‘ਤੂੰ ਨਾ ਜਾਨੇ’ ਗੀਤ ਨੂੰ ਲਾਇਆ ਫੀਮੇਲ ਵਰਜ਼ਨ ਦਾ ਤੜਕਾ

written by Lajwinder kaur | January 04, 2019

ਨਵ ਬਾਜਵਾ ਦੀ ‘ਮੂਵੀ’ ਇਸ਼ਕਾ ਜਿਸ ਦੀ ਉਡੀਕ ਉਹਨਾਂ ਦੇ ਫੈਨਜ਼ ਵੱਲੋਂ ਕੀਤੀ ਜਾ ਰਹੀ ਹੈ ਤੇ ਅੱਜ ਉਹ ਉਡੀਕ ਮੁੱਕ ਗਈ ਹੈ ਤੇ 4 ਜਨਵਰੀ ਨੂੰ ਰਿਲੀਜ਼ ਹੋ ਚੁੱਕੀ ਹੈ। ਨਵ ਬਾਜਵਾ ਜੋ ਕਿ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹਨ ਤੇ ਇਸ ਵਾਰ ਉਹਨਾਂ ਨੇ ਆਪਣੀ ਫਿਲਮ ਇਸ਼ਕਾ ਦੀ ਰਿਲੀਜ਼ਿੰਗ ਬਾਰੇ ਦੱਸਿਆ ਤੇ ਇੱਕ ਹੋਰ ਗੀਤ ਨੂੰ ਸ਼ੇਅਰ ਕੀਤਾ ਹੈ।

https://www.instagram.com/p/BsM2DFvnDfW/

ਜੀ ਹਾਂ, ਤੂੰ ਨਾ ਜਾਨੇ ਜੋ ਕੁੱਝ ਦਿਨ ਪਹਿਲਾਂ ਹਾਰਡੀ ਸੰਧੂ ਦੀ ਆਵਾਜ਼ ਨਾਲ ਰਿਲੀਜ਼ ਕੀਤਾ ਗਿਆ ਸੀ ਤੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ। ਹੁਣ ਇਸ ਗੀਤ ਨੂੰ ਫੀਮੇਲ ਵਰਜ਼ਨ ‘ਚ ਰਿਲੀਜ਼ ਕੀਤਾ ਗਿਆ ਹੈ। ਪੰਜਾਬੀ ਗਾਇਕਾ ਨਮਨ ਹੰਜਰਾ ਨੇ ਇਸ ਗੀਤ ਨੂੰ ਸ਼ਿੰਗਾਰਿਆ ਹੈ। ‘ਤੂੰ ਨਾ ਜਾਣੇ’ ਗੀਤ ਦੇ ਬੋਲ ਮਨਿੰਦਰ ਕੈਲੀ ਨੇ ਲਿਖੇ ਨੇ ਤੇ ਮਿਊਜ਼ਿਕ ਮਨੀ ਔਜਲਾ ਨੇ ਦਿੱਤਾ ਹੈ। ਇਸ ਗੀਤ ਨੂੰ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ। ਇਸ ਰੋਮਾਂਟਿਕ ਗੀਤ ਨੂੰ ਫਿਲਮ ਦੇ ਨਾਇਕ ਨਵ ਬਾਜਵਾ ਅਤੇ ਨਾਇਕਾ ਪਾਇਲ ਰਾਜਪੂਤ ‘ਤੇ ਫਿਲਮਾਇਆ ਗਿਆ ਹੈ।

https://www.youtube.com/watch?v=VttkUhQRdP0

ਹੋਰ ਵੇਖੋ: ਹਰਪ੍ਰੀਤ ਢਿੱਲੋਂ ਨੇ ਕਿਉਂ ਕਿਹਾ ਕਿ ਸਿੰਗਾ ਵੀ ਵਾਰ ਵਾਰ ਦੇਖੋ

ਇਹ ਫਿਲਮ ਤਿਕੋਣੇ ਪ੍ਰੇਮ ਕਹਾਣੀ ‘ਤੇ ਅਧਾਰਿਤ ਹੈ, ਜਿਸ ‘ਚ ਰੋਮਾਂਸ ਦੇ ਨਾਲ-ਨਾਲ ਥ੍ਰਿਲਰ ਵੀ ਦੇਖਣ ਨੂੰ ਮਿਲੇਗਾ। ਇਸ ਫਿਲਮ ਦੀ ਕਹਾਣੀ ਨਵ ਬਾਜਵਾ, ਪਾਇਲ ਰਾਜਪੂਤ ਤੇ ਅਮਨ ਸਿੰਘ ਦੀਪ ਦੇ ਆਲੇ ਦੁਆਲੇ ਘੁੰਮਦੀ ਹੈ। ਇਹਨਾਂ ਤੋਂ ਇਲਾਵਾ ਕਰਮਜੀਤ ਅਨਮੋਲ , ਸ਼ਵਿੰਦਰ ਮਾਹਲ ,ਗੁਰਪ੍ਰੀਤ ਕੌਰ ਚੱਡਾ ਸਣੇ ਹੋਰ ਕਈ ਕਲਾਕਾਰ ਵੀ ਨਜ਼ਰ ਆਉਣਗੇ। ‘ਇਸ਼ਕਾ’ ਨਵ ਬਾਜਵਾ ਜਿਹਨਾਂ ਦੀ ਬਤੌਰ ਨਿਰਦੇਸ਼ਕ ਪਹਿਲੀ ਮੂਵੀ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਫਿਲਮ ਸਰੋਤਿਆਂ ਦੇ ਦਿਲ ਜਿੱਤ ਪਾਉ ਜਾਂ ਨਹੀਂ।

You may also like