ਹੈ ।

ਹੋਰ ਪੜ੍ਹੋ : ਐਮੀ ਵਿਰਕ-ਤਾਨੀਆ ਦੀ ਫ਼ਿਲਮ ‘ਬਾਜਰੇ ਦਾ ਸਿੱਟਾ’ ਦਾ ਟ੍ਰੇਲਰ ਹੋਇਆ ਰਿਲੀਜ਼, ਦੇਖੋ ਕੀ ਗਾਇਕੀ ਦਾ ਆਪਣਾ ਸੁਫ਼ਨਾ ਪੂਰਾ ਕਰ ਪਾਉਂਗੀ ਤਾਨੀਆ?

ਇਸ ਤਸਵੀਰ ਨੂੰ ਐਮੀ ਨੇ ਕੈਪਸ਼ਨ ਦਿਤਾ, "ਫ਼ੋਰਐਵਰ"। ਐਮੀ ਦੀ ਗਰਲਫ਼ਰੈਂਡ ਦੀ ਬਾਂਹ ੱਤੇ ਦਿਲਨਾਜ਼ ਲਿਖਿਆ ਦੇਖਿਆ ਜਾ ਸਕਦਾ ਹੈ। ਜੋ ਕਿ ਇਸ ਤਸਵੀਰ 'ਚ ਸਾਫ਼ ਨਜ਼ਰ ਆ ਰਿਹਾ ਹੈ। ਇਹ ਤਸਵੀਰ ਦੇਖ ਕੇ ਫ਼ੈਨਜ਼ ਇਹ ਵੀ ਕਿਆਸ ਲਗਾ ਰਹੇ ਹਨ ਕਿ ਵਿਰਕ ਦੀ ਗਰਲਫ਼ਰੈਂਡ ਦਾ ਨਾਂ ਦਿਲਨਾਜ਼ ਹੋ ਸਕਦਾ ਹੈ।

ammy virk ,

ਐਮੀ ਵਿਰਕ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਬਤੌਰ ਗਾਇਕ ਐਮੀ ਵਿਰਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਪਰ ਅੱਜ ਕੱਲ੍ਹ ਉਹ ਫ਼ਿਲਮਾਂ ‘ਚ ਵੀ ਨਜ਼ਰ ਆ ਰਹੇ ਹਨ ।

You may also like