ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਬੇਇੱਜ਼ਤੀ, ਜੇ ਹਿੰਦ ਨੇ ਆਡੀਓ ਕਲਿੱਪ ਕੀਤਾ ਸਾਂਝਾ

written by Shaminder | July 15, 2022

ਸਿੱਧੂ ਮੂਸੇਵਾਲਾ (Sidhu moose Wala )  ਬੇਸ਼ੱਕ ਇਸ ਦੁਨੀਆ ਤੋਂ ਰੁਖਸਤ ਹੋ ਚੁੱਕਿਆ ਹੈ ।ਪਰ ਹਾਲੇ ਵੀ ਉਸ ਦਾ ਦਬਦਬਾ ਬਰਕਰਾਰ ਹੈ । ਜੇ ਹਿੰਦ ਨੇ ਇੱਕ ਆਡੀਓ ਕਲਿੱਪ ਦੀ ਇੱਕ ਆਡੀਓ ਇੰਸਟਾਗ੍ਰਾਮ ਸਟੋਰੀ ਅਪਲੋਡ ਕੀਤੀ ਹੈ । ਜਿਸ ‘ਚ ਕਈ ਲੋਕ ਸਿੱਧੂ ਮੂਸੇਵਾਲਾ ਬਾਰੇ ਗੱਲਬਾਤ ਕਰ ਰਹੇ ਹਨ ਅਤੇ ਕਥਿਤ ਤੌਰ ‘ਤੇ ਮਰਹੂਮ ਅਦਾਕਾਰ ਦਾ ਅਪਮਾਨ ਕਰਦੇ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਮਾਮਲੇ ‘ਚ ਨਾਂਅ ਉਛਾਲੇ ਜਾਣ ਤੋਂ ਨਰਾਜ਼ ਮਨਕਿਰਤ ਔਲਖ ਨੇ ਹੁਣ ਪਾਈ ਇਹ ਪੋਸਟ, ਕਿਹਾ ‘ਇੱਥੇ ਪੈਰ ਪੈਰ ‘ਤੇ ਰੋੜੇ ਨੇ, ਤੈਨੂੰ ਨਿੰਦਣ ਵਾਲੇ ਬਹੁਤੇ ‘ਤੇ ਸਿਫ਼ਤਾਂ ਵਾਲੇ ਥੋੜ੍ਹੇ ਨੇ’

ਜੇ ਹਿੰਦ ਦਾ ਦਾਅਵਾ ਹੈ ਕਿ ਇਸ ਗਰੁੱਪ ਨੂੰ ਅੰਕਿਤ ਖੰਨਾ ਦੇ ਵੱਲੋਂ ਚਲਾਇਆ ਜਾ ਰਿਹਾ ਹੈ । ਜੋ ਕਿ ਕਲਮਕਾਰ ਦੇ ਸੰਸਥਾਪਕ ਅਤੇ ਸੀਈਓ ਹਨ ।ਇਸ ਆਡੀਓ ਦਾ ਕਲਿੱਪ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਇਸ ਸ਼ਖਸ ਦੀ ਨਿਖੇਧੀ ਕੀਤੀ ਜਾ ਰਹੀ ਹੈ । ਇਸ ਆਡੀਓ ਕਲਿੱਪ ‘ਚ ਤੁਸੀਂ ਸੁਣ ਸਕਦੇ ਹੋ ਕਿ ਇੱਕ ਸ਼ਖਸ ਕਹਿ ਰਿਹਾ ਹੈ ਕਿ ‘ਅਬ ਖਤਮ ਕਰੋ ਜੈਸੇ ਸਿੱਧੂ ਮੂਸੇਵਾਲਾ ਕੀ ਸਾਂਸੇ’ ।

sidhu moose wala killing by one cror-min

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਾਤਲ ਗੋਲਡੀ ਬਰਾੜ ਦਾ ਕਬੂਲਨਾਮਾ ਹੋ ਰਿਹਾ ਵਾਇਰਲ, ਕਿਹਾ ‘ਸਿੱਧੂ ਨੂੰ ਸ਼ਹੀਦ ਦੇ ਬਰਾਬਰ ਦਰਜਾ ਦੇਣਾ ਗਲਤ’

ਜੇ ਹਿੰਦ ਨੇ ਕਲਮਕਾਰ  ਕਥਿਤ ਤੌਰ ‘ਤੇ ਚਲਾਏ ਗਏ ਇਸ ਗਰੁੱਪ ਦੀ ਰਿਕਾਰਡਿੰਗ ਸਾਂਝੀ ਕੀਤੀ ਹੈ ।ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਇਸ ਤਰ੍ਹਾਂ ਅਪਮਾਨ ਕਰਨ ‘ਤੇ ਲੋਕ ਵੀ ਰਿਐਕਟ ਕਰ ਰਹੇ ਹਨ ਅਤੇ ਇਸ ਰਿਕਾਰਡਿੰਗ ਦੀ ਨਿਖੇਧੀ ਕਰ ਰਹੇ ਹਨ ।ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਬੀਤੀ 29 ਮਈ ਨੂੰ ਉਸ ਵੇਲੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੀ ਥਾਰ ਗੱਡੀ ‘ਚ ਸਵਾਰ ਹੋ ਕੇ ਆਪਣੀ ਮਾਸੀ ਦੇ ਪਿੰਡ ਜਾ ਰਿਹਾ ਸੀ ।

j hind-min

ਪਰ ਰਸਤੇ ‘ਚ ਹੀ ਉਸ ਦਾ ਕਤਲ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਗਾਇਕ ਦੇ ਘਰ ਸੋਗ ਦੀ ਲਹਿਰ ਹੈ । ਕੌਮਾਂਤਰੀ ਪੱਧਰ ‘ਤੇ ਗਾਇਕ ਨੂੰ ਯਾਦ ਕੀਤਾ ਜਾ ਰਿਹਾ ਹੈ । ਸਿੱਧੂ ਮੂਸੇਵਾਲਾ ਦਾ ਜੂਨ ਮਹੀਨੇ ‘ਚ ਵਿਆਹ ਵੀ ਹੋਣਾ ਸੀ । ਪਰ ਉਸ ਤੋਂ ਪਹਿਲਾਂ ਹੀ ਬਦਮਾਸ਼ਾਂ ਦੇ ਵੱਲੋਂ ਉਸ ਦਾ ਕਤਲ ਕਰ ਦਿੱਤਾ ਗਿਆ ਸੀ । ਸਿੱਧੂ ਮੂਸੇਵਾਲਾ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ‘ਚ ਕਈ ਹਿੱਟ ਗੀਤ ਦਿੱਤੇ ਸਨ ।

 

View this post on Instagram

 

A post shared by KIDDAAN (@kiddaan)

You may also like